
ਚੰਡੀਗੜ੍ਹ ਤੇ ਸਣੇ ਪੰਜਾਬ ਅਤੇ ਹਰਿਆਣਾ ਵਿਚ ਪੁਲਿਸ ਕਰਮੀਆਂ ਲਈ ਵੱਧ ਤੋਂ ਵੱਧ ਅੱਠ ਘੰਟੇ ਦੀ ਡਿਊਟੀ ਦਾ ਸਿਸਟਮ ਲਾਗੂ ਕਰਨ ਦੀ ਮੰਗ ਵਾਲੀ ਪਟੀਸ਼ਨ ਅੱਜ ਹਾਈ ..
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਚੰਡੀਗੜ੍ਹ ਤੇ ਸਣੇ ਪੰਜਾਬ ਅਤੇ ਹਰਿਆਣਾ ਵਿਚ ਪੁਲਿਸ ਕਰਮੀਆਂ ਲਈ ਵੱਧ ਤੋਂ ਵੱਧ ਅੱਠ ਘੰਟੇ ਦੀ ਡਿਊਟੀ ਦਾ ਸਿਸਟਮ ਲਾਗੂ ਕਰਨ ਦੀ ਮੰਗ ਵਾਲੀ ਪਟੀਸ਼ਨ ਹਾਈ ਕੋਰਟ ਨੇ ਖ਼ਾਰਜ ਕਰ ਦਿਤੀ ਹੈ।
Punjab Haryana High court
ਹਾਈ ਕੋਰਟ ਨੇ ਕਿਹਾ ਹੈ ਕਿ ਇਸ ਮੁੱਦੇ ਉਤੇ ਫ਼ੈਸਲਾ ਲੈਣ ਦੀ ਜ਼ਿੰਮੇਵਾਰੀ ਸਬੰਧਤ ਪੁਲਿਸ ਵਿਭਾਗ ਦੀ ਹੈ।
Police
ਚੰਡੀਗੜ੍ਹ ਪੁਲਿਸ ਦੇ ਜਗਜੀਤ ਸਿੰਘ ਨਾਮੀ ਇਕ ਹੈੱਡ ਕਾਂਸਟੇਬਲ ਨੇ ਇਹ ਪਟੀਸ਼ਨ ਹਾਈ ਕੋਰਟ ਵਿਚ ਦਾਇਰ ਕੀਤੀ ਸੀ ਜਿਸ ਤਹਿਤ ਕਿਹਾ ਗਿਆ ਸੀ ਕਿ ਆਮ ਤੌਰ 'ਤੇ ਪੁਲਿਸ ਵਾਲਿਆਂ ਨੂੰ 12 ਤੋਂ 16 ਘੰਟੇ ਤਕ ਵੀ ਡਿਊਟੀ ਕਰਨੀ ਪੈ ਰਹੀ ਹੈ ਜਿਸ ਕਾਰਨ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਬਲਕਿ ਉਨ੍ਹਾਂ ਦਾ ਪਰਵਾਰਕ ਜੀਵਨ ਵੀ ਪ੍ਰਭਾਵਿਤ ਉਹ ਘੇਰਾ ਜਾਂਦਾ ਹੈ।
High Court
ਇਸ ਬਾਰੇ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਵਲੋਂ ਸਾਲ 2014 ਵਿਚ ਇਕ ਖੋਜ ਰਿਪੋਰਟ ਵੀ ਪੇਸ਼ ਕੀਤੀ ਗਈ ਸੀ ਜਿਸ ਤਹਿਤ ਕਿਹਾ ਗਿਆ ਸੀ ਕਿ ਪੁਲਿਸ ਵਾਲਿਆਂ ਨੂੰ ਅਕਸਰ ਹੀ ਤੈਅ ਸਮੇਂ ਨਾਲੋਂ ਵੱਧ ਕਿਤੇ ਵੱਧ ਸਮੇਂ ਤਕ ਡਿਊਟੀਆਂ ਨਿਭਾਉਣੀਆਂ ਪੈ ਰਹੀਆਂ ਹਨ। ਹਾਈ ਕੋਰਟ ਵਿਚ ਪੇਸ਼ ਕੀਤੀ ਗਈ ਇਸ ਰਿਪੋਰਟ ਵਿਚ ਇਹ ਵੀ ਮੰਨਿਆ ਗਿਆ ਸੀ ਕਿ ਸਮੇਂ ਤੋਂ ਵੱਧ ਸਮੇਂ ਤਕ ਡਿਊਟੀ ਲਾ ਦੇਣ ਕਾਰਨ ਸਹੀ ਤਰ੍ਹਾਂ ਦੀ ਡਿਊਟੀ ਨਹੀਂ ਨਿਭਾਈ ਜਾ ਸਕਦੀ.
petition
ਇਸੇ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਪੁਲਿਸ ਕਰਮੀਆਂ ਦੀ ਸ਼ਿਫ਼ਟ ਸਿਸਟਮ ਲਾਗੂ ਕਰਨਾ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ। ਦਸੰਬਰ 2014 ਵਿਚ ਹੀ ਉਕਤ ਬਿਊਰੋ ਨੇ ਏਅਰਪੋਰਟ ਭਾਰਤ ਦੀਆਂ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਡੀਜੀਪੀ ਨੂੰ ਲਾਗੂ ਕਰਨ ਲਈ ਭੇਜ ਦਿਤੀ ਸੀ ਪਰ ਹੁਣ ਤਕ ਵੀ ਲਾਗੂ ਨਹੀਂ ਹੋ ਸਕੀ।