ਪੰਜਾਬ ਦੇ ਭਾਜਪਾ ਆਗੂਆਂ ਜਿਆਣੀ ਅਤੇ ਗਰੇਵਾਲ ਨੇ ਕੀਤੀ ਮੋਦੀ ਨਾਲ ਮੁਲਾਕਾਤ
Published : Jan 6, 2021, 12:41 am IST
Updated : Jan 6, 2021, 12:41 am IST
SHARE ARTICLE
image
image

ਪੰਜਾਬ ਦੇ ਭਾਜਪਾ ਆਗੂਆਂ ਜਿਆਣੀ ਅਤੇ ਗਰੇਵਾਲ ਨੇ ਕੀਤੀ ਮੋਦੀ ਨਾਲ ਮੁਲਾਕਾਤ

ਨਰਿੰਦਰ ਮੋਦੀ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਕਿੰਨਾ ਲਾਭ ਜਾਂ ਨੁਕਸਾਨ ਹੋਵੇਗਾ ਪੰਜਾਬ ਭਾਜਪਾ ਨੂੰ 


ਨਵੀਂ ਦਿੱਲੀ, 5 ਜਨਵਰੀ (ਸਪੋਕਸਮੈਨ ਨਿਊਜ਼ ਸਰਵਿਸ): ਪਿਛਲੇ ਲਗਭਗ ਛੇ ਹਫ਼ਤਿਆਂ ਤੋਂ ਰਾਜਧਾਨੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਭਾਜਪਾ ਆਗੂਆਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ¢
ਪੰਜਾਬ ਭਾਜਪਾ ਦੇ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ¢ ਜਿਆਣੀ ਨੂੰ ਪਿਛਲੇ ਸਾਲ ਭਾਜਪਾ ਵਲੋਂ ਗਠਤ ਕੀਤੀ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਸÏਾਪੀ ਗਈ ਸੀ ਤਾਂ ਜੋ ਪੰਜਾਬ ਦੇ ਕਿਸਾਨਾਂ ਨਾਲ ਤਿੰਨ ਖੇਤੀ ਬਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ¢ ਉਸ ਸਮੇਂ ਇਹ ਬਿਲ ਸੰਸਦ ਵਲੋਂ ਪਾਸ ਨਹੀਂ ਕੀਤੇ ਗਏ ਸਨ¢ ਗਰੇਵਾਲ ਵੀ ਇਸ ਕਮੇਟੀ ਦੇ ਮੈਂਬਰ ਸਨ¢ 
ਪੀਟੀਆਈ-ਭਾਸ਼ਾ ਨਾਲ ਗੱਲਬਾਤ ਕਰਦਿਆਂ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਪੰਜਾਬ ਨਾਲ ਜੁੜੇ ਮੁੱਦਿਆਂ 'ਤੇ ਸੀ¢ ਉਨ੍ਹਾਂ ਨੇ ਇਸ ਬਾਰੇ ਵਿਸਤਾਰਪੂਰਵਕ ਜਾਣਕਾਰੀ ਨਹੀਂ ਦਿਤੀ¢ ਪੰਜਾਬ ਭਾਜਪਾ ਦੇ ਇਨ੍ਹਾਂ ਆਗੂਆਂ ਨੇ ਸੋਮਵਾਰ ਨੂੰ ਸਰਕਾਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਦੇ ਸਤਵੇਂ ਦÏਰ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ¢ ਉਸ ਮੀਟਿੰਗ ਵਿਚ ਰੇੜਕੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ¢ ਸਾਡੇ ਪੱਤਰਕਾਰ ਦੀ ਖ਼ਬਰ ਹੈ ਕਿ ਦਿੱਲੀ ਗੱਲਬਾਤ ਵਿਚ ਤਿੰਨ ਵਜ਼ੀਰ, ਪਲ ਪਲ ਮਗਰੋਂ ਪ੍ਰਧਾਨ ਮੰਤਰੀ ਤੋਂ ਹਦਾਇਤਾਂ ਲੈਂਦੇ ਸਨ ਤੇ ਉਨ੍ਹਾਂ ਦੀ ਅਪਣੀ ਰਾਏ ਕੋਈ ਅਹਿਮੀਅਤ ਨਹੀਂ ਸੀ ਰਖਦੀ | ਪ੍ਰਧਾਨ ਮੰਤਰੀ ਖ਼ਾਸ ਤੌਰ ਤੇ ਹਰਜੀਤ ਸਿੰਘ ਗਰੇਵਾਲ ਰਾਹੀਂ ਸਾਰੀਆਂ ਹਦਾਇਤਾਂ ਦੇਂਦੇ ਸਨ | ਗਰੇਵਾਲ ਦੇ ਕਹਿਣ ਤੇ ਹੀ ਸੁਰਜੀਤ ਜਿਆਣੀ ਵੀ ਨਾਲ ਰੱਖ ਲਿਆ ਗਿਆ | ਹੁਣ ਪ੍ਰਧਾਨ ਮੰਤਰੀ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਦੀ 'ਰਣਨੀਤੀ' ਦਾ, ਪੰਜਾਬ ਵਿਚ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਵਿਚੋਂ ਕਿਸ ਪਾਰਟੀ ਨੂੰ ਕਿੰਨਾ ਨੁਕਸਾਨ ਜਾਂ ਫ਼ਾਇਦਾ ਮਿਲੇਗਾ ਤੇ ਪੰਜਾਬ ਵਿਚ ਬੀਜੇਪੀ ਨੂੰ ਸਰਕਾਰ ਬਣਾਉਣ ਦੇ ਕਾਬਲ ਬਣਾਉਣ ਲਈ ਹੋਰ ਕੀ ਕਰਨਾ ਚਾਹੀਦਾ ਹੈ | ਮੀਟਿੰਗ ਲਈ 45 ਮਿੰਟ ਦਾ ਸਮਾਂ ਨਿਸਚਿਤ ਕੀਤਾ ