
ਭਾਰਤ 'ਚ ਸਿੱਖਾਂ 'ਤੇ ਢਾਹੇ ਜਾ ਰਹੇ ਧਾਰਮਕ ਅਸਥਾਨਾਂ ਬਾਰੇ ਚੁੱਪੀ ਵੱਟਣ 'ਤੇ ਸਵਾਲ ਉਠਣੇ ਸ਼ੁਰੂ
ਕੇਂਦਰ ਸਰਕਾਰ ਨਨਕਾਣਾ ਸਾਹਿਬ ਦੀ ਘਟਨਾ ਤੇ ਰਾਜਨੀਤੀ ਕਰਨ ਦੀ ਬਜਾਏ ਪਾਕਿ ਨਾਲ ਰਾਬਤਾ ਕਰ ਮਸਲਾ ਹੱਲ ਕਰਵਾਏ- ਪੰਜਾਬ ਕਾਂਗਰਸ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਗੁਆਂਢੀ ਮੁਲਕ ਪਾਕਿਸਤਾਨ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਸਿੱਖਾਂ ਵਿਰੁਧ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਚੁਫ਼ੇਰਿਉਂ ਪਾਕਿਸਤਾਨ ਦੀ ਨਿੰਦਿਆ ਹੋ ਰਹੀ ਹੈ।
Nankana Sahib
ਏਨਾ ਹੀ ਨਹੀਂ ਪਾਕਿਸਤਾਨ ਵਿਚ ਵੀ ਮੁਸਲਿਮ ਤੇ ਈਸਾਈ ਭਾਈਚਾਰੇ ਦੇ ਆਗੂ ਸਿੱਖਾਂ ਨਾਲ ਆਣ ਖਲੋਤੇ ਹਨ। ਭਾਰਤ ਵਿਚ ਵੱਖ-ਵੱਖ ਭਾਈਚਾਰਿਆਂ ਦੇ ਨਾਲ ਨਾਲ ਬਹੁਗਿਣਤੀ ਹਿੰਦੂ ਭਾਈਚਾਰੇ ਵਲੋਂ ਵੀ ਇਸ ਸਬੰਧ ਵਿਚ ਪਾਕਿਸਤਾਨ ਸਰਕਾਰ ਦੀ ਕਰੜੀ ਆਲੋਚਨਾ ਅਤੇ ਸਿੱਖਾਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਿਆ ਜਾ ਰਿਹਾ ਹੈ। ਪਰ ਭਾਰਤੀ ਬਹੁਗਿਣਤੀ ਭਾਈਚਾਰੇ ਦੀ ਇਸ ਹਮਦਰਦੀ ਵਿਚ ਕਿਤੇ ਨਾ ਕਿਤੇ ਗੰਧਲੀ ਸਿਆਸਤ ਦੀ ਬੋਅ ਵੀ ਆਉਣ ਲੱਗ ਪਈ ਹੈ।
Muslim
ਕਿਉਂਕਿ ਜ਼ਿਆਦਾਤਰ ਹਿੰਦੂ ਵੀਰ ਭਗਵੇਂ ਕਰਨ ਦੀ ਸਿਆਸਤ ਕਰਦੇ ਨਜ਼ਰ ਆ ਰਹੇ ਹਨ। ਭਾਰਤ ਵਿਚ ਲਿਆਂਦੇ ਗਏ ਨਾਗਰਿਕਤਾ ਸੋਧ ਕਾਨੂੰਨ ਦੀ ਹੋ ਰਹੀ ਵਿਆਪਕ ਨਿੰਦਿਆ ਤੋਂ ਸਤੇ ਬਹੁਗਿਣਤੀ ਭਾਈਚਾਰੇ ਨੇ ਇਸ ਘਟਨਾਕ੍ਰਮ ਨੂੰ ਭਾਰਤ ਵਿਚ ਸਿੱਖਾਂ ਵਲੋਂ ਮੁਸਲਿਮ ਭਾਈਚਾਰੇ ਦੇ ਹੱਕ ਵਿਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਵਿਰੋਧ ਵਿਚ ਵਰਤਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿਤੀ ਹੈ।
Photo 1
ਜ਼ਿਆਦਾਤਰ ਸਿੱਖ ਚਿੰਤਕ ਕਹਿ ਰਹੇ ਹਨ ਕਿ ਇਕ ਪਾਸੇ ਜਿਥੇ ਪਾਕਿਸਤਾਨ ਸਰਕਾਰ ਨੇ ਨਾ ਸਿਰਫ ਇਸ ਸਾਲ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਹੈ, ਨਾਲ ਹੀ ਜਿਉਂ ਹੀ ਨਨਕਾਣਾ ਸਾਹਿਬ ਵਿਚ ਮਾਹੌਲ ਹਿੰਸਕ ਹੋਣ ਲੱਗਾ ਤਾਂ ਪਾਕਿਸਤਾਨ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਮੁਸਲਿਮ ਆਗੂ ਡਟ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਹੱਕ ਵਿਚ ਆਣ ਖੜੇ ਹੋਏ।
