
ਨਗਰ ਕੀਰਤਨ ਦੌਰਾਨ ਭਾਜਪਾ ਆਗੂ ਨੂੰ ਸਿਰੋਪਾਓ ਦੇਣ 'ਤੇ ਹੰਗਾਮਾ
ਖੰਨਾ, 5 ਜਨਵਰੀ (ਏ ਐਸ ਖੰਨਾ): ਦਸਮੇਸ਼ ਪਿਤਾ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਵਾਰਡ ਨੰਬਰ 9 ਪਾਇਲ ਵਿਚ ਕਮੇਟੀ ਮੈਂਬਰ ਵਲੋਂ ਭਾਜਪਾ ਦੇ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਸਿਰਪਾਓ ਦੇਣ 'ਤੇ ਭਾਰੀ ਹੰਗਾਮਾ ਹੋ ਗਿਆ ਅਤੇ ਭਾਜਪਾ ਮੁਰਦਾਬਾਦ ਦੇ ਨਾਹਰੇ ਲੱਗੇ | ਉਸ ਸਮੇ ਗੁਰਮਤਿ ਪ੍ਰਚਾਰ ਸੰਸਥਾ ਦੇ ਨੁਮਾਇੰਦੇ ਵਲੋਂ ਵਿਰੋਧ ਕਰਨ ਉਤੇ ਸਥਿਤੀ ਤਣਾਅ ਪੂਰਨ ਹੋ ਗਈ ਅਤੇ ਇਕ ਦੂਜੇ ਨਾਲ ਧੱਕਾ ਮੁੱਕੀ ਵੀ ਹੋਏ | ਭਾਜਪਾ ਪ੍ਰਧਾਨ ਦੀ ਹਮਾਇਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਭੁਪਿੰਦਰ ਸਿੰਘ ਚੀਮਾ ਵੀ ਕਾਫ਼ੀ ਤਲਖੀ ਵਿਚ ਆਏ ਅਤੇ ਇਕ ਦੂਜੇ ਵਿਰੁਧ ਉਚੀ-ਉਚੀ ਬੋਲਦੇ ਰਹੇ |
ਗੁਰਮਤਿ ਪ੍ਰਚਾਰ ਸੰਸਥਾ ਦੇ ਤੇਜਪਾਲ ਸਿੰਘ ਤੇਜੀ ਸਟੇਜ਼ ਤੋਂ ਮਾਈਕ ਫੜ੍ਹ ਕੇ ਬੋਲਦਿਆਂ ਕਿਹਾ ਕਿ ਇਕ ਪਾਸੇ ਸਾਡੇ ਲੱਖਾਂ ਕਿਸਾਨ ਦਿੱਲੀ ਦੇ ਬਾਰਡਰਾਂ ਉਤੇ ਅਪਣੇ ਜਮਹੂਰੀ ਹੱਕਾਂ ਖ਼ਾਤਰ ਰੋਸ ਧਰਨੇ ਲਾ ਰਹੇ ਹਨ ਅਤੇ ਨਿੱਤ ਦਿਹਾੜ੍ਹੇ ਕਿਸਾਨ ਸ਼ਹੀਦ ਹੋ ਰਹੇ ਹਨ ਦੂਜੇ ਪਾਸੇ ਭਾਜਪਾ ਪ੍ਰਧਾਨ ਚੀਮਾ ਵਰਗੇ ਸਵਾਰਥੀ ਲੋਕ ਅਪਣੀ ਅਹੁਦੇਦਾਰੀ ਛੱਡਣ ਨੂੰ ਤਿਆਰ ਨਹੀਂ ਹਨ | ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆਂ ਉਤੇ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਹੈ |
ਫੋਟੋ ਕੈਪਸਨ : ਖੰਨਾ 5 ਜਨਵਰੀ ਏਐਸ ਖੰਨਾ 03
ਕੈਪਸ਼ਨ- ਭਾਜਪਾ ਆਗੂ ਨੂੰ ਸਿਰੋਪਾਓ ਦੇਣ ਤੇ ਭੁਪਿੰਦਰ ਚੀਮਾ ਸੰਸਥਾ ਦੇ ਮੈਂਬਰਾਂ ਨਾਲ ਹੱਥੋਪਾਈ ਹੁੰਦੇ ਹੋਏ |
ਫੋਟੋਆਂ, 5 ਪਾਇਲ 1, 2, 3