
ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਰੋਪੜ: ਥਰਮਲ ਪਲਾਂਟ ਨੇੜੇ ਝੁੱਗੀਆਂ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 10 ਦੇ ਲਗਭਗ ਝੁੱਗੀਆਂ ਬੁਰੀ ਤਰਾਂ ਜਲ ਕੇ ਸੁਆਹ ਹੋ ਗਈਆਂ ਹਨ।
ਅੱਗ ਦੇਰ ਰਾਤ ਨੂੰ ਲੱਗੀ ਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ, ਪਰ ਇਸ ਦੋਰਾਨ ਇਕ ਸਵਿੱਫਟ ਕਾਰ ਤੇ ਮੋਟਰਸਾਈਕਲ ਸਮੇਤ ਕਈ ਸਾਈਕਲ ,ਅਨਾਜ ਬੱਚਿਆਂ ਦੀਆਂ ਕਿਤਾਬਾਂ ਕੱਪੜੇ ਨਕਦੀ ਤੇ ਹੋਰ ਕੀਮਤੀ ਸਾਮਾਨ ਵੀ ਬੁਰੀ ਤਰਾ ਨਾਲ ਜਲ ਕੇ ਸੁਆਹ ਹੋ ਗਏ ਹਨ। ਜਾਣਕਾਰੀ ਅਨੁਸਾਰ ਇੰਨ੍ਹਾਂ ਝੁੱਗੀਆਂ ਵਿੱਚ ਰਹਿ ਰਹੇ ਪਰਿਵਾਰ ਕੇਵਲ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਹੀ ਬਚਾ ਪਾਏ ਹਨ, ਜਦ ਕਿ ਇੰਨਾਂ ਦਾ ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਇੱਥੋਂ ਤੱਕ ਸਕੂਲੀ ਬੱਚਿਆਂ ਦੀਆਂ ਕਿਤਾਬਾਂ ਤੱਕ ਵੀ ਨਹੀਂ ਬਚਾ ਸਕੇ।
ਇਹ ਝੁੱਗੀਆਂ ਥਰਮਲ ਪਲਾਂਟ ਦੇ ਨਜ਼ਦੀਕ ਬਣੀਆਂ ਹੋਈਆਂ ਦੱਸੀਆਂ ਜਾਂ ਰਹੀਆਂ ਹਨ। ਪਰ ਗ਼ਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋ ਬਚਾਉ ਰਿਹਾ ਇਸ ਦੌਰਾਨ ਝੁੱਗੀਆਂ ਦੇ ਮਾਲਕਾਂ ਨੇ ਨੁਕਸਾਨ ਲਈ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।