
ਅਮਰੀਕਾ ਲਈ ਚੀਨ ਸਭ ਤੋਂ ਵੱਡਾ ਖ਼ਤਰਾ ਹੈ : ਖੁਫ਼ੀਆ ਨਿਰਦੇਸ਼ਕ
ਵਾਸ਼ਿੰਗਟਨ, 4 ਦਸੰਬਰ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰੀ ਖੁਫ਼ੀਆ ਨਿਰਦੇਸ਼ਕ ਜਾਨ ਰੈਟਕਲਿਫ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਚੀਨ ਅਮਰੀਕਾ ਅਤੇ ਬਾਕੀ ਹੋਰ ਮੁਕਤ ਦੇਸ਼ਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਖ਼ਤਰਾ ਹੈ। ਰੈਟਕਲਿਫ ਨੇ ਇਹ ਬਿਆਨ ਵੀਰਵਾਰ ਨੂੰ ਅਜਿਹੇ ਸਮੇਂ ਦਿਤਾ ਹੈ ਜਦ ਰਾਸ਼ਟਰਪਤੀ ਡੋਨਾਲਡ ਟਰੰਪ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ 'ਤੇ ਬੀਜਿੰਗ ਖ਼ਿਲਾਫ਼ ਸਖ਼ਤ ਰੁਖ਼ ਬਣਾਈ ਰਖਣ ਦੇ ਲਿਹਾਜ ਨਾਲ ਚੀਨ ਵਿਰੁਧ ਬਿਆਨ ਦੇ ਰਹੇ ਹਨ।
'ਦਿ ਵਾਲ ਸਟਰੀਟ ਜਨਰਲ' ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਲੇਖ ਵਿਚ ਉਨ੍ਹਾਂ ਲਿਖਿਆ,“ਖੁਫ਼ੀਆ ਵਿਭਾਗ ਸਪੱਸ਼ਟ ਹੈ ਕਿ ਬੀਜਿੰਗ ਦਾ ਇਰਾਦਾ ਅਮਰੀਕਾ ਅਤੇ ਬਾਕੀ ਦੁਨੀਆ 'ਤੇ ਆਰਥਕ, ਫ਼ੌਜੀ ਅਤੇ ਤਕਨੀਕ ਦੇ ਲਿਹਾਜ ਨਾਲ ਦਬਦਬਾ ਬਣਾਉਣ ਦਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਕਈ ਵੱਡੀਆਂ ਕੰਪਨੀਆਂ ਸਿਰਫ਼ ਚੀਨੀ ਕਮਿਊਨਿਸਟ ਪਾਰਟੀ ਦੀਆਂ ਗਤੀਵਿਧੀਆਂ ਦਾ ਰੂਪ ਹਨ ਅਤੇ ਉਹ ਇਸ ਤਰ੍ਹਾਂ ਦੇ ਵਰਤਾਅ ਨੂੰ ਜਾਸੂਸੀ ਅਤੇ ਡਕੈਤੀ ਕਰਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਅਮਰੀਕਾ ਦੀਆਂ ਕੰਪਨੀਆਂ ਦੀ ਬੌਧਿਕ ਜਾਇਦਾਦ ਚੋਰੀ ਕੀਤੀ ਹੈ ਅਤੇ ਤਕਨੀਕ ਦੀ ਨਕਲ ਤਿਆਰ ਕੀਤੀ ਹੈ ਤੇ ਗਲੋਬਲ ਬਾਜ਼ਾਰ ਵਿਚ ਅਮਰੀਕਾ ਦੀ ਥਾਂ ਲਈ ਹੈ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਚੀਨ ਵਿਰੋਧੀ ਗੱਲਾਂ ਕਈ ਮਹੀਨਿਆਂ ਤੀ ਕਰ ਰਹੇ ਹਲ ਅਤੇ ਖ਼ਾਸ ਕਰ ਕੇ ਰਾਸ਼ਟਰਪਤੀ ਚੋਣ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਵਾਰ ਕੋਰੋਨਾ ਵਾਇਰਸ ਦੇ ਪ੍ਰਸਾਰ ਲਈ ਵੀ ਚੀਨ ਨੂੰ ਜ਼ਿੰਮੇਦਾਰ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਬਾਇਡਨ ਚੀਨ ਦੇ ਮਾਮਲੇ 'ਚ ਨਰਮੀ ਦਿਖਾ ਸਕਦੇ ਹਨ। (ਪੀਟੀਆਈ)
ਨਵੇਂ ਚੁਣੇ ਗਏ ਰਾਸ਼ਟਰਪਤੀ ਬਾਇਡਨ ਇਸ ਗੱਲ ਨਾਲ ਸਹਿਮਤ ਹਨ ਕਿ ਚੀਨ ਕੌਮਾਂਤਰੀ ਕਾਰੋਬਾਰ ਨਿਯਮਾਂ ਦਾ ਪਾਲਣ ਨਹੀਂ ਕਰ ਰਿਹਾ ਹੈ।