
ਜ਼ਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਭਰਤੀ
ਅਬੋਹਰ: ਅਬੋਹਰ ਦੇ ਸਰਾਭਾ ਨਗਰ 'ਚ ਵੀਰਵਾਰ ਨੂੰ ਇਕ ਬੱਚੀ ਨੂੰ ਪਾਲਤੂ ਕੁੱਤੇ ਨੇ ਵੱਢ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 8 ਸਾਲਾਸਿਮਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਦੀ ਲੜਕੀ ਗੁਆਂਢ 'ਚ ਰਹਿਣ ਵਾਲੀ ਆਪਣੀ ਸਹੇਲੀ ਦੇ ਘਰ ਖੇਡਣ ਗਈ ਸੀ।
ਇਹ ਵੀ ਪੜ੍ਹੋ: CM ਮਾਨ ਵਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਗਰੰਟੀ ਜਾਰੀ, ਹੁਣ ਤੱਕ 36,796 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ
ਉਸ ਦੀ ਸਹੇਲੀ ਦੇ ਘਰ ਪਾਲਤੂ ਕੁੱਤੇ ਨੇ ਉਸ 'ਤੇ ਹਮਲਾ ਕਰ ਦਿਤਾ। ਕੁੱਤੇ ਨੇ ਸਿਮਰਜੀਤ ਕੌਰ ਨੂੰ ਲੱਤ 'ਤੇ ਬੁਰੀ ਤਰ੍ਹਾਂ ਫੜ੍ਹ ਲਿਆ । ਰੌਲਾ ਸੁਣ ਕੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ। ਉਸ ਨੂੰ ਕੁੱਤੇ ਦੇ ਚੁੰਗਲ ਤੋਂ ਛੁਡਾਇਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਿਥੇ ਡਾਕਟਰਾਂ ਅਨੁਸਾਰ ਉਸ ਦੀ ਲੱਤ ਵਿਚ ਡੂੰਘਾ ਜ਼ਖ਼ਮ ਹੈ। ਕੁੱਤੇ ਦੇ ਗੰਭੀਰ ਵੱਢਣ ਕਾਰਨ ਉਸ ਨੂੰ ਚਾਰ ਟੀਕੇ ਲਗਵਾਉਣੇ ਪੈਣਗੇ।
ਇਹ ਵੀ ਪੜ੍ਹੋ: ਲੁਧਿਆਣਾ 'ਚ SDM ਦੇ ਗੰਨਮੈਨ ਦੀ ਕੁੱਟਮਾਰ, ਗਲੀ 'ਚ ਖੜ੍ਹੀ ਕਾਰ ਨੂੰ ਲੈ ਕੇ ਹੋਇਆ ਝਗੜਾ