
ਕੁੱਝ ਹਫ਼ਤਿਆਂ 'ਚ ਤਿਆਰ ਹੋ ਸਕਦੈ ਕੋਵਿਡ-19 ਟੀਕਾ: ਮੋਦੀ
ਬੈਠਕ 'ਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਅਪਣੇ ਸੁਝਾਅ ਦਿਤੇ
ਨਵੀਂ ਦਿੱਲੀ, 4 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤੀ ਵਿਗਿਆਨੀ ਕੋਵਿਡ-19 ਦਾ ਟੀਕਾ ਵਿਕਸਤ ਕਰਨ ਵਿਚ ਸਫ਼ਲਤਾ ਦਾ ਪੂਰਾ ਭਰੋਸਾ ਹੈ ਅਤੇ ਇਹ ਕੁਝ ਹਫ਼ਤਿਆਂ ਵਿਚ ਤਿਆਰ ਹੋ ਸਕਦਾ ਹੈ। ਮੋਦੀ ਨੇ ਕੋਰੋਨਾ ਵਾਇਰਸ ਉੱਤੇ ਸਰਬ ਪਾਰਟੀ ਮੀਟਿੰਗ ਵਿਚ ਇਹ ਵੀ ਕਿਹਾ ਕਿ ਪਹਿਲਾਂ ਇਹ ਟੀਕਾ ਸਿਹਤ ਕਰਮਚਾਰੀਆਂ ਨੂੰ ਦਿਤਾ ਜਾਵੇਗਾ, ਉਸ ਤੋਂ ਬਾਅਦ ਫ਼ਰੰਟ 'ਤੇ ਕੰਮ ਕਰ ਰਹੇ ਹੋਰ ਅਮਲੇ ਨੂੰ ਦਿਤਾ ਜਾਵੇਗਾ। ਮੀਟਿੰਗ ਵਿਚ ਸ਼ਾਮਲ ਹੋਣ ਵਾਲੀਆਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਵਿਗਿਆਨੀ ਕੋਵਿਡ -19 ਦੇ ਟੀਕੇ ਨੂੰ ਵਿਕਸਤ ਕਰਨ ਵਿਚ ਸਫ਼ਲਤਾ ਦਾ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਮਾਹਰ ਮੰਨ ਰਹੇ ਹਨ ਕਿ ਕੋਵਿਡ-19 ਦੇ ਟੀਕੇ ਲਈ ਬਹੁਤ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਕੁਝ ਹਫ਼ਤੇ ਵਿਚ ਤਿਆਰ ਹੋ ਸਕਦਾ ਹੈ।
image