
ਸ਼ਹਿਰ ਦੇ ਗੋਲਡਨ ਗੇਟ ਅਤੇ ਮੀਰਾਂਕੋਟ ਚੌਕ, ਦਲ ਖ਼ਾਲਸਾ ਤੇ ਲੋਕ ਭਲਾਈ ਪਾਰਟੀ ਵਲੋਂ ਮਾਲ ਆਫ਼ ਅੰਮ੍ਰਿਤਸਰ ਦੇ ਬਾਹਰ ਚੱਕਾ ਜਾਮ
ਚੰਡੀਗੜ੍ਹ - ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਵੱਖ ਵੱਖ ਥਾਵਾਂ ਤੇ ਕਿਸਾਨਾਂ ਵਲੋਂ ਧਰਨੇ ਦਿੱਤੇ ਜਾ ਰਹੇ ਹਨ। ਇਸ ਦੇ ਚਲਦੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਅੰਮ੍ਰਿਤਸਰ ਸ਼ਹਿਰ 'ਚ ਵੀ ਵੱਖ ਵੱਖ ਥਾਵਾਂ 'ਤੇ ਸੜਕਾਂ ਜਾਮ ਕਰਕੇ ਵਿਰੋਧ ਪ੍ਰਗਟ ਕੀਤਾ ਜਾ ਰਿਹਾ ਹੈ।
ਕਿਸਾਨ ਜਥੇਬੰਦੀਆਂ ਵਲੋਂ ਸ਼ਹਿਰ ਦੇ ਗੋਲਡਨ ਗੇਟ ਅਤੇ ਮੀਰਾਂਕੋਟ ਚੌਕ, ਦਲ ਖ਼ਾਲਸਾ ਤੇ ਲੋਕ ਭਲਾਈ ਪਾਰਟੀ ਵਲੋਂ ਮਾਲ ਆਫ਼ ਅੰਮ੍ਰਿਤਸਰ ਦੇ ਬਾਹਰ ਅਤੇ ਅਕਾਲ ਪੁਰਬ ਕੀ ਫ਼ੌਜ ਜਥੇਬੰਦੀ ਵਲੋਂ ਲਾਰੰਸ ਰੋਡ ਚੌਕ ਵਿਖੇ ਚੱਕਾ ਜਾਮ ਕੀਤਾ ਗਿਆ। .
ਟਰਾਂਸਪੋਰਟਰਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ
ਲੁਧਿਆਣਾ- ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਅਤੇ ਐਨ. ਪੀ. ਸੀ. ਟਰਾਂਸਪੋਰਟ ਯੂਨੀਅਨ ਵਲੋਂ ਕਿਸਾਨਾਂ ਦੇ ਹੱਕ 'ਚ 'ਟਰਾਂਸਪੋਰਟ ਨਗਰ ਲੁਧਿਆਣਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਚੇਅਰਮੈਨ ਮੋਟਰ ਟਰਾਂਸਪੋਰਟ ਕਾਂਗਰਸ ਚਰਨ ਸਿੰਘ ਲੁਹਾਰਾ ਅਤੇ ਪ੍ਰਧਾਨ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਦੇ ਪੰਜਾਬ ਵਿਰੋਧੀ ਰਵੱਈਏ ਕਰਕੇ ਪੰਜਾਬ ਦੇ ਕਿਸਾਨਾਂ ਸਮੇਤ ਹਰ ਵਰਗ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਿਹਾ ਹੈ।
protest