
ਬੇਕਾਬੂ ਬੱਸ ਨੇ ਟੈਂਪੂ ਦਰੜਿਆ
ਮਲੇਰਕੋਟਲਾ : ਅੱਜ ਦੁਪਹਿਰ ਮਲੇਰਕੋਟਲਾ-ਨਾਭਾ ਮੁੱਖ ਸੜਕ ’ਤੇ ਪਿੰਡ ਉਪੋਕੀ ਨੇੜੇ ਪਟਿਆਲਾ ਤੋਂ ਮਲੇਰਕੋਟਲਾ ਆ ਰਹੀ ਪੀ.ਆਰ.ਟੀ.ਸੀ. ਦੀ ਬੇਕਾਬੂ ਹੋ ਗਈ ਤੇ ਬੱਸ ਨੇ ਅੱਗੇ ਜਾ ਰਹੇ ਇਕ ਟਾਟਾ ਟੈਂਪੂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।
ਇਸ ਹਾਦਸੇ ਵਿਚ ਟੈਂਪੂ ਡਰਾਇਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਟੈਂਪੂ ਸਵਾਰ ਦੂਜਾ ਵਿਅਕਤੀ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਮਲੇਰਕੋਟਲਾ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ।
ਮ੍ਰਿਤਕ ਟੈਂਪੂ ਡਰਾਇਵਰ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਖੰਡੂਰ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ ਅਤੇ ਜਖ਼ਮੀ ਵਿਅਕਤੀ ਦਾ ਨਾਂਅ ਗੁਰਚਰਨ ਸਿੰਘ ਦੱਸਿਆ ਜਾਂਦਾ ਹੈ। ਹਾਦਸਾ ਵਾਪਰਦਿਆਂ ਹੀ ਬੱਸ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ।
(For more news apart from Out of control bus hits tempo, stay tuned to Rozana Spokesman).