ਇਸ ਦੇਸ਼ 'ਚ ਨੇ ਸਭ ਤੋਂ ਜ਼ਿਆਦਾ ਜੁੜਵਾ ਬੱਚੇ, ਸਾਲਾਨਾ ਉਤਸਵ ਮਨਾਉਣ ਦੀ ਤਿਆਰੀ ਸ਼ੁਰੂ
Published : Oct 18, 2019, 4:59 pm IST
Updated : Oct 18, 2019, 4:59 pm IST
SHARE ARTICLE
Nigerian twins
Nigerian twins

ਦੱਖਣੀ-ਪੱਛਮੀ ਨਾਈਜੀਰੀਆ ਦੇ ਇਸਬੋ-ਓਰਾ ਦੀ ਪਛਾਣ ਪੂਰੀ ਦੁਨੀਆ ਵਿਚ ਜੁੜਵਾਂ ਬੱਚਿਆਂ ਦੀ ਰਾਜਧਾਨੀ ਦੇ ਰੂਪ ਵਿਚ ਹੈ।

ਅਬੁਜਾ :  ਦੱਖਣੀ-ਪੱਛਮੀ ਨਾਈਜੀਰੀਆ ਦੇ ਇਸਬੋ-ਓਰਾ ਦੀ ਪਛਾਣ ਪੂਰੀ ਦੁਨੀਆ ਵਿਚ ਜੁੜਵਾਂ ਬੱਚਿਆਂ ਦੀ ਰਾਜਧਾਨੀ ਦੇ ਰੂਪ ਵਿਚ ਹੈ। ਇੱਥੇ ਹਰੇਕ ਸਾਲ ਜੁੜਵਾਂ ਬੱਚਿਆਂ ਦੇ ਜਨਮ ਦਾ ਉਤਸਵ ਮਨਾਇਆ ਜਾਂਦਾ ਹੈ। ਇਸ ਉਤਸਵ ਵਿਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਜੁੜਵਾਂ-ਤਿੰਨ ਬੱਚੇ (triplet) ਇਸੇ ਜਗ੍ਹਾ 'ਤੇ ਹੁੰਦੇ ਹਨ। ਇਸੇ ਲਈ ਇੱਥੇ ਹਰੇਕ ਸਾਲ ਉਤਸਵ ਮਨਾਏ ਜਾਣ ਦੀ ਸ਼ੁਰੂਆਤ ਹੋਈ ਹੈ। ਹੁਣ ਇਸ ਉਤਸਵ ਦੇ ਦੂਜੇ ਸਾਲ ਵਿਚ ਸ਼ਾਮਲ ਹੋਣ ਲਈ ਦੁਨੀਆ ਭਰ ਵਿਚੋਂ ਲੱਖਾਂ ਲੋਕ ਪਹੁੰਚ ਰਹੇ ਹਨ।

Nigerian twins Nigerian twins

ਕਈ ਰਵਾਇਤੀ ਕੱਪੜੇ ਅਤੇ ਪਹਿਰਾਵੇ ਪਹਿਨੇ ਜੁੜਵਾਂ ਪੁਰਸ਼, ਮਹਿਲਾ, ਬੁੱਢੇ, ਨੌਜਵਾਨ ਅਤੇ ਨਵਜੰਮੇ ਬੱਚੇ ਸ਼ਾਮਲ ਹੋ ਰਹੇ ਹਨ। ਉਤਸਵ ਵਿਚ ਉਹ ਸਾਰੇ ਮਸਤੀ ਵਿਚ ਨੱਚ ਨੱਚਦੇ ਹਨ। ਜਨਸੰਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਨਾਈਜੀਰੀਆ ਦੇ ਦੱਖਣ-ਪੱਛਮ ਵਿਚ ਯੋਰੂਬਾ ਭਾਸ਼ੀ ਲੋਕਾਂ ਦੀ ਸਭ ਤੋਂ ਜ਼ਿਆਦਾ ਜੁੜਵਾਂ ਜਨਮ ਦਰ ਹੈ। ਸਾਲ 1972 ਤੋਂ 1982 ਦੇ ਵਿਚ ਬ੍ਰਿਟਿਸ਼ ਮਹਿਲਾ ਰੋਗ ਮਾਹਰ ਪੈਟ੍ਰਿਕ ਨਾਈਲੈਂਡਰ ਨੇ ਇਕ ਅਧਿਐਨ ਕੀਤਾ, ਜਿਸ ਵਿਚ ਉਨ੍ਹਾਂ ਨੇ ਪਾਇਆ ਕਿ ਪ੍ਰਤੀ ਹਜ਼ਾਰ ਜਨਮੇ ਬੱਚਿਆਂ ਵਿਚ ਔਸਤਨ 45 ਤੋਂ 50 ਜੁੜਵਾਂ ਬੱਚਿਆਂ ਦਾ ਜਨਮ ਹੋਇਆ।'ਨੈਸ਼ਨਲ ਸੈਂਟਰ ਫੌਰ ਹੈਲਥ ਸਟੈਟੇਸਟਿਕਸ' ਮੁਤਾਬਕ ਸੰਯੁਕਤ ਰਾਜ ਅਮਰੀਕਾ ਵਿਚ ਜਨਮੇ ਹਰ 1000 ਬੱਚਿਆਂ ਵਿਚੋਂ 33 ਜੁੜਵਾਂ ਹੁੰਦੇ ਹਨ। 

