ਫਰੀਦਕੋਟ ’ਚ ਵਾਪਰਿਆਂ ਦਰਦਨਾਕ ਹਾਦਸਾ: ਸੜਕ ਕਿਨਾਰੇ ਖੜ੍ਹੀ ਕਾਰ ਨੂੰ ਪਿੱਛਿਓਂ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਮਹਿਲਾ ਦੀ ਮੌਤ
Published : Dec 5, 2022, 12:17 pm IST
Updated : Dec 5, 2022, 12:48 pm IST
SHARE ARTICLE
A painful accident happened in Faridkot: A car parked on the roadside was hit by a speeding car from behind, the woman died.
A painful accident happened in Faridkot: A car parked on the roadside was hit by a speeding car from behind, the woman died.

ਕਾਰ ਦੇ ਏਅਰ ਬੈਗ ਖੁੱਲ੍ਹਣ ਕਾਰਨ ਚਾਲਕ ਨੂੰ ਮਾਮੂਲੀ ਸੱਟ ਵੱਜੀ

 

ਫਰੀਦਕੋਟ: ਕੋਟਕਪੂਰਾ ਰੋਡ ’ਤੇ ਹਰਿੰਦਰਾ ਨਗਰ ਕੋਲ ਸੜਕ ਕਿਨਾਰੇ ਖੜੀ ਕਾਰ ਨੂੰ ਪਿੱਛੋਂ ਆਉਦੀ ਬੇਕਾਬੂ ਤੇਜ਼ ਰਫਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।ਟੱਕਰ ਇੰਨੀ ਭਿਆਨਕ ਸੀ ਕਿ ਅਗਲੀ ਕਾਰ ਪੂਰੀ ਤਰਾਂ ਅੰਦਰ ਧਸ ਗਈ ਜਿਸ ਕਾਰਨ ਕਾਰ ਦੀ ਪਿਛਲੀ ਸੀਟ ’ਤੇ ਬੈਠੀ ਮਹਿਲਾ ਦੀ ਝਟਕੇ ਨਾਲ ਗਰਦਨ ਕੱਟੀ ਗਈ ਜਦਕਿ ਕਾਰ ’ਚ ਬੈਠੇ ਦੋ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। 

ਦੂਜੇ ਪਾਸੇ ਟੱਕਰ ਮਾਰਨ ਵਾਲੀ ਕਾਰ ਦੇ ਏਅਰ ਬੈਗ ਖੁੱਲ੍ਹਣ ਕਾਰਨ ਚਾਲਕ ਨੂੰ ਮਾਮੂਲੀ ਸੱਟ ਵੱਜੀ। ਸਥਾਨਕ ਲੋਕਾਂ ਨੇ ਤੁਰੰਤ ਜ਼ਖ਼ਮੀ ਸਵਾਰੀਆਂ ਨੂੰ ਕਾਰ ਤੋਂ ਬਾਹਰ ਕੱਢਿਆ ਅਤੇ ਐਬੂਲੈਂਸ ਜ਼ਰੀਏ ਹਸਪਤਾਲ ਭੇਜਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਬੁਰੀ ਤਰਾਂ ਜ਼ਖ਼ਮੀ ਔਰਤ ਦੀ ਮੌਤ ਹੋ ਚੁਕੀ ਸੀ। ਬਾਕੀ ਜ਼ਖ਼ਮੀ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ।

ਜਾਣਕਾਰੀ ਦਿੰਦੇ ਹੋਏ ਸਥਾਨਕ ਨਿਵਾਸੀ ਨੇ ਦੱਸਿਆ ਕਿ ਕੋਟਕਪੂਰਾ ਦਾ ਰਹਿਣ ਵਾਲਾ ਇਹ ਪਰਿਵਾਰ ਕੁੱਝ ਖ਼ਰੀਦਦਾਰੀ ਕਰਨ ਲਈ ਫਰੀਦਕੋਟ ਆਇਆ ਹੋਇਆ ਸੀ ਜਿਨ੍ਹਾਂ ਵੱਲੋਂ ਕਿਸੇ ਕੰਮ ਕਾਰਨ ਆਪਣੀ ਕਾਰ ਸੜਕ ਦੀ ਸਾਈਡ ’ਤੇ ਖੜੀ ਕੀਤੀ ਹੋਈ ਸੀ ਕਿ ਅਚਾਨਕ ਪਿੱਛੋਂ ਆਈ ਬਹੁਤ ਹੀ ਤੇਜ਼ ਰਫਤਾਰ ਕਾਰ ਨੇ ਪਿੱਛੋਂ ਬੁਰੀ ਤਰਾਂ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਇਸੇ ਦੌਰਾਨ ਗੱਡੀ ਵਿਚ ਬੈਠੀ ਇੱਕ ਮਹਿਲਾ ਦੀ ਗਰਦਨ ਕੱਟੀ ਗਈ । ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵਾਰ ਵਾਰ ਫੋਨ ਕਰਨ ਤੋਂ ਬਾਅਦ ਕਾਫੀ ਲੇਟ ਪਹੁੰਚੀ ਤੇ 
ਐਬੂਲੈਂਸ ਵੀ ਅੱਧਾ ਘੰਟਾ ਲੇਟ ਪੁੱਜੀ ਜਿਸ ਕਾਰਨ ਪ੍ਰਾਈਵੇਟ ਐਬੂਲੈਂਸ ਜ਼ਰੀਏ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਐਬੂਲੈਂਸ ਦੀ ਦੇਰੀ ਕਾਰਨ ਹੀ ਮਹਿਲਾ ਦੀ ਮੌਤ ਹੋਈ ਜੇਕਰ ਸਮੇਂ ’ਤੇ ਐਬੂਲੈਂਸ ਆ ਜਾਂਦੀ ਤਾਂ ਸ਼ਾਇਦ ਮਹਿਲਾ ਦੀ ਜਾਨ ਬਚ ਜਾਂਦੀ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement