ਪੀੜਤਾਂ ਨਾਲ ਹਮਦਰਦੀ ਜਤਾਉਣ ਗਏ ਉਪ ਮੁੱਖ ਮੰਤਰੀ ਰੰਧਾਵਾ ਤੇ 5 ਹੋਰ ਐਮ.ਐਲ.ਏਜ਼ ਨੂੰ ਪੁਲਿਸ ਨੇ ਦੋਸ਼ੀਆ
Published : Oct 5, 2021, 12:22 am IST
Updated : Oct 5, 2021, 12:22 am IST
SHARE ARTICLE
image
image

ਪੀੜਤਾਂ ਨਾਲ ਹਮਦਰਦੀ ਜਤਾਉਣ ਗਏ ਉਪ ਮੁੱਖ ਮੰਤਰੀ ਰੰਧਾਵਾ ਤੇ 5 ਹੋਰ ਐਮ.ਐਲ.ਏਜ਼ ਨੂੰ ਪੁਲਿਸ ਨੇ ਦੋਸ਼ੀਆਂ ਵਾਂਗ ਘੜੀਸ-ਘੜੀਸ ਕੇ ਹਿਰਾਸਤ ਵਿਚ ਸੁਟਿਆ, ਬਾਅਦ ’ਚ ਰਿਹਾਅ ਕੀਤ

g ਭਾਜਪਾ ਸਰਕਾਰਾਂ ਲੋਕਤੰਤਰ ਦਾ ਘਾਣ ਕਰਨ ਦੇ ਰਾਹ ਪਈਆਂ : ਰੰਧਾਵਾ g ਕਿਸੇ ਸੂਬੇ ਦੇ ਗ੍ਰਹਿ ਮੰਤਰੀ ਨਾਲ ਅਜਿਹਾ ਵਰਤਾਉ ਅਤੀ ਸ਼ਰਮਨਾਕ

