ਸੈਂਕੜੇ ਸਾਥੀ ਭਾਜਪਾ ਨੂੰ ਛੱਡ ਕੇ ਸੀ.ਪੀ.ਆਈ (ਐਮ) 'ਚ ਸ਼ਾਮਲ
Published : Jan 6, 2021, 12:48 am IST
Updated : Jan 6, 2021, 12:48 am IST
SHARE ARTICLE
image
image

ਸੈਂਕੜੇ ਸਾਥੀ ਭਾਜਪਾ ਨੂੰ ਛੱਡ ਕੇ ਸੀ.ਪੀ.ਆਈ (ਐਮ) 'ਚ ਸ਼ਾਮਲ

ਮਲੇਰਕੋਟਲਾ, 5 ਜਨਵਰੀ (ਇਸਮਾਇਲ ਏਸ਼ੀਆ): ਮਲੇਰਕੋਟਲਾ ਵਿੱਚ ਬੀ.ਜੇ.ਪੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜੱਦੋਂ ਜਿਲਾ ਸੰਗਰੂਰ ਦੇ ਸੀਨੀਅਰ ਵਾਇਸ ਪ੍ਰਧਾਨ ਡਾਕਟਰ ਹਰਨੇਕ ਸਿੰਘ ਕਲਿਆਣ ਨੇ ਵੱਡੀ ਗਿਣਤੀ ਵਿੱਚ ਅਪਣੇ ਸਾਥੀਆਂ ਸਮੇਤ ਬੀ.ਜੇ.ਪੀ ਪਾਰਟੀ ਨੂੰ ਛੱਡ ਕੇ ਸੀ.ਪੀ.ਆਈ(ਐਮ) ਦੇ ਸੁੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਮੌਜੂਦਗੀ ਦੋਰਾਨ ਸੀ.ਪੀ.ਆਈ(ਐਮ) ਵਿੱਚ ਸ਼ਾਮਿਲ ਹੋਏ | 
ਇਸ ਮੋਕੇ ਸੀ.ਪੀ.ਆਈ(ਐਮ) ਦੇ ਸੁੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆਂ ਕਿ ਡਾਕਟਰ ਹਰਨੇਕ ਸਿੰਘ ਕਲਿਆਣ ਨੇ ਵੱਡੀ ਗਿਣਤੀ ਵਿੱਚ ਅਪਣੇ ਸਾਥੀਆਂ ਸਮੇਤ ਬੀ.ਜੇ.ਪੀ ਪਾਰਟੀ ਨੂੰ ਛੱਡ ਕੇ ਸੀ.ਪੀ.ਆਈ(ਐਮ) ਵਿੱਚ ਸ਼ਾਮਲ ਹੋਏ ਹਨ ਜੋ ਕਿ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਾਕਿ ਡਾਕਟਰ ਹਰਨੇਕ ਸਿੰਘ ਕਲਿਆਣ ਪਹਿਲਾਂ ਵੀ ਸਾਡੀ ਪਾਰਟੀ ਸੀ ਪੀ ਆਈ (ਐਮ) ਨਾਲ ਹੀ ਜੁੜੇ ਹੋਏ ਸਨ, ਪਰ ਕਿਸੇ ਕਾਰਣਾਂ ਕਰਕੇ ਉਹ ਸੀ ਪੀ ਆਈ (ਐਮ) ਨੂੰ ਛੱਡ ਕੇ ਚਲੇ ਗਏ ਸੀ ਪਰ ਹੁਣ ਇਨਾਂ੍ਹ ਦੀ ਅਪਣੇ ਸੈਂਕੜੇ ਸਾਥੀਆਂ ਨਾਲ ਬੀ ਜੇ ਪੀ ਨੂੰ ਛੱਡ ਕੇ ਘਰ ਵਾਪਸੀ ਹੋ ਗਈ ਜੋ ਬੀ ਜੇ ਪੀ ਨੂੰ ਇਕ ਵੱਡਾ ਝਟਕਾ ਲਗਾ ਹੈ |ਉਨਾਂ੍ਹ ਕਿਹਾ ਸੀ ਪੀ ਆਈ (ਐਮ) ਵਿਚਾਰਾਂ ਦੀ ਸਾਂਝ ਤੇ ਸਿਧਾਂਤਾਂ ਤੇ ਕਾਇਮ ਰਹਿਣ ਵਾਲੀ ਪਾਰਟੀ ਹੇੈ | ਕਾਮਰੇਡ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਕਿਸਾਨੀ ਤਿੰਨ ਬਿੱਲਾਂ ਤੇ ਅੜੇ ਰਹਿਣਾ ਬਹੁਤ ਹੀ ਨਿੰਦਣ ਯੋਗ ਹੈ ਜੋ ਮੋਦੀ ਨੂੰ ਇਸ ਦਾ ਖਮਿਆਜ਼ਾ ਬਹੁਤ ਜਲਦ ਪੁਗਤਣਾਂ ਪੈਣਾ ਹੈ |
ਕਾਮਰੇਡ ਸੇਖੋਂ ਕਿਹਾ ਕਿ ਤਿੰਨ ਕਿਸਾਨੀ ਬਿੱਲਾਂ ਬਣਾਉਣਾ ਕਾਰਪੋਰੇਡ ਘਰਾਂਣਿਆਂ ਨੂੰ ਹੀ ਫਾਇਦਾ ਪੰਹੁਚਾਉਣਾ ਹੈ ਜੋ ਅਸੀਂ ਇਸ ਨੂੰ ਕਦੇ ਵੀ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਏ | ਕਾਮਰੇਡ ਸੇਖੋਂ ਨੇ ਕਿਹਾ ਮੋਦੀ ਲਗਾਤਾਰ ਅੰਦੋਲਨ ਕਰ ਰਹੇ ਕਿਸਾਨੀ ਭਾਈਚਾਰੇ ਪ੍ਰਤੀ ਕੇਂਦਰ ਸਰਕਾਰ ਦੇ ਕਠੋਰ ਰਵੱਈਏ ਦੀ ਨਿਖੇਧੀ ਕੀਤੀ | 
ਉਨਾਂ ਕਿਹਾ ਕਿ ਸਰਕਾਰ ਪੂਰੀ ਤਰਾਂ ਗੈਰ ਗੰਭੀਰ ਹੈ ਜੋ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ | ਉਨਾਂ ਮੋਦੀ ਸਰਕਾਰ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ  ਆਰ ਐਸ ਐਸ ਦੇ ਇਸ਼ਾਰੇ ਤੇ ਕੰਮ ਕਰਦੀ ਹੈ ਜੋ ਕਿ ਲੋਕਾਂ ਲਈ ਬਹੁਤ ਹੀ ਘਾਤਕ ਹੈ | 
ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਕਾਰਪੋਰੇਟ ਘਰਾਂਣਿਆ ਨੁੂੰ ਫਾਇਦਾ  ਪੰਹੁਚਾਉਣਾ ਨਜ਼ਰ ਆ ਰਿਹਾ ਹੈ ਕਿਸਾਨਾਂ ਦਰਦ ਨਹੀ | 
ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਜਿਨ੍ਹੇ ਵੀ ਫੈਸਲੇ ਲਏ  ਸਨ ਉਹ ਸਾਰੇ ਹੀ ਫੈੇਸਲੇ ਗੈਰ ਸਵਿੰਧਾਨਕ ਕੀਤੇ ਹਨ | 

ਕਾਮਰੇਡ ਸੇਖੋਂ ਨੇ ਕਿਹਾ ਕਿ ਦੇਸ਼ ਦਾ ਅਣਦਾਤਾ ਹੀ ਸੜਕਾਂ ਤੇ ਆ ਗਿਆ ਤਾਂ ਅੱਗੇ ਹੁਣ ਬਚਿਆ ਹੀ ਕੀ ਹੈ ਉਨਾਂ੍ਹ ਕਿ ਕਿਹਾ  ਕਿਸਾਨ ਅਪਣੀਆਂ ਮੰਗਾਂ ਨੂੰ ਮੰਨਾਕੇ ਹੀ ਸਾਹ ਲੈਣਗੇ | 
