ਮਹਾਨ ਫ਼ੁਟਬਾਲਰ ਮਾਰਾਡੋਨਾ ਦੀ ਦਿਮਾਗ਼ ਦੀ ਸਰਜਰੀ ਸਫ਼ਲ
Published : Nov 5, 2020, 12:53 am IST
Updated : Nov 5, 2020, 12:53 am IST
SHARE ARTICLE
image
image

ਮਹਾਨ ਫ਼ੁਟਬਾਲਰ ਮਾਰਾਡੋਨਾ ਦੀ ਦਿਮਾਗ਼ ਦੀ ਸਰਜਰੀ ਸਫ਼ਲ

ਬਯੂਨਸ ਆਇਰਸ, 4 ਨਵੰਬਰ : ਡਿਆਗੋ ਮਾਰਡੋਨਾ ਦਾ ਅਪਣੇ 60ਵੇਂ ਜਨਮ ਦਿਨ ਤੋਂ ਕੁਝ ਦਿਨ ਬਾਅਦ ਦਿਮਾਗ਼ ਵਿਚ ਸੰਭਾਵ ਖ਼ੂਨ ਦੇ ਰਿਸਾਅ ਲਈ ਸਫ਼ਲ ਆਪਰੇਸ਼ਨ ਕੀਤਾ ਗਿਆ। ਮਾਰਾਡੋਨਾ ਦੀ ਜਨ ਸੰਪਰਕ ਟੀਮ ਨੇ ਮੰਗਲਵਾਰ ਰਾਤ ਜਾਰੀ ਬਿਆਨ ਵਿਚ ਕਿਹਾ,''ਇਹ ਸੱਭ ਸਫ਼ਲ ਰਿਹਾ ਅਤੇ ਉਮੀਦ ਅਨੁਸਾਰ ਹੋਇਆ।'' ਉਨ੍ਹਾਂ ਦੇ ਨਿਜੀ ਡਾਕਟਰ ਲਿਯੋਪੋਲਡੋ ਲੁਕੇ ਨੇ ਕਿਹਾ,''ਮਾਰਡੋਨਾ ਨੂੰ ਸਬਡਿਊਲ ਹੇਮੇਟੋਮਾ ਸੀ, ਜਿਸ ਦਾ ਮਤਲਬ ਇਕ ਝਿੱਲੀ ਅਤੇ ਦਿਮਾਗ਼ ਵਿਚਾਲੇ ਖ਼ੂਨ ਜੰਮਿਆਂ ਹੋਣਾ।'' ਪੇਸ਼ ਦੇ ਨਿਊਰੋਆਲੋਜਿਸਟ ਲੋਕੇ ਨੇ ਕਿਹਾ ਕਿ ਇਹ ਸਮੱਸਿਆ ਸੰਭਾਵਤ ਇਕ ਦੁਰਘਟਨਾ ਕਾਰਨ ਹੋਈ ਪਰ ਮਾਰਡੋਨਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਦੁਰਘਟਨਾ ਯਾਦ ਨਹੀਂ ਹੈ। ਅਰਜਨਟੀਨਾ ਦੇ ਇਸ ਮਹਾਨ ਫ਼ੁਟਬਾਲਰ ਨੂੰ ਇਕ ਨਿਜੀ ਹਸਪਤਾਲ ਵਿਚ 48 ਘੰਟੇ ਰਹਿਣਾ ਹੋਵੇਗਾ। ਸਥਾਨਥ ਮੀਡੀਆ ਅਨੁਸਾਰ ਮਾਰਾਡੋਨਾ ਨਾਲ ਹਸਪਤਾਲ ਵਿਚ ਉਨ੍ਹਾਂ ਦੀਆਂ ਧੀਆਂ ਡਾਲਮਾ, ਜਿਆਨਿਨਾ ਅਤੇ ਜਾਨਾ ਤੇ ਹੋਰ ਰਿਸ਼ਤੇਦਾਰ ਹਨ।  (ਪੀਟੀਆਈ)

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement