
Hoshiarpur Accident News: ਰਾਜ ਕੁਮਾਰ ਅਤੇ ਜਸ਼ਨ ਵਜੋਂ ਹੋਈ ਮ੍ਰਿਤਕ ਨੌਜਵਾਨਾਂ ਦੀ ਪਛਾਣ
Hoshiarpur Accident News: ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਦੇਹਰੀਵਾਲ ਮੋੜ ਨੇੜੇ ਇਕ ਬੁਲੇਟ ਮੋਟਰਸਾਈਕਲ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਬੁਲੇਟ ਸਵਾਰ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ: Nepal Earthquake News: ਨੇਪਾਲ ’ਚ ਆਏ ਭੂਚਾਲ ਕਾਰਨ 157 ਲੋਕਾਂ ਦੀ ਹੋਈ ਮੌਤ
ਮ੍ਰਿਤਕ ਨੌਜਵਾਨਾਂ ਦੀ ਪਛਾਣ ਰਾਜ ਕੁਮਾਰ ਅਤੇ ਜਸ਼ਨ ਵਾਸੀ ਗੜੀ ਵਜੋਂ ਹੋਈ ਹੈ। ਇਹ ਹਾਦਸਾ ਸ਼ਨੀਵਾਰ ਦੇਰ ਰਾਤ ਵਾਪਰਿਆ। ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਬੁਲੇਟ 'ਤੇ ਸਵਾਰ ਹੋ ਕੇ ਟਾਂਡਾ ਹੁਸ਼ਿਆਰਪੁਰ ਸੜਕ 'ਤੇ ਜਾ ਰਹੇ ਸਨ ਕਿ ਉਨ੍ਹਾਂ ਨੂੰ ਅੱਗੇ ਤੋਂ ਆ ਰਹੇ ਇਕ ਟਰੱਕ ਨੇ ਸਿੱਧੀ ਟੱਕਰ ਮਾਰ ਦਿਤੀ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਨੇ ਹਸਪਤਾਲ ਵਿਚ ਦਮ ਤੋੜ ਦਿਤਾ। ਟਾਂਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਮ੍ਰਿਤਕ ਨੌਜਵਾਨਾਂ ਦੀ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: UCO Bank News: ਡਿਫ਼ਾਲਟਰਾਂ ਨੂੰ ਦੀਵਾਲੀ ਮੌਕੇ ਘਰ ਜਾ ਕੇ ਮਿਠਾਈਆਂ ਦੇ ਡੱਬੇ ਦੇਵੇਗਾ ਯੂਕੋ ਬੈਂਕ