
ਭਾਰਤ ਨੇ ਜਿੱਤਿਆ ਪਹਿਲਾ ਟੀ-20 ਮੁਕਾਬਲਾ, ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆ
ਕੈਨਬਰਾ, 4 ਦਸੰਬਰ : ਪਿਛਲੀ ਇਕ ਦਿਨਾਂ ਲੜੀ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ 3 ਮੈਚਾਂ ਦੀ ਟੀ-20 ਲੜੀ ਦਾ ਆਗਾਜ਼ ਜਿੱਤ ਨਾਲ ਕੀਤਾ ਹੈ। ਪਹਿਲੇ ਟੀ-20 ਮੈਚ ਵਿਚ ਅਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆ ਹੈ। ਭਾਰਤ ਨੇ ਟੀ-20 ਲੜੀ ਵਿਚ ਬਿਹਤਰੀਨ ਸ਼ੁਰਆਤ ਕੀਤੀ ਹੈ ਅਤੇ 1-0 ਨਾਲ ਬੜ੍ਹਤ ਬਣਾਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 161 ਦੌੜਾਂ ਬਣਾ ਕੇ ਆਸਟਰੇਲੀਆ ਨੂੰ 162 ਦੌੜਾਂ ਦਾ ਟੀਚਾ ਦਿਤਾ ਸੀ। ਉਥੇ ਹੀ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ 7 ਵਿਕਟਾ ਗਵਾ ਕੇ 150 ਦੌੜਾਂ ਹੀ ਬਣਾ ਸਕੀ। ਮੈਚ ਤੋਂ ਬਾਅਦ ਰਵਿੰਦਰ ਜਾਡੇਜ ਦੀ ਥਾਂ ਵਿਕਲਪ ਵਜੋਂ ਆਏ ਭਾਰਤੀ ਗੇਂਦਬਾਜ਼ ਯੁਜਵੇਂਦਰ ਚਹਿਲ ਨੂੰ ਮੈਨ ਆਫ਼ ਦਿ ਮੈਚ ਵੀ ਚੁਣਿਆ ਗਿਆ।
ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ.ਐਲ ਰਾਹੁਲ ਅਤੇ ਸ਼ਿਖਰ ਧਵਨ ਨੇ ਮੈਚ ਦੀ ਸ਼ੁਰੂਆਤ ਕੀਤੀ। ਪਰ ਸ਼ਿਖਰ ਧਵਨ ਜ਼ਿਆਦਾ ਲੰਮੀ ਪਾਰੀ ਨਹੀਂ ਖੇਡ ਸਕੇ ਅਤੇ ਇਕ ਦੌੜ ਬਣਾ ਕੇ ਹੀ ਆਉਟ ਹੋ ਗਏ। ਜਿਸ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਾਰੀ ਦੀ ਕਮਾਨ ਸੰਭਾਲੀ ਪਰ ਉਹ ਵੀ 9 ਦੌੜਾਂ ਬਣਾ ਕੇ ਸਵੀਕਸਨ ਦੀ ਗੇਂਦ 'ਤੇ ਕੈਚ ਦੇ ਕੇ ਆਉਣ ਹੋ ਗਏ। ਕੋਹਲੀ ਤੋਂ ਬਾਅਦ ਸੰਜੂ ਸੈਮਸਨ ਨੇ ਕੇ.ਐਲ ਰਾਹੁਲ ਦਾ ਸਾਥ ਦਿਤਾ। ਜਿਸ ਦੀ ਬਦੌਲਤ ਸੈਮਸਨ 15 ਗੇਂਦਾਂ 'ਚ 23 ਦੌੜਾਂ ਬਣਾ ਕੇ ਵਪਾਸ ਪਵੇਲੀਅਨ ਪਰਤ ਗਏ। ਭਾਰਤ ਨੇ ਰਵਿੰਦਰ ਜਡੇਜਾ ਦੀ 44 ਦੌੜਾਂ ਦੀ ਤੁਫ਼ਾਨੀ ਪਾਰੀ ਦੀ ਬਦੌਲਤ ਆਸਟੇਰਲੀਆ ਨੂੰ 162 ਦੌੜਾਂ ਦਾ ਟੀਚਾ ਦਿਤਾ। ਆਸਟਰੇਲੀਆ ਵਲੋਂ ਚੰਗੀ ਗੇਂਦਬਾਜ਼ੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਵਿਚ ਮਿਸ਼ੇਲ ਸਟਾਰਕ ਨੇ 2 ਅਤੇ ਮੋਜ਼ਿਜ਼ ਹੈਨਰਿਕਸ ਨੇ ਤਿੰਨ ਵਿਕਟਾਂ ਅਪਣੇ ਨਾਮ ਕੀਤੀਆਂ। ਭਾਰਤੀ ਗੇਂਦਰਬਾਜ਼ ਯੁਜਵੇਂਦਰ ਚਹਿਲ ਅਤੇ ਟੀ.ਨਟਰਾਜਨ ਨੇ ਆਸਟਰੇਲੀਆ ਦੇ ਤਿੰਨ-ਤਿੰਨ ਖਿਡਾਰੀਆਂ ਦੀਆਂ ਵਿਕਟਾਂ ਅਪਣੇ ਨਾਮ ਕੀਤੀਆਂ।