ਹਰਿਆਣਾ ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ , ਸੋਨੀਪਤ ’ਚ ਹੋ ਚੁੱਕੀ ਹੈ 27 ਲੋਕਾਂ ਦੀ ਮੌਤ
Published : Nov 5, 2020, 3:33 pm IST
Updated : Nov 5, 2020, 3:33 pm IST
SHARE ARTICLE
haryana sonipat 27 people died due to drinking poisonous alcohol liquor illegal
haryana sonipat 27 people died due to drinking poisonous alcohol liquor illegal

ਸੋਨੀਪਤ ਪੁਲਿਸ ਦਾ ਬਿਆਨ ਅਸੀਂ ਬਰੋਦਾ ਜ਼ਿਮਨੀ ਚੋਣਾਂ 'ਚ ਰੁਝੇ ਹੋਏ ਸੀ

ਚੰਡੀਗੜ੍ਹ - ਹਰਿਆਣਾ ਦੇ ਸੋਨੀਪਤ ਵਿਚ ਪਿਛਲੇ 3 ਦਿਨਾਂ ਵਿਚ 27 ਲੋਕਾਂ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਮੌਤਾਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਹਨ। ਪੁਲਿਸ ਨੇ ਛਾਪੇਮਾਰੀ ਕਰ ਕੇ ਅਜੇ ਤੱਕ 9 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। 27 ਲੋਕਾਂ ਦੀ ਮੌਤ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ।

ਨਾਜਾਇਜ਼ ਸ਼ਰਾਬ ਨੂੰ ਲੈ ਕੇ ਖ਼ੁਲਾਸਾ ਹੋਇਆ ਹੈ ਕਿ ਪ੍ਰਚੂਨ ਦੀ ਦੁਕਾਨ ਤੋਂ ਲੈ ਕੇ ਕਈ ਥਾਵਾਂ 'ਤੇ ਸ਼ਰਾਬ ਵਿਕ ਰਹੀ ਹੈ। ਸੋਨੀਪਤ ਵਿਚ ਲਗਾਤਾਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਵਧ ਰਿਹਾ ਹੈ। ਤਾਲਾਬੰਦੀ ਦੌਰਾਨ ਵੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਖੁੱਲ੍ਹ ਕੇ ਸਾਹਮਣੇ ਆਇਆ ਸੀ। ਪਿਛਲੇ 3 ਦਿਨਾਂ ਵਿਚ 27 ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੀ ਨੀਂਦ ਸੌਂ ਗਏ ਹਨ

ਪਰ ਪੁਲਿਸ 'ਤੇ ਸਵਾਲ ਉੱਠ ਰਹੇ ਹਨ। ਸੋਨੀਪਤ ਦੇ ਡੀ. ਐੱਸ. ਪੀ. ਵਰਿੰਦਰ ਰਵੀਸ਼ ਪੂਰੇ ਮਾਮਲੇ ਵਿਚ ਸੋਨੀਪਤ ਮੀਡੀਆ ਨੂੰ ਬਿਆਨ ਦੇ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਕਿ ਸੋਨੀਪਤ ਪੁਲਿਸ ਬਰੋਦਾ ਜ਼ਿਮਨੀ ਚੋਣਾਂ 'ਚ ਰੁਝੀ ਸੀ ਅਤੇ ਹੁਣ ਇਸ ਪੂਰੇ ਮਾਮਲੇ ਵਿਚ ਅਸੀਂ ਲਗਾਤਾਰ ਕਾਰਵਾਈ ਕਰ ਰਹੇ ਹਾਂ। ਜੇਕਰ ਇਸ ਮਾਮਲੇ ਵਿਚ ਕੋਈ ਦੋਸ਼ੀ ਹੋਵੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੂਰੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement