
ਬੀਤੀ ਰਾਤ ਅਸਮਾਨ 'ਤੇ ਅਲੌਕਿਕ ਨਜ਼ਾਰਾ ਮਿਲਿਆ ਦੇਖਣ ਨੂੰ
ਰੇਲ-ਗੱਡੀ ਦੀ ਤਰ੍ਹਾਂ ਬਣਿਆ ਹੋਇਆ ਸੀ ਅਲੌਕਿਕ ਨਜ਼ਾਰਾ
ਮੱਖੂ, 4 ਦਸੰਬਰ (ਕੇਵਲ ਅਹੂਜਾ): ਬੀਤੀ ਰਾਤ ਨੂੰ ਆਸਮਾਨ 'ਤੇ ਲੰਘ ਰਹੇ ਅਲੌਕਿਕ ਨਜ਼ਾਰੇ ਨੂੰ ਦੇਖਣ ਲਈ ਲੋਕ ਭਾਰੀ ਮਾਤਰਾ ਵਿਚ ਇੱਕਠੇ ਹੋ ਕੇ ਬਹੁਤ ਹੀ ਹੈਰਾਨੀ ਨਾਲ ਇਸ ਅਲੌਕਿਕ ਨਜ਼ਾਰੇ ਨੂੰ ਦੇਖ ਰਹੇ ਸਨ | ਬੀਤੀ ਰਾਤ 8 ਵਜੇ ਦੇ ਕਰੀਬ ਜਦ ਅਸਮਾਨ ਤੋਂ ਲੰਮੀ ਲਾਈਨ ਵਿਚ ਲੰਘ ਰਹੇ ਇਸ ਅਲੌਕਿਕ ਨਜ਼ਾਰੇ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਆਸਮਾਨ 'ਤੇ ਰੇਲਗੱਡੀ ਚਲ ਰਹੀ ਹੋਵੇ |
ਇਹ ਅਲੌਕਿਕ ਨਜ਼ਾਰਾ ਰੇਲ ਗੱਡੀ ਦੀ ਤਰ੍ਹਾਂ ਬਣਿਆ ਹੋਇਆ ਸੀ ਜੋ ਕਿ ਬਹੁਤ ਹੌਲੀ ਹੌਲੀ ਚਲ ਰਿਹਾ ਸੀ ਜਿਸ ਨੂੰ ਲੋਕ ਤਕਰੀਬਨ 5-7 ਮਿੰਟ ਤਕ ਦੇਖਦੇ ਰਹੇ | ਇਸ ਅਲੌਕਿਕ ਨਜ਼ਾਰੇ ਨੂੰ ਦੇਖ ਕੇ ਦਾਣਾ ਮੰਡੀ ਵਿਚ ਮਜ਼ਦੂਰੀ ਦਾ ਕੰਮ ਕਰਦੇ ਮਜ਼ਦੂਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ | ਮਜ਼ਦੂਰਾਂ ਦਾ ਰੌਲਾ ਸੁਣ ਕੇ ਦਾਣਾ ਮੰਡੀ ਦੇ ਬਹੁਤ ਸਾਰੇ ਆੜ੍ਹਤੀ ਅਤੇ ਮੁਲਾਜ਼ਮ ਦੁਕਾਨਾਂ ਤੋਂ ਬਾਹਰ ਆ ਗਏ | ਇਸ ਅਲੌਕਿਕ ਨਜ਼ਾਰੇ ਨੂੰ ਦਾਣਾ ਮੰਡੀ ਦੇ ਆੜ੍ਹਤੀਏ, ਮੁਲਾਜ਼ਮ ਅਤੇ ਮਜ਼ਦੂਰ ਆਪੋ ਅਪਣੀਆਂ ਦੁਕਾਨਾਂ ਤੋਂ ਬਾਹਰ ਆ ਕੇ ਇਸ ਨਜ਼ਾਰੇ ਨੂੰ ਦੇਖ ਰਹੇ ਸਨ ਅਤੇ ਆਪੋ ਅਪਣੇ ਮੋਬਾਈਲਾਂ ਨਾਲ ਵੀਡੀਉ ਬਣਾ ਰਹੇ ਸਨ ਅਤੇ ਫ਼ੋਟੋ ਲੈ ਰਹੇ ਸਨ |