
ਬਹੁਚਰਚਿਤ ਡਰੱਗ ਰੈਕੇਟ ਕੇਸ ਦੀ ਅੱਜ ਤੋਂ ਹਾਈ ਕੋਰਟ ਵਿਚ ਰੈਗੂਲਰ ਸੁਣਵਾਈ ਹੋਵੇਗੀ।
ਚੰਡੀਗੜ੍ਹ: ਬਹੁਚਰਚਿਤ ਡਰੱਗ ਰੈਕੇਟ ਕੇਸ ਦੀ ਅੱਜ ਤੋਂ ਹਾਈ ਕੋਰਟ ਵਿਚ ਰੈਗੂਲਰ ਸੁਣਵਾਈ ਹੋਵੇਗੀ। ਕੇਸ ਦੀ ਸੁਣਵਾਈ ਜਸਟਿਸ ਏਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਗਾ ਦੀ ਬੈਂਚ ਵਲੋਂ ਕੀਤੀ ਜਾਵੇਗੀ। ਇਸ ਦੌਰਾਨ ਸਪੈਸ਼ਲ ਟਾਸਕ ਫੋਰਸ ਦੀ ਸੀਲਬੰਦ ਰਿਪੋਰਟ ਢਾਈ ਸਾਲ ਬਾਅਦ ਖੋਲੀ ਜਾਵੇਗੀ।
ਹੋਰ ਪੜ੍ਹੋ: Facebook ਡਾਊਨ ਹੋਣ ਕਾਰਨ Mark Zuckerberg ਨੂੰ 6 ਘੰਟਿਆਂ ਵਿਚ ਹੋਇਆ 7 ਅਰਬ ਡਾਲਰ ਦਾ ਨੁਕਸਾਨ
ਨਵਜੋਤ ਸਿੰਘ ਸਿੱਧੂ ਨੇ ਟਵੀਟ ਜ਼ਰੀਏ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਉਮੀਦ ਜਤਾਈ ਹੈ। ਉਹਨਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਪਿੱਛੇ ਮੁੱਖ ਦੋਸ਼ੀਆਂ ਦਾ ਨਾਂ ਲਿਆਉਣਾ ਪੰਜਾਬ ਦੇ ਨੌਜਵਾਨਾਂ ਅਤੇ ਪੀੜਤ ਮਾਵਾਂ ਦੀ ਪਹਿਲੀ ਜਿੱਤ ਹੋਵੇਗੀ।
ਹੋਰ ਪੜ੍ਹੋ: ਸਾਹਮਣੇ ਆਇਆ ਲਖੀਮਪੁਰ 'ਚ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦਾ ਵੀਡੀਓ, ਗੱਡੀ ਨੇ ਕੁਚਲ ਦਿੱਤੇ ਸੀ ਕਿਸਾਨ
ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ, ‘ਨਸ਼ੇ ਦੇ ਵਪਾਰ ਪਿੱਛੇ ਮੁੱਖ ਦੋਸ਼ੀਆਂ ਨੂੰ ਬੇਪਰਦ ਕਰਨ ਲਈ ਢਾਈ ਸਾਲ ਸੀਲਬੰਦ ਰਹਿਣ ਤੋਂ ਬਾਅਦ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਅੱਜ ਖੁੱਲ੍ਹੇਗੀ। ਅਦਾਲਤ ਦੁਆਰਾ ਨਾਮ ਨਸ਼ਰ ਕਰਨ 'ਤੇ ਇਹ ਪੰਜਾਬ ਦੀ ਪੀੜਤ ਜਵਾਨੀ ਅਤੇ ਦੁਖੀ ਮਾਵਾਂ ਦੀ ਪਹਿਲੀ ਜਿੱਤ ਹੋਵੇਗੀ। ਮੈਨੂੰ ਆਸ ਹੈ ਕਿ ਦੋਸ਼ੀਆਂ ਨੂੰ ਅਜਿਹੀ ਬੇਮਿਸਾਲ ਸਜਾ ਮਿਲੇਗੀ, ਜੋ ਕਿ ਪੀੜ੍ਹੀਆਂ ਤੱਕ ਨਸ਼ਾ ਵਪਾਰ ਨੂੰ ਰੋਕਣ ਦਾ ਕੰਮ ਕਰੇਗੀ’।