ਚੰਡੀਗੜ੍ਹ, 4 ਅਕਤੂਬਰ (ਗੁਰਉਪਦੇਸ਼ ਭੁੱਲਰ): ਲਖੀਮਪੁਰ ਵਿਚ ਕਿਸਾਨਾਂ ਦੇ ਹਤਿਆ ਕਾਂਡ ਵਿਰੁਧ ਰੋਸ ਪ੍ਰਗਟ ਕਰਨ ਅਤੇ ਪੀੜਤ ਪ੍ਰਵਾਰਾਂ ਨੂੰ ਮਿਲਣ ਜਾ ਰਹੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਸਮੇਤ ਹੋਰ ਕਈ ਵਿਧਾਇਕਾਂ ਨੂੰ ਯੂ.ਪੀ. ਦੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਵਰਨਣਯੋਗ ਹੈ ਕਿ ਯੂ.ਪੀ. ਪੁਲਿਸ ਨੇ ਬਿਨਾਂ ਕਿਸੇ ਅਹੁਦੇ ਦੀ ਪ੍ਰਵਾਹ ਕੀਤੇ ਉਪ ਮੁੱਖ ਮੰਤਰੀ ਰੰਧਾਵਾ ਤੇ ਨਾਗਰਾ ਸਣੇ ਹੋਰਨਾਂ ਵਿਧਾਇਕਾਂ ਨੂੰ ਬਾਹਾਂ ਤੋਂ ਫੜ ਫੜ ਕੇ ਧੂਹ ਘੜੀਸ ਕੇ ਜਬਰੀ ਚੁਕ ਕੇ ਪੁਲਿਸ ਗੱਡੀਆਂ ਵਿਚ ਸੁਟਿਆ ਗਿਆ। ਰੰਧਾਵਾ ਨਾਲ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਜ਼ੀਰਾ, ਪਰਮਿੰਦਰ ਪਿੰਕੀ ਵੀ ਸ਼ਾਮਲ ਸਨ। ਪਹਿਲਾਂ ਰੰਧਾਵਾ ਜਹਾਜ਼ ਰਾਹੀਂ ਯੂ.ਪੀ. ਵਲ ਰਵਾਨਾ ਹੋਏ ਸਨ ਪਰ ਯੂ.ਪੀ. ਸਰਕਾਰ ਵਲੋਂ ਜਹਾਜ਼ ਉਤਰਨ ’ਤੇ ਹੀ ਰੋਕ ਲਾ ਦਿਤੀ ਅਤੇ ਜ਼ਬਾਨੀ ਆਦੇਸ਼ ਦਿਤੇ ਗਏ ਕਿ ਕੋਈ ਵੀ ਪੰਜਾਬੀ ਯੂ.ਪੀ. ਵਿਚ ਦਾਖ਼ਲ ਨਹੀਂ ਹੋਣਾ ਚਾਹੀਦਾ। ਯੂ.ਪੀ. ਸਰਕਾਰ ਵਲੋਂ ਹਵਾਈ ਯਾਤਰਾ ’ਤੇ ਰੋਕ ਲਾਉਣ ਬਾਅਦ ਪੰਜਾਬ ਦਾ ਵਫ਼ਦ ਰੰਧਾਵਾ ਦੀ ਅਗਵਾਈ ਹੇਠ ਸੜਕ ਰਸਤੇ ਹੀ ਚਲ ਪਿਆ ਪਰ ਉਨ੍ਹਾਂ ਨੂੰ ਹਰਿਆਣਾ ਯੂ.ਪੀ. ਬਾਰਡਰ ’ਤੇ ਰੋਕ ਲਿਆ ਗਿਆ ਤੇ ਧੱਕੇ ਨਾਲ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਸੁਖਜਿੰਦਰ ਸਿੰਘ ਰੰਧਾਵਾ ਨੇ ਯੂ.ਪੀ. ਪੁਲਿਸ ਦੀ ਇਸ ਕਾਰਵਾਈ ਬਾਰੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਦੇਖਿਆ ਕਿ ਦੇਸ਼ ਦੇ ਕਿਸੇ ਦੂਜੇ ਸੂਬੇ ਵਿਚ ਜਾਣ ਤੋਂ ਇਸ ਤਰ੍ਹਾਂ ਕਿਸੇ ਮੰਤਰੀ ਜਾਂ ਵਿਧਾਇਕ ’ਤੇ ਰੋਕ ਲੱਗੀ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਕੋਈ ਅਧਿਕਾਰੀ ਅਜਿਹਾ ਕਰਦਾ ਤਾਂ ਉਸ ਸਮੇਂ ਹੀ ਉਸ ਨੂੰ ਮੁਅੱਤਲ ਕਰ ਦਿਤਾ ਜਾਂਦਾ। ਉਨ੍ਹਾਂ ਕਿਹਾ ਕਿ ਯੂ.ਪੀ. ਦੇ ਮੁੱਖ ਮੰਤਰੀ ਨੇ ਪੁਲਿਸ ਨੇ ਅਜਿਹਾ ਵਰਤਾਅ ਕਰਨ ਲਈ ਜ਼ਬਾਨੀ ਹਦਾਇਤਾਂ ਦਿਤੀਆਂ ਹਨ। ਭਾਰਤ ਇਕ ਲੋਕਤੰਤਰੀ ਦੇਸ਼ ਹੈ ਤੇ ਇਥੇ ਇਸ ਤਰ੍ਹਾਂ ਦੀ ਤਾਨਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਯੂ.ਪੀ. ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਇਥੇ ਕੋਈ ਤਾਲਿਬਾਨ ਰਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਲੋਕਤੰਤਰੀ ਰਾਜ ਖ਼ਤਮ ਕਰਨ ਦੇ ਰਾਹ ਤੁਰੇ ਹਨ। ਕੁਲਜੀਤ ਨਾਗਰਾ ਨੇ ਕਿਹਾ ਕਿ ਬੜੀ ਸ਼ਰਮਨਾਕ ਗੱਲ ਹੈ ਕਿ ਕਿਸੇ ਸੂਬੇ ਦੇ ਉਪ ਮੁੱਖ ਮੰਤਰੀ ਜੋ ਗ੍ਰਹਿ ਮੰਤਰੀ ਵੀ ਹਨ, ਨੂੰ ਅਮਨ ਕਾਨੂੰਨ ਦਾ ਖ਼ਤਰਾ ਦਸਿਆ ਜਾ ਰਿਹਾ ਹੈ। ਚੁਣੇ ਹੋਏ ਵਿਧਾਇਕਾਂ ਨੂੰ ਦੂਜੇ ਰਾਜ ਵਿਚ ਜਾਣ ਤੋਂ ਰੋਕਣਾ ਗ਼ੈਰ ਸੰਵਿਧਾਨਕ ਤੇ ਗ਼ੈਰ ਲੋਕਤੰਤਰੀ ਕਦਮ ਹੈ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement