
ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਕ੍ਰੈਸ਼
ਨਵੀਂ ਦਿੱਲੀ, 5 ਜਨਵਰੀ: ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਮਿਗ-21 ਹਾਦਸਾਗ੍ਰਸਤ ਹੋ ਗਿਆ¢ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ ਵਿਚ ਜਹਾਜ਼ ਕ੍ਰੈਸ਼ ਹੋ ਗਿਆ ਹੈ¢ ਨਿਊਜ ਏਜੰਸੀ ਮੁਤਾਬਕ ਹਵਾਈ ਫ਼ੌਜ ਦਾ ਮਿਗ 21 ਬਾਈਸਨ ਫਾਇਟਰ ਪਲੇਨ ਕ੍ਰੈਸ਼ ਹੋ ਗਿਆ ਹੈ¢ ਹਾਦਸੇ ਵਿਚ ਪਾਇਲਟ ਸੁਰੱਖਿਅਤ ਹੈ¢ ਜਹਾਜ਼ ਵਿਚ ਗੜਬੜੀ ਦਾ ਖ਼ਦਸ਼ਾ ਹੁੰਦੇ ਹੀ ਪਾਇਲਟ ਸੁਰੱਖਿਅਤ ਰੂਪ ਨਾਲ ਜਹਾਜ਼ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ¢ ਇਹ ਹਾਦਸਾ ਮਿਗ-21 ਦੇ ਰੈਗੂੁਲਰ ਉਡਾਣ ਦÏਰਾਨ ਹੋਇਆ ਹੈ¢ ਇਸ ਹਾਦਸੇ ਤੋਂ ਬਾਅਦ ਜਾਂਚ ਦੇ ਆਦੇਸ਼ ਦੇ ਦਿਤੇ ਹਨ¢ (ਏਜੰਸੀ)