ਉਨ੍ਹਾਂ ਮੋਦੀ ਸਰਕਾਰ ਅਤੇ ਜਨ ਸੰਘ ਖਿਲਾਫ ਸਾਰੀਆਂ ਇਨਸਾਫ ਪਸੰਦ ਤੇ ਧਰਮ ਨਿਰਪੱਖ ਧਿਰਾਂ ਨੂੰ ਇੱਕਜੁੱਟ ਹੋਕੇ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੈਣ ਦਾ ਸੱਦਾ ਦਿਤਾ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਇਸ ਮਸਲੇ ਦੇ ਹੱਲ ਲਈ ਕੋਈ ਦਿਲਚਸ਼ਪੀ ਨਹੀ ਲੈ ਰਹੀ ਹੈ |ਕਾਮਰੇਡ ਸੇਖੋਂ ਸੀ.ਪੀ.ਆਈ (ਐਮ) ਦੇ ਝੰਡੇ ਹੇਠ ਕਿਸਾਨਾਂ ਨਾਲ ਡੱਟ ਕੇ ਖੜੀ ਹੈ ਜੋ ਮੋਦੀ ਸਰਕਾਰ ਵਿਰੁੱਧ ਸੰਘਾਰਸ਼ ਤੇਜ਼ ਕਰਕੇ ਲੜਾਈ ਲੜਦੀ ਰਹੇਗੀ |ਇਸ ਮੋਕੇ ਜਿਲਾ੍ਹ ਸੱਕਤਰ ਭੂਪ ਚੰਦ ਚੰਨੋਂ ਨੇ ਕਿਹਾ ਕਿ ਪਾਰਟੀ ਦਾ ਨਵਾਂ ਬਣ ਰਿਹਾ ਦਫਤਰ ਸਾਹਮਣੇ ਚੰਦਨ ਧਰਮ ਕੰਡਾਂ ਜੋ ਮਦੇਵੀ ਰੋਡ ਉਪੱਰ ਸਥਿੱਤ ਹੈ ਦਾ ਉਦਘਾਟਣ ਪਾਰਟੀ ਦੇ ਸੂਬਾ ਸਕੱਤਰ ਵੱਲੋਂ ਆਉਣ ਵਾਲੀ 26 ਜਨਵਰੀ ਨੂੰ ਰਸਮੀ ਤੋਰ ਤੇ ਕਰਣਗੇ ਅਤੇ ਉਨਾਂ੍ਹ ਕਿਹਾ ਕਿ ਇਸ ਮੋਕੇ ਪਾਰਟੀ ਦੇ ਸਾਰੇ ਸਾਥੀਆਂ ਨੂੰ ਪੰਹੁਚਣ ਦੀ ਅਪੀਲ ਕੀਤੀ |ਇਸ ਮੋਕੇ ਕਾਮਰੇਡ ਰਾਮ ਸਿੰਘ ਸੋਹੀਆਂ ਜਿਲਾ੍ਹ ਸੱਕਤਰਰੇਤ, ਪਿੰਸੀਪਲ ਜੋਗਿੰਦਰ ਅੋਲਖ ਜਿਲਾ੍ਹ ਪ੍ਰਧਾਨ,ਕਾਮਰੇਡ ਕਰਤਾਰ ਸਿੰਘ ਮਹੋਲੀ ਤਹਿਸੀਲ ਸੱਕਤਰ, ਕਾਮਰੇਡ ਲਾਲ ਸਿੰਘ ਧਨੌਲਾ, ਅਬਦੁਲ ਸਤਾਰ ਦਫਤਰ ਸੱਕਤਰ, ਕਾਮਰੇਡ ਅਮਨਦੀਪ, ਜਸਿਵੰਦਰ ਸਿੰਘ ਮਹੇਰਨਾ,  ਮੁਹੰਮਦ ਇਲਯਾਸ ਆਸ਼ਾ ਵਰਕਰ ਇੰਚਾਰਜ਼ ਤੋਂ ਇਲਾਵਾ ਕਾਮਰੇਡ ਮੁਹੰਮਦ ਸਲੀਮ ਆਦਿ ਸ਼ਾਮਲ ਹੋਏ | 
ਫੋਟੋ ਨੰ 5 ਐਸਅੇਨਜੀ 26   
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement