
ਸਿੱਖ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ
ਪਟਿਆਲਾ: ਅਕਾਦਮਿਕ ਫੋਰਮ ਆਫ਼ ਸਿੱਖ ਸਟੂਡੈਂਟਸ ਦੇ ਮੈਂਬਰਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉਤਸਵ ਦੀ ਪ੍ਰਧਾਨਗੀ ਸਿੱਖੀ ਵਿਰੁੱਧ ਚੱਲਣ ਵਾਲਿਆਂ ਦੇ ਹੱਥ ਹੋਣ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਸ਼ਣ ਦਿੰਦਿਆਂ ਸਿੱਖ ਵਿਦਿਆਰਥੀਆਂ ਨੇ ਆਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂਅ ਵਰਤ ਕੇ ਰਾਜਨੀਤੀ ਕੀਤੀ ਜਾ ਰਹੀ ਹੈ।
Patiala
ਸਿੱਖ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਚੀਜ਼ ਜਿਹੜੇ ਹਾਲਾਤਾਂ ਵਿਚ ਪੈਦਾ ਹੋਈ ਹੈ ਉਹ ਉੱਥੇ ਕਾਮਯਾਬ ਨਹੀਂ ਹੋ ਸਕੀ ਤਾਂ ਉਹ ਦੂਜੀ ਥਾਂ ਤੇ ਕਿਵੇਂ ਕਾਮਯਾਬ ਹੋ ਸਕਦੀ ਹੈ। ਜਦੋਂ ਅਸੀਂ ਇਸ ਫਲਸਫੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਬਹੁਤ ਵੱਡੇ ਸਿੱਖੀ ਦੇ ਵਿਦਵਾਨ ਜਿਵੇਂ ਡਾ. ਸੁਰਜੀਤ, ਸੁਮੇਰ ਸਿੱਧੂ ਜਿਹਨਾਂ ਨੂੰ ਸਿੰਘ ਲਗਾਉਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਚਾਹੇ ਉਹ ਜਤਿੰਦਰ ਪੰਨੂੰ ਵਰਗੇ ਹੋਣ ਉਹ ਸਾਰੇ ਬੰਦੇ ਇਹ ਕਹਿੰਦੇ ਹਨ ਕਿ ਸਿਧਾਂਤ ਤਾਂ ਉਹੀ ਹਨ।
Patiala
ਗੱਲ ਕਰਦੇ ਹਨ ਕਿਰਤ ਕਰੋ ਤੇ ਵੰਡ ਸ਼ਕੋ, ਪਰ ਉਹ ਇਸ ਤੋਂ ਵਿਸਰ ਜਾਂਦੇ ਹਨ ਕਿ ਇਨਸਾਨ ਦੀ ਹੈਸੀਅਤ ਵਿਚ ਨਾਮ ਜਪੋ ਨਹੀਂ ਹੋਵੇਗਾ ਉਦੋਂ ਤਕ ਵੰਡ ਕੇ ਨਹੀਂ ਛੱਕਿਆ ਜਾਵੇਗਾ। ਉਹਨਾਂ ਕਿਹਾ ਕਿ ਉਹ ਸਿਰਫ ਉਹਨਾਂ ਦਾ ਵਿਰੋਧ ਕਰ ਰਹੇ ਹਨ ਜਿਹਨਾਂ ਦੀ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਜੋ ਪ੍ਰੋਗਰਾਮ ਹੋ ਰਹੇ ਹਨ ਉਹਨਾਂ ਵਿਚ ਅਗਵਾਈ ਕੀਤੀ ਜਾ ਰਹੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਫਜ਼ੂਲ ਖਰਚੇ ਕੀਤੇ ਜਾ ਰਹੇ ਹਨ।
Patiala
ਪਰ ਜੋ ਅਸਲ ਮਕਸਦ ਹੈ ਕਿ ਗੁਰੂਆਂ ਦੀ ਬਾਣੀ ਨੂੰ ਪੂਰੀ ਦੁਨੀਆ ਵਿਚ ਪਹੁੰਚਾਉਣਾ ਉਸ ਵੱਲ ਕੋਈ ਧਿਆਨ ਨਹੀਂ ਦਿੰਦਾ। ਦੱਸ ਦਈਏ ਕਿ 12 ਨਵੰਬਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਵੱਡੀ ਪੱਧਰ ’ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿੱਥੇ ਪੰਜਾਬ ਸਰਕਾਰ ਅਤੇ ਸ਼੍ਰੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪਣੀ ਵੱਖੋ ਵੱਖਰੀ ਸਟੇਜ ਲਗਾਈ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।