Nigerian twins Nigerian twins

ਪੱਛਮੀ ਅਫਰੀਕੀ ਦੇਸ਼ ਵਿਚ ਇਗਬੋ ਓਰਾ ਵਿਚ ਸਭ ਤੋਂ ਜ਼ਿਆਦਾ ਜੁੜਵਾਂ ਬੱਚਿਆਂ ਦਾ ਜਨਮ ਹੁੰਦਾ ਹੈ। ਨਾਈਜੀਰੀਆ ਦੇ ਸਭ ਤੋਂ ਵੱਡੇ ਸ਼ਹਿਰ ਲਾਗੋਸ ਤੋਂ ਲੱਗਭਗ 100 ਕਿਲੋਮੀਟਰ (60 ਮੀਲ) ਉੱਤਰ ਵਿਚ ਸ਼ਹਿਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਲੱਗਭਗ ਹਰ ਪਰਿਵਾਰ ਵਿਚ ਕੁਝ ਬੱਚੇ ਜੁੜਵਾਂ ਹਨ। ਅੱਜ ਜੁੜਵਾਂ ਬੱਚਿਆਂ ਨੂੰ ਅਸ਼ੀਰਵਾਦ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਪਰ ਦੱਖਣੀ ਨਾਈਜੀਰੀਆ ਦੇ ਕੁਝ ਹਿੱਸਿਆਂ ਵਿਚ ਪਹਿਲਾਂ ਅਜਿਹਾ ਨਹੀਂ ਸੀ। ਪੂਰਬ-ਬਸਤੀਵਾਦੀ ਸਮੇਂ ਵਿਚ ਜੁੜਵਾਂ ਬੱਚਿਆਂ ਦੇ ਜਨਮ ਨੂੰ ਅਕਸਰ ਬੁਰਾਈ ਦੇ ਰੂਪ ਵਿਚ ਮੰਨਿਆ ਜਾਂਦਾ ਸੀ। ਇਨ੍ਹਾਂ ਬੱਚਿਆਂ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਸੀ ਜਾਂ ਜੰਗਲ ਵਿਚ ਛੱਡ ਦਿੱਤਾ ਜਾਂਦਾ ਸੀ। 19ਵੀਂ ਸਦੀ ਦੇ ਅਖੀਰ ਵਿਚ ਇਸ ਪ੍ਰਥਾ ਨੂੰ ਖਤਮ ਕਰਨ ਵਿਚ ਮਦਦ ਕਰਨ ਦਾ ਕ੍ਰੈਡਿਟ ਸਕਾਟਿਸ਼ ਮਿਸ਼ਨਰੀ ਮੈਰੀ ਸਲੇਸਰ ਨੂੰ ਜਾਂਦਾ ਹੈ।

Nigerian twins Nigerian twins

ਵਿਗਿਆਨੀਆਂ ਲਈ ਅੱਜ ਹੀ ਇਹ ਗੱਲ ਪਹੇਲੀ ਬਣੀ ਹੋਈ ਹੈ ਕਿ ਇਗਬੋ-ਓਰਾ ਵਿਚ ਅਜਿਹਾ ਕੀ ਹੈ ਜਿਸ ਕਾਰਨ ਇੱਥੇ ਸਭ ਤੋਂ ਜ਼ਿਆਦਾ ਜਨਮ ਦਰ ਜੁੜਵਾਂ ਬੱਚਿਆਂ ਦੀ ਹੈ। ਭਾਵੇਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਖੁਰਾਕ ਦੇ ਕਾਰਨ ਅਜਿਹਾ ਹੁੰਦਾ ਹੈ। ਭਾਈਚਾਰੇ ਦੇ ਨੇਤਾ ਸੈਮੁਅਲ ਅਦੇਯੁਵੀ ਨੇ ਦੱਸਿਆ ਕਿ ਸਾਡੇ ਲੋਕ ਯਾਮ ਅਤੇ ਅਮਾਲਾ (ਕਸਾਵਾ ਦਾ ਆਟਾ) ਦੇ ਨਾਲ ਓਕਰਾ ਪੱਤਾ ਜਾਂ ਇਲਸਾ ਸੂਪ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਯਾਮ ਵਿਚ ਗੋਨੈਡੋਟ੍ਰੋਪਿਨ ਨਾਮ ਦਾ ਇਕ ਰਸਾਇਣਿਕ ਪਦਾਰਥ ਹੁੰਦਾ ਹੈ ਜੋ ਔਰਤਾਂ ਵਿਚ ਕਈ ਆਂਡੇ ਪੈਦਾ ਕਰਦਾ ਹੈ। ਉਨ੍ਹਾਂ ਮੁਤਾਬਕ ਅਸੀਂ ਜਿਹੜਾ ਪਾਣੀ ਪੀਂਦੇ ਹਾਂ ਉਹ ਵੀ ਜੁੜਵਾਂ ਬੱਚਿਆਂ ਦੇ ਜ਼ਿਆਦਾ ਜਨਮ ਦਰ ਵਿਚ ਯੋਗਦਾਨ ਦਿੰਦਾ ਹੈ। ਭਾਵੇਂਕਿ ਜਣਨ ਮਾਹਰਾਂ (Fertility Experts) ਨੂੰ ਇਸ ਗੱਲ 'ਤੇ ਸ਼ੱਕ ਹੈ। ਉਨ੍ਹਾਂ ਮੁਤਾਬਕ ਅਜਿਹਾ ਜੈਨੇਟਿਕ ਕਾਰਨ ਹੋ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement