ਬਾਈਡਨ ਤੇ ਟਰੰਪ 'ਚ ਫਸਵੀਂ ਟੱਕਰ
Published : Nov 5, 2020, 7:08 am IST
Updated : Nov 5, 2020, 7:08 am IST
SHARE ARTICLE
image
image

ਬਾਈਡਨ ਤੇ ਟਰੰਪ 'ਚ ਫਸਵੀਂ ਟੱਕਰ

ਵ੍ਹਾਈਟ ਹਾਊਸ ਪਹੁੰਚਣ ਲਈ ਕਿਸੇ ਨੂੰ ਵੀ ਜਿਤਣੀਆਂ ਹੋਣਗੀਆਂ ਘੱਟੋ ਘੱਟ 270 'ਇਲੈਕਟੋਰਲ ਕਾਲੇਜ' ਸੀਟਾਂ
 

ਵਾਸ਼ਿੰਗਟਨ, 4 ਨਵੰਬਰ : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਪਈਆਂ ਵੋਟਾਂ ਦੀ ਗਿਣਤੀ ਵਿਚ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ. ਬਾਈਡਨ ਅੱਗੇ ਚਲ ਰਹੇ ਹਨ ਪਰ ਉਨ੍ਹਾਂ ਦੇ ਵਿਰੋਧੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਨਾਲ ਉਨ੍ਹਾਂ ਦੀ ਫਸਵੀਂ ਟੱਕਰ ਜਾਰੀ ਹੈ। ਫ਼ਾਕਸ ਨਿਊਜ਼ ਅਨੁਸਾਰ ਬਾਈਡਨ 238 ਅਤੇ ਟਰੰਪ 213 'ਤੇ ਜਿੱਤ ਦਰਜ ਕਰ ਚੁਕੇ ਹਨ।
ਉਥੇ ਹੀ ਸੀ.ਐਨ.ਐਨ ਅਨੁਸਾਰ ਬਾਈਡਨ ਨੂੰ 220 ਅਤੇ ਟਰੰਪ ਨੂੰ 213 ਇਲੈਕਟਰਰਲ ਕਾਲੇਜ ਸੀਟਾਂ 'ਤੇ ਜਿੱਤ ਮਿਲੀ ਹੈ। ਨਿਊਯਾਰਕ ਟਾਈਮਜ਼ ਦੀ ਖ਼ਬਰ ਅਨੁਸਾਰ ਬਾਈਡਨ ਨੂੰ 223 ਅਤੇ ਟਰੰਪ ਨੂੰ 212 'ਤੇ ਜਿੱਤ ਹਾਸਲ ਹੋਈ ਹੈ।

ਵ੍ਹਾਈਟ ਹਾਊਸ ਪਹੁੰਚਣ ਲਈ ਕਿਸੇ ਨੂੰ ਵੀ ਘੱਟੋ ਘੱਟ 270 'ਇਲੈਕਟੋਰਲ ਕਾਲੇਜ ਸੀਟਾਂ' 'ਤੇ ਜਿੱਤ ਦਰਜ ਕਰਨੀ ਹੋਵੇਗੀ। ਪੈਨਸਲਵੇਨੀਆਂ ਅਧਿਕਾਰੀਆਂ ਨੇ ਬੁਧਵਾਰ ਤੜਕੇ ਉਨ੍ਹਾਂ ਦੇ ਨਤੀਜਿਆਂ ਦੇ ਸਪੱਸ਼ਟ ਹੋਣ ਵਿਚ ਹਾਲੇ ਇਕ ਦਿਨ ਹੋਰ ਲੱਗਣ ਦੀ ਗਲ ਕਹੀ ਸੀ। ਪੈਨਸਲਵੇਨੀਆਂ ਵਿਚ ਮਹੱਤਵਪੂਰਨ 20 ਇਲੈਕਟੋਰਲ ਸੀਟਾਂ ਹਨ।
ਕਈ ਪ੍ਰਮੁਖ ਮੀਡੀਆ ਸੰਗਠਨਾਂ ਨੇ ਹਾਲੇ ਤਕ ਮਿਸ਼ੀਗਨ, ਵਿਕਾਨਸਨ, ਨਾਰਥ ਕੈਰੋਲਾਈਨਾ, ਜਾਰਜੀਆ ਅਤੇ ਨਵੇਡਾ ਵਰਗੇ ਪ੍ਰਮੁਖ ਬੈਟਲ ਗਰਾਉਂਡ ਸੂਬਿਆਂ 'ਤੇ ਅਪਣੇ ਅੰਦਾਜ਼ੇ ਐਲਾਨੇ ਨਹੀਂ। ਬੈਟਲ ਗਰਾਉਂਡ ਉਨ੍ਹਾਂ ਸੂਬਿਆਂ ਨੂੰ ਕਿਹਾ ਜਾਂਦਾ ਹੈ
ਜਿਥੇ ਰੁਝਾਨ ਸਪੱਸ਼ਟ ਨਹੀਂ ਹੁੰਦੇ। ਖ਼ਰਬ ਅਨੁਸਾਰ ਬਾਈਡਨ ਨੇ ਕੋਲਾਰਾਡੋ, ਕਨੇਕਿਟਕਟ, ਡੇਲਾਵੇਅਰ, ਇਲੀਨੋਈਸ, ਮੈਸਾਚੁਸੇਟਸ, ਨਿਊ ਮੈਕਸਿਕੋ, ਵਰਮੋਂਟ ਅਤੇ ਵਰਜੀਨੀਆ ਵਿਚ ਜਿੱਤ ਦਰਜ ਕਰ ਲਈ ਹੈ, ਜਦੋਂਕਿ ਰਾਸ਼ਟਰਪਤੀ ਟਰੰਪ ਅਲਬਾਮਾ, ਅਕਾਰਸਸ, ਕੇਂਟਕੀ, ਲੁਸੀਆਨਾ, ਮਿਸੀਸਿਪੀ, ਨੇਬਰਾਸਕਾ, ਨਾਰਥ ਡਕੋਟਾ, ਓਕਲਾਹੋਮਾ, ਸਾਊਥ ਡਕੋਟਾ, ਟੇਨੇimageimageਸੀ, ਵੈਸਟ ਵਰਜੀਨੀਆ, ਵਯੋਮਿੰਗ, ਇੰਡੀਆਨਾ ਅਤੇ ਸਾਊਥ ਕੈਰੋਲਾਈਨਾ ਵਿਚ ਅੱਗੇ ਚਲ ਰਹੇ ਹਨ। (ਪੀਟੀਆਈ)

 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement