85 ਸਾਲਾ ਜਗਜੀਤ ਸਿੰਘ ਕਥੂਰੀਆ ਨੇ ਫਿਰ ਜਿੱਤ ਲਿਆਂਦੇ ਵਲਿੰਗਟਨ ਤੋਂ 3 ਸੋਨੇ ਤੇ 7 ਚਾਂਦੀ ਦੇ ਤਮਗ਼ੇ
Published : Dec 5, 2022, 6:58 am IST
Updated : Dec 5, 2022, 6:58 am IST
SHARE ARTICLE
image
image

85 ਸਾਲਾ ਜਗਜੀਤ ਸਿੰਘ ਕਥੂਰੀਆ ਨੇ ਫਿਰ ਜਿੱਤ ਲਿਆਂਦੇ ਵਲਿੰਗਟਨ ਤੋਂ 3 ਸੋਨੇ ਤੇ 7 ਚਾਂਦੀ ਦੇ ਤਮਗ਼ੇ

 

ਆਕਲੈਂਡ, 4 ਦਸੰਬਰ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਾਸੀ 85 ਸਾਲਾ ਜਗਜੀਤ ਸਿੰਘ ਕਥੂਰੀਆ ਅਪਣੀ ਉਮਰ ਦੇ ਹਿਸਾਬ-ਕਿਤਾਬ ਵਾਲੀ ਕਿਤਾਬ ਪਰ੍ਹਾਂ ਕਰ ਜਿਥੇ ਵੀ ਮਾਸਟਰ ਖੇਡਾਂ ਹੁੰਦੀਆਂ ਉਥੇ ਪਹੁੰਚ ਜਾਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ | ਹੁਣ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਖ਼ਤਮ ਹੋਈਆਂ ਮਾਸਟਰਜ਼ ਟਰੈਕ ਐਂਡ ਫ਼ੀਲਡ ਵਿਚ ਫਿਰ ਅਪਣਾ ਗਲ ਤਮਿਗ਼ਆਂ ਨਾਲ ਭਰ ਲਿਆਏ ਹਨ |  
ਪਹਿਲੇ ਦਿਨ ਦੋ ਸੋਨੇ ਦੇ ਤਮਗ਼ੇ (ਸ਼ਾਟ ਪੁੱਟ ਅਤੇ ਟਿ੍ਪਲ ਜੰਪ) ਅਤੇ ਇਕ ਚਾਂਦੀ ਦਾ ਤਮਗ਼ਾ (ਹੈਮਰ ਥ੍ਰਰੋਅ) ਵਿਚ ਜਿਤਿਆ | ਦੂਜੇ ਦਿਨ ਉਨ੍ਹਾਂ 100 ਮੀਟਰ ਦੌੜ ਵਿਚ ਇਕ ਸੋਨੇ ਦਾ ਤਮਗ਼ਾ ਜਿਤਿਆ ਅਤੇ 6 ਸਿਲਵਰ ਦੇ ਤਮਗ਼ੇ ਜਿੱਤੇ (5 ਪ੍ਰਕਾਰ ਦੀ ਥ੍ਰੋਅ, 60 ਮੀਟਰ ਦੌੜ) ਵਿਚ ਜਿਤੇ | ਇਸ ਤਰ੍ਹਾਂ ਦੋ ਦਿਨਾਂ ਵਿਚ ਉਨ੍ਹਾਂ ਤਿੰਨ ਸੋਨੇ ਦੇ, 7 ਚਾਂਦੀ ਦੇ ਤਮਗ਼ੇ ਜਿੱਤੇ ਅਤੇ ਭਾਰਤੀ ਕਮਿਊਨਿਟੀ ਦਾ ਨਾਂ ਰੌਸ਼ਨ ਕੀਤਾ |  ਕਥੂਰੀਆ ਸਾਹਿਬ ਨੂੰ  ਜੇਕਰ ਕਹਿਣਾ ਪੈ ਜਾਏ ਕਿ ਉਮਰਾਂ ਵਿਚ ਕੀ ਰਖਿਆ ਤਾਂ ਉਹ ਕਹਿਣਗੇ ਮੇਰੇ ਮੈਡਲ | ਮਾਸਟਰ ਗੇਮਾਂ ਵਿਚ ਇਕ 30 ਸਾਲਾ ਨੌਜਵਾਨ ਗੁਲਾਬ ਸਿੰਘ ਵੀ ਸ਼ਾਮਲ ਸੀ, ਜਿਸ ਨੇ ਦਸਤਾਰ ਬੰਨ੍ਹੀ ਸੀ | ਇਨ੍ਹਾਂ ਨੇ ਵੀ ਕਈ ਖੇਡਾਂ ਵਿਚ ਭਾਗ ਲਿਆ ਅਤੇ ਇਕ ਸੋਨੇ ਦਾ ਤੇ ਤਿੰਨ ਚਾਂਦੀ ਦੇ ਤਮਗ਼ੇ ਜਿੱਤੇ | ਤਪਿੰਦਰ ਸਿੰਘ ਸੋਖੀ ਨੇ ਵੀ ਇਨ੍ਹਾਂ ਗੇਮਾਂ ਵਿਚ ਭਾਗ ਲਿਆ ਤੇ ਤਮਗ਼ੇ ਜਿੱਤੇ ਹਨ |

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement