ਕਤਲ ਦੀ ਗੁੱਥੀ ਸੁਲਝਾਉਂਦਿਆਂ ਮੁਹਾਲੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
Published : Dec 5, 2022, 5:14 pm IST
Updated : Dec 5, 2022, 5:14 pm IST
SHARE ARTICLE
While solving the mystery of the murder, Mohali police arrested two accused
While solving the mystery of the murder, Mohali police arrested two accused

ਔਰਤ ਦਾ ਤੇਜਧਾਰ ਹਥਿਆਰ ਨਾਲ ਕੀਤਾ ਗਿਆ ਸੀ ਕਤਲ

 

ਜ਼ੀਰਕਪੁਰ: ਪਿਛਲੇ ਮਹੀਨੇ ਥਾਣਾ ਜ਼ੀਰਕਪੁਰ ਦੇ ਅਧੀਨ ਪੈਂਦੇ ਏਕਤਾ ਵਿਹਾਰ ਤੋਂ ਸਾਹਮਣੇ ਆਇਆ ਸੀ ਜਿੱਥੇ ਗਾਇਤਰੀ ਦੇਵੀ ਨਾਮ ਦੀ ਔਰਤ ਦਾ ਘਰ ਅੰਦਰ ਹੀ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ। ਮੁਹਾਲੀ ਜ਼ਿਲ੍ਹਾ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਦੋਸ਼ੀ ਪਵਨ ਰਾਣਾ ਤੇ ਝੁਨੂ ਕੁਮਾਰ ਸਿੰਘ ਪੁੱਤਰ ਅਮੀਰ ਸਿੰਘ ਪਿੰਡ ਢੁਮਰੀ ਬੇਜੀ ਵਜੋਂ ਹੋਈ ਹੈ।

ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ, ਐੱਸ.ਏ.ਐੱਸ ਨਗਰ ਨੇ ਪ੍ਰੈੱਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 24.11.2022 ਨੂੰ ਏਕਤਾ ਵਿਹਾਰ, ਚੋਕੀ ਬਲਟਾਣਾ, ਥਾਣਾ ਜੀਰਕਪੁਰ ਦੇ ਏਰੀਆ ਵਿਚ ਗਾਇਤਰੀ ਦੇਵੀ ਨਾਮ ਦੀ ਔਰਤ ਦਾ ਤੇਜਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ। ਇਸ ਸਬੰਧੀ ਮੁ:ਨੰਬਰ: 471 ਮਿੱਤੀ 25.11.2022 ਅ/ ਧ 302,34 ਭ:ਦ: ਥਾਣਾ ਜੀਰਕਪੁਰ, ਮੁਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮਾ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ (ਦਿਹਾਤੀ) ਅਤੇ ਉਪ ਕਪਤਾਨ ਪੁਲਿਸ (ਜੀਰਕਪੁਰ) ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਜੀਰਕਪੁਰ ਸਮੇਤ ਇੰਚ: ਚੋਕੀ ਬਲਟਾਣਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਜੋ ਜ਼ਿਲ੍ਹਾ ਪੁਲਿਸ ਵਲੋਂ ਇਸ ਕਤਲ ਦੀ ਗੁੱਥੀ ਨੂੰ ਸੁਲਝਆਉਣ ਵਿਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮ੍ਰਿਤਕਾ ਗਾਇਤਰੀ ਦੇਵੀ, ਏਕਤਾ ਵਿਹਾਰ, ਬਲਟਾਣਾ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਜਿਸ ਦੇ ਗੁਆਂਢ ਵਿਚ ਪਵਨ ਸਿੰਘ ਰਾਣਾ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਜਿਸ ਨਾਲ ਬਾਥਰੂਮ ਸਾਂਝਾ ਹੋਣ ਕਰਕੇ ਇਨ੍ਹਾਂ ਦੀ ਆਪਸ ਵਿਚ ਨੋਕ ਝੋਕ ਰਹਿੰਦੀ ਸੀ। ਮਿੱਤੀ 24.11.2022 ਨੂੰ ਮ੍ਰਿਤਕਾ ਦਾ ਪਤੀ ਕੰਮ ਉੱਤੇ ਸੀ। ਪਤਨੀ ਵਲੋਂ ਫੋਨ ਨਾ ਚੁੱਕਣ ਉੱਤੇ ਉਸ ਦੇ ਪਤੀ ਨੇ ਘਰ ਜਾ ਕੇ ਕਮਰੇ ਦਾ ਤਾਲਾ ਤੋੜ ਕੇ ਵੇਖਿਆ ਤਾਂ ਗਾਇਤਰੀ ਦੇਵੀ ਖੂਨ ਨਾਲ ਲੱਥ ਪੱਥ ਬੈੱਡ ਉੱਤੇ ਪਈ ਸੀ, ਜਿਸ ਦਾ ਗਲਾ ਕਿਸੇ ਤੇਜਧਾਰ ਹਥਿਆਰ ਨਾਲ ਕੱਟਿਆ ਸੀ।

ਜਿਸ ਸਬੰਧੀ ਮੁ:ਨੰਬਰ: 471 ਮਿੱਤੀ 25.11.2022 ਅ/ਧ 302,34 ਭ:ਦ: ਥਾਣਾ ਜੀਰਕਪੁਰ, ਮੁਹਾਲੀ ਦਰਜ ਰਜਿਸਟਰ ਕਰਕੇ ਦੋਰਾਨੇ ਤਫਤੀਸ਼ ਥਾ: ਮਨਦੀਪ ਸਿੰਘ, ਇੰਚ: ਚੋਕੀ ਬਲਟਾਣਾ ਵਲੋਂ ਦੋਸ਼ੀਆਂ ਨੂੰ ਸਰਿਸਤਬਾਦ ਕਲੋਨੀ, ਥਾਣਾ ਗਰਦੀਨਾਬਾਗ, ਜ਼ਿਲ੍ਹਾ ਪਟਨਾ (ਬਿਹਾਰ) ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਤਲ ਵਿਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement