
ਜਦੋਂ ਤੱਕ ਪਾਕਿਸਤਾਨ ਭਾਰਤ 'ਚ ਅਤਿਵਾਦੀਆਂ ਨੂੰ ਭੇਜਣਾ ਬੰਦ ਨਹੀਂ ਕਰਦਾ ਉਦੋਂ ਤੱਕ ਪਾਕਿਸਤਾਨ ਨਾਲ ਵਪਾਰ ਸਬੰਧੀ ਕੋਈ ਵੀ ਗੱਲਬਾਤ ਬੇਕਾਰ ਅਤੇ ਅਰਥਹੀਣ ਹੈ।
ਚੰਡੀਗੜ੍ਹ: ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਨਵਜੋਤ ਸਿੰਘ ਸਿੱਧੂ 'ਤੇ ਹਮਲਾ ਬੋਲਿਆ ਹੈ। ਦਰਅਸਲ ਨਵੋਜਤ ਸਿੰਘ ਸਿੱਧੂ ਨੇ ਪਾਕਿਸਤਾਨ ਨਾਲ ਵਪਾਰ ਦੀ ਵਕਾਲਤ ਕਰਦੇ ਹੋਏ ਹਾਲ ਹੀ 'ਚ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਭਾਰਤ-ਪਾਕਿ ਸਬੰਧ ਬਿਹਤਰ ਹੋਣੇ ਚਾਹੀਦੇ ਹਨ।
Navjot Sidhu
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਨੀਸ਼ ਤਿਵਾੜੀ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਭਾਰਤ 'ਚ ਅਤਿਵਾਦੀਆਂ ਨੂੰ ਭੇਜਣਾ ਬੰਦ ਨਹੀਂ ਕਰਦਾ ਅਤੇ ਡਰੋਨਾਂ ਰਾਹੀਂ ਸਾਡੇ ਇਲਾਕਿਆਂ 'ਚ ਨਸ਼ੇ ਅਤੇ ਹਥਿਆਰ ਨਹੀਂ ਸੁੱਟਦਾ, ਉਦੋਂ ਤੱਕ ਪਾਕਿਸਤਾਨ ਨਾਲ ਵਪਾਰ ਸਬੰਧੀ ਕੋਈ ਵੀ ਗੱਲਬਾਤ ਬੇਕਾਰ ਅਤੇ ਅਰਥਹੀਣ ਹੈ।
Navjot Sidhu
ਦੱਸ ਦੇਈਏ ਕਿ ਸਿੱਧੂ ਨੇ ਪ੍ਰੈਸ ਕਾਨਫ਼ਰੰਸ ਵਿੱਚ ਅੱਗੇ ਕਿਹਾ ਸੀ ਕਿ ਪਾਕਿਸਤਾਨ ਬਾਰਡਰ ਬੰਦ ਹੋਣ ਕਾਰਨ ਹਰ ਕੋਈ ਦੁਖੀ ਹੈ। ਬਾਰਡਰ ਖੁੱਲ੍ਹਣ ਨਾਲ ਕਈ ਦੇਸ਼ਾਂ ਦੇ ਵਪਾਰ ਦੇ ਰਸਤੇ ਵੀ ਖੁੱਲ੍ਹ ਜਾਣਗੇ, ਜਿਸ ਨਾਲ ਵਪਾਰ 'ਚ ਮਦਦ ਮਿਲੇਗੀ।