ਨਰਿੰਦਰਵੀਰ ਸਿੰਘ ਡੁਨੀਡਨ ਸ਼ਹਿਰ ਵਿਖੇ ‘ਗੋ ਬੱਸ’ ਕੰਪਨੀ ਦੇ ਪਹਿਲੇ ਭਾਰਤੀ ਡੀਪੂ ਮੈਨੇਜਰ ਬਣੇ
Published : Oct 5, 2021, 11:12 pm IST
Updated : Oct 5, 2021, 11:12 pm IST
SHARE ARTICLE
image
image

ਨਰਿੰਦਰਵੀਰ ਸਿੰਘ ਡੁਨੀਡਨ ਸ਼ਹਿਰ ਵਿਖੇ ‘ਗੋ ਬੱਸ’ ਕੰਪਨੀ ਦੇ ਪਹਿਲੇ ਭਾਰਤੀ ਡੀਪੂ ਮੈਨੇਜਰ ਬਣੇ

ਆਕਲੈਂਡ 5 ਅਕਤੂਬਰ(ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਿਚ ਬਸਾਂ ਦਾ ਕਾਰੋਬਾਰ ਕਰਨਾ ਹੋਵੇ ਤਾਂ ਇਕੱਲੇ ਕਹਿਰੇ ਦੇ ਬੱਸ ਦਾ ਕੰਮ ਨਹੀਂ, ਇਥੇ ਵੱਡੀਆਂ ਕੰਪਨੀਆ ਹੀ ਵੱਖ-ਵੱਖ ਕੌਂਸਿਲਾਂ ਦੇ ਰੂਟ ਅਤੇ ਸਕੂਲਾਂ ਦੇ ਗੇੜੇ ਪੂਰੇ ਕਰਦੀਆਂ ਹਨ। ਨਾਰਥ ਆਈਲੈਂਡ (ਉਤਰੀ ਟਾਪੂ) ਦੇ ਵਾਇਕਾਟੋ ਖੇਤਰ (ਹਮਿਲਟਨ) ਜਿੱਥੇ ਨਿਊਜ਼ੀਲੈਂਡ ਦਾ ਪਹਿਲਾ ਗੁਰਦੁਆਰਾ ਸਾਹਿਬ 1977 ਤੋਂ ਸਥਾਪਿਤ ਹੈ, ਵਿਖੇ ਸੰਨ 1930 ਤੋਂ ਬਸਾਂ ਦੇ ਖੇਤਰ ਵਿਚ ਅਪਣਾ ਪਿਛੋਕੜ ਰੱਖਣ ਵਾਲੀ ਇਕ ਬੱਸ ਕੰਪਨੀ ਜਿਸਨੇ 1990 ਦੇ ਵਿਚ ਲੋਕਲ ਬਸਾਂ ਅਤੇ ਅਰਬਨ ਟ੍ਰਾਂਸਪੋਰਟ ਦੇ ਵਿਚ ਪੈਰ ਧਰਦਿਆਂ ਇਸਦਾ ਨਾਂ ‘ਗੋ ਬੱਸ’ ਰਖਿਆ ਸੀ, ਅੱਜ ਬਹੁਤ ਵੱਡੀ ਬੱਸ ਕੰਪਨੀ ਹੈ। ਇਸ ਕੰਪਨੀ ਦੇ ਉਤਰੀ ਟਾਪੂ ਦੇ ਵਿਚ 6 ਵੱਡੇ ਬੱਸ ਡੀਪੂ ਅਤੇ ਦਖਣੀ ਟਾਪੂ ਦੇ ਵਿਚ 5 ਬੱਸ ਡੀਪੂ ਹਨ। ਉਤਰੀ ਟਾਪੂ ਦੇ ਵੱਖ-ਵੱਖ ਡੀਪੂਆਂ ਦੇ ਵਿਚ ਭਾਰਤੀ ਡ੍ਰਾਈਵਰ, ਡਿਊਟੀ ਇੰਸਪੈਕਟਰ ਅਤੇ ਮੈਨੇਜਰ ਜਿਥੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਉਥੇ ਪੰਜਾਬੀ ਨੌਜਵਾਨ ਸ. ਨਰਿੰਦਰਵੀਰ ਸਿੰਘ ਨੇ ਡ੍ਰਾਈਵਰੀ ਤੋਂ ਸ਼ੁਰੂ ਕਰਕੇ ਹੁਣ ਡੀਪੂ ਮੈਨੇਜਰ ਬਨਣ ਦਾ ਸਫ਼ਰ ਤੈਅ ਕਰ ਲਿਆ ਹੈ।  ਪੰਜਾਬੀ ਭਾਈਚਾਰੇ ਦੇ ਲਈ ਇਹ ਖੁਸ਼ੀ ਭਰੀ ਖਬਰ ਹੋਵੇਗੀ ਕਿ ਦਖਣੀ ਟਾਪੂ ਦੇ ਸ਼ਹਿਰ ਡੁਨੀਡਨ ਵਿਖੇ ਸਥਾਪਤ ਬੱਸ ਡੀਪੂ ਵਿਖੇ ਉਨ੍ਹਾਂ ਅੱਜ ਰਸਮੀ ਅਪਣਾ ਕਾਰਜ ਭਾਰ ਸੰਭਾਲ ਲਿਆ ਹੈ। ਸਾਊਥ ਆਈਲੈਂਡ ਦੇ ਵਿਚ ਡੀਪੂ ਮੈਨੇਜਰ ਬਨਣ ਵਾਲੇ ਉਹ ਪਹਿਲੇ ਭਾਰਤੀ ਮੈਨੇਜਰ ਬਣ ਗਏ ਹਨ। 