Kartarpur Sahib
ਦੂਜੇ ਪਾਸੇ ਭਾਰਤ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਗਨਨਾਥਪੁਰੀ ਵਿਖੇ ਮੰਗੂ ਮੱਠ ਸ਼ਰੇਆਮ ਢਾਹ ਦਿਤਾ ਗਿਆ ਹੈ। ਮੱਧ ਪ੍ਰਦੇਸ਼ ਵਿਚ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਉੱਤਰ ਪ੍ਰਦੇਸ਼ ਵਿਚ ਭਾਜਪਾ ਸਰਕਾਰ ਨੇ ਨਗਰ ਕੀਰਤਨ ਸਜਾ ਰਹੇ ਸਿੱਖਾਂ ਵਿਰੁਧ ਹੀ ਪੁਲਿਸ ਕੇਸ ਦਰਜ ਕਰ ਦਿਤੇ ਹਨ ਤੇ ਕੁਰਕਸ਼ੇਤਰ ਦਾ ਬਾਬੇ ਨਾਨਕ ਨਾਲ ਸਬੰਧਤ ਗੁਰਦਵਾਰਾ ਜ਼ਬਰਦਸਤੀ ਖੋਹ ਲਿਆ ਗਿਆ ਹੈ।
Jagannath Temple, Puri
ਕੇਂਦਰ ਸਰਕਾਰ ਰਾਜਨੀਤੀ ਛੱਡ ਕੇ ਪਾਕਿਸਤਾਨ ਸਰਕਾਰ ਕੋਲ ਮੱਦਾ ਚੁੱਕੇ : ਜਾਖੜ
ਇਸੇ ਪ੍ਰਸੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਨੂੰ ਨਸੀਹਤ ਦਿੰਦਿਆਂ ਨਨਕਾਣਾ ਸਾਹਿਬ ਦੀ ਘਟਨਾ 'ਤੇ ਰਾਜਨੀਤੀ ਕਰਨ ਤੋਂ ਵਰਜਦਿਆਂ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਰਕੇ ਇਸ ਮਸਲੇ ਦਾ ਹੱਲ ਕਰਨ ਲਈ ਕਿਹਾ ਹੈ।
Sunil Jakhar
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਤੋਂ ਤੁਰਤ ਕਾਰਵਾਈ ਦੀ ਮੰਗ ਕੀਤੀ ਹੈ ਕੇਂਦਰ ਸਰਕਾਰ ਵੀ ਤੁਰਤ ਪਾਕਿਸਤਾਨੀ ਸਰਕਾਰ ਕੋਲ ਇਹ ਮੁੱਦਾ ਪ੍ਰਭਾਵੀ ਤਰੀਕੇ ਨਾਲ ਚੁੱਕੇ ਅਤੇ ਸਿੱਖਾਂ ਦੀਆਂ ਭਾਵਨਾਵਾਂ ਤੇ ਰਾਜਨੀਤੀ ਕਰਨੀ ਬੰਦ ਕਰੇ।
Imran Khan
ਜਾਖੜ ਨੇ ਆਖਿਆ ਕਿ ਇਹ ਮਸਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੇ ਰਾਜਨੀਤੀ ਕਰਕੇ ਕੇਂਦਰ ਸਰਕਾਰ ਅਪਣੇ ਕਾਲੇ ਕਾਨੂੰਨ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਸਮੂਹ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਇਸ ਨਾਲ ਜੁੜੀ ਇਸ ਮੰਦਭਾਗੀ ਘਟਨਾ ਤੇ ਸਿਆਸਤ ਕਰਨਾ ਭਾਜਪਾ ਦੀ ਨੀਵੀਂ ਸੋਚ ਦਾ ਪ੍ਰਤੀਕ ਹੈ।
Modi Govt
ਉਧਰ ਦੂਜੇ ਪਾਸੇ ਸਿੱਖ ਭਾਈਚਾਰਾ ਵੀ ਬਹੁਗਿਣਤੀ ਹਿੰਦੂ ਭਾਈਚਾਰੇ ਨਾਲ ਇਨੀਂ ਦਿਨੀਂ ਸਵਾਲੀਆ ਨਜ਼ਰਾਂ ਨਾਲ ਤੱਕਦਾ ਪ੍ਰਤੀਤ ਹੋ ਰਿਹਾ ਹੈ ਕਿ ਭਾਰਤ ਵਿਚ ਸਿੱਖਾਂ ਨਾਲ ਵਧੀਕੀਆਂ ਹੋਣ ਤੇ, ਧਾਰਮਕ ਸਥਾਨ ਢਾਹੇ ਜਾਣ ਉੱਤੇ ਕਦੇ ਬਹੁਗਿਣਤੀ ਭਾਈਚਾਰੇ ਨੇ ਹਮਦਰਦੀ ਦਾ ਇਕ ਬੋਲ ਤਕ ਨਹੀਂ ਬੋਲਿਆ।