928 ਅੰਕਾਂ ਨਾਲ ਪਹਿਲੇ ਸਥਾਨ 'ਤੇ ਪੰਜਾਬ, ਕੇਰਲਾ ਅਤੇ ਮਹਾਰਾਸ਼ਟਰ
Published : Nov 5, 2022, 12:29 am IST
Updated : Nov 5, 2022, 12:29 am IST
SHARE ARTICLE
image
image

928 ਅੰਕਾਂ ਨਾਲ ਪਹਿਲੇ ਸਥਾਨ 'ਤੇ ਪੰਜਾਬ, ਕੇਰਲਾ ਅਤੇ ਮਹਾਰਾਸ਼ਟਰ

 

ਨਵੀਂ ਦਿੱਲੀ, 4 ਨਵੰਬਰ : ਕੇਂਦਰੀ ਸਿਖਿਆ ਮੰਤਰਾਲੇ ਨੇ ਸਾਲ 2020-21 ਲਈ ਸੂਬਿਆਂ ਦੇ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਪੀਜੀਆਈ ਰਿਪੋਰਟ ਜਾਰੀ ਕੀਤੀ ਹੈ | ਪੰਜਾਬ, ਚੰਡੀਗੜ੍ਹ, ਕੇਰਲ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਕੁੱਲ 7 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 901 ਤੋਂ 950 ਦੇ ਵਿਚਕਾਰ ਸਕੋਰ ਕੀਤੇ ਹਨ |
ਪੰਜਾਬ, ਕੇਰਲਾ ਅਤੇ ਮਹਾਰਾਸ਼ਟਰ ਨੇ 928 ਅੰਕ ਪ੍ਰਾਪਤ ਕੀਤੇ ਹਨ | ਜਦਕਿ ਚੰਡੀਗੜ੍ਹ ਨੇ 927 ਅੰਕ ਹਾਸਲ ਕੀਤੇ | ਕੌਮੀ ਸਰਵੇ 'ਚ ਦਿੱਲੀ ਅਠਵੇਂ ਨੰਬਰ 'ਤੇ ਹੈ ਜਿਸ ਨੇ 899 ਸਕੋਰ ਪ੍ਰਾਪਤ ਕੀਤੇ ਹਨ | ਇਸ ਸਕੋਰ ਦੇ ਆਧਾਰ 'ਤੇ ਇਨ੍ਹਾਂ ਸਾਰੇ ਸੂਬਿਆਂ ਨੂੰ ਲੈਵਲ 2 'ਚ ਸ਼ਾਮਲ ਕੀਤਾ ਗਿਆ ਹੈ | ਕੋਈ ਵੀ ਸੂਬਾ ਜਾਂ ਕੇਂਦਰ ਸ਼ਾਸਤ ਪ੍ਰਦੇਸ਼ 2017-18 ਵਿਚ ਦੂਜੇ ਪੱਧਰ ਤਕ ਨਹੀਂ ਪਹੁੰਚ ਸਕਿਆ ਸੀ ਜਦਕਿ ਪਿਛਲੇ ਸਾਲ 5 ਸੂਬੇ ਹੀ ਇਸ ਲੈਵਲ 'ਤੇ ਸੀ | ਇਸ ਦੇ ਨਾਲ ਹੀ ਲਗਾਤਾਰ ਚੌਥੇ ਸਾਲ ਕੋਈ ਸੂਬਾ ਲੈਵਲ-1 ਤਕ ਨਹੀਂ ਪਹੁੰਚ ਸਕਿਆ | ਇਸ ਦੇ ਲਈ 951-1000 ਸਕੋਰ ਨਹੀਂ ਕਰ ਸਕਿਆ |
ਇਸ ਤੋਂ ਇਲਾਵਾ ਕੌਮੀ ਸਰਵੇ 'ਚ 'ਬੱਚਿਆਂ ਦੇ ਸਿੱਖਣ ਅਤੇ ਗੁਣਵੱਤਾ' ਦੇ 180 ਅੰਕ ਰੱਖੇ ਗਏ ਸਨ ਜਿਨ੍ਹਾਂ 'ਚੋਂ ਪੰਜਾਬ ਨੇ 126 ਅੰਕ ਪ੍ਰਾਪਤ ਕੀਤੇ | ਸਕੂਲੀ ਸਿਖਿਆ ਦੇ 'ਬੁਨਿਆਦੀ ਢਾਂਚੇ ਅਤੇ ਸਹੂਲਤਾਂ' ਦੇ ਕੁੱਲ 150 ਅੰਕਾਂ 'ਚੋਂ ਪੰਜਾਬ ਨੇ 150 ਸਕੋਰ ਹਾਸਲ ਕੀਤੇ ਹਨ | ਇਸੇ ਤਰ੍ਹਾਂ 'ਸਕੂਲੀ ਸਿਖਿਆ ਤਕ ਪਹੁੰਚ' ਦੇ 80 ਅੰਕ ਰੱਖੇ ਗਏ ਹਨ ਜਿਨ੍ਹਾਂ 'ਚੋਂ ਪੰਜਾਬ ਅਤੇ ਦਿੱਲੀ ਦੇ ਬਰਾਬਰ 79-79 ਅੰਕ ਪ੍ਰਾਪਤ ਕੀਤੇ ਹਨ | ਇਸ ਤੋਂ ਇਲਾਵਾ 'ਪ੍ਰਬੰਧਕੀ ਸੁਧਾਰ' ਦੇ 360 ਅੰਕਾਂ 'ਚੋਂ ਪੰਜਾਬ ਨੂੰ 348 ਅੰਕ ਮਿਲੇ ਹਨ ਜਦਕਿ ਦਿੱਲੀ ਨੂੰ 324 ਅੰਕ ਪ੍ਰਾਪਤ ਹੋਏ |     (ਪੀਟੀਆਈ)

SHARE ARTICLE

ਏਜੰਸੀ

Advertisement

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM
Advertisement