ਸ. ਨਰਿੰਦਰਵੀਰ ਸਿੰਘ ਨਾਭਾ (ਪੰਜਾਬ) ਤੋਂ ਅਗਸਤ 2010 ਦੇ ਵਿਚ ਐਮ. ਬੀ. ਏ ਪੜ੍ਹਾਈ ਕਰਨ ਉਪਰੰਤ ਇੰਟਰਨੈਸ਼ਨਲ ਬਿਜ਼ਨਸ ਲੈਵਲ-7 ਦਾ ਡਿਪਲੋਮਾ ਕਰਨ ਆਏ ਸਨ। ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਇਕ ਵੱਡੇ ਕਾਲਜ ਦੇ ਵਿਚ ਮੈਨੇਜਰ ਵਜੋਂ ਨੌਕਰੀ ਕੀਤੀ ਤੇ ਫਿਰ ਕੁਝ ਹੋਰ ਬਿਜ਼ਨਸ ਵੀ ਕੀਤਾ। ਇਸ ਦਰਮਿਆਨ ਉਸਨੇ ਰੇਡੀਓ ਪੇਸ਼ਕਾਰੀ (ਰੇਡੀਓ ਸਪਾਈਸ) ਅਤੇ ਫਿਲਮੀ ਐਕਟਿੰਗ ਅਤੇ ਨਿਰਦੇਸ਼ਨਾ ਦੇ ਵਿਚ ਵੀ ਅਪਣੀ ਕਲਾ ਨੂੰ ਵੱਡੇ ਪਰਦੇ ’ਤੇ ਪੇਸ਼ ਕੀਤਾ। ਬੱਸ ਖੇਤਰ ਦੇ ਬਾਰੇ ਉਨ੍ਹਾਂ ਕਿਹਾ ਕਿ ਉਹ  ਸ. ਹਰਜਿੰਦਰ ਸਿੰਘ ਬਸਿਆਲਾ ਨੂੰ ਵੇਖ ਕੇ ਅਗਸਤ 2018 ਦੇ ਬੱਸ ਡ੍ਰਾਈਵਰੀ (ਸਿਲਵਰਡੇਲ ਡੀਪੂ) ਦੇ ਵਿਚ ਆਏ ਸਨ ਅਤੇ ਕੁਝ ਹੀ ਮਹੀਨਿਆਂ ਦੇ ਵਿਚ ਉਹ ਪਹਿਲਾਂ ਡਿਊਟੀ ਪਰਸਨ ਫਿਰ 2020 ਦੇ ਵਿਚ ਕੰਟਰੋਲਰ ਫਾਰ ਡੇਅ ਓਪਰੇਸ਼ਨ ਟੀਮ ਦਾ ਹਿੱਸਾ ਬਣ ਗਏ ਅਤੇ ਮੈਂਗਰੀ ਦਫਤਰ ਵਿਚ ਬੈਠਣ ਲੱਗੇ।  ਨਰਿੰਦਰਵੀਰ ਸਿੰਘ ਡੀਪੂ ਮੈਨੇਜਰ ਦੇ ਤੌਰ ’ਤੇ ਹੁਣ ਡੁਨੀਡਨ ਅਤੇ ਵਾਇਟਾਕੀ ਵੈਲੀ ਜ਼ਿਲ੍ਹੇ ਦੇ ਵਿਚ ਕੰਮ-ਕਾਰ ਸੰਭਾਲਣਗੇ। ਅੱਜ ਰੀਜ਼ਨਲ ਜਨਰਲ ਮੈਨੇਜਰ ਬੇਨ ਬਾਰਲੋ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਡੀਪੂ ਦੇ ਵਿਚ 60 ਬੱਸਾਂ, ਟ੍ਰਾਂਜ਼ਿੱਟ ਵੈਨਾਂ ਅਤੇ ਹੋਰ ਵਾਹਨ ਮਿਲਾ ਕੇ 105 ਫਲੀਟ ਦਾ ਇਹ ਡੀਪੂ ਹੈ। ਇਸ ਡੀਪੂ ਦੇ ਵਿਚ 144 ਦੇ ਕਰੀਬ ਕਰਮਚਾਰੀ ਹਨ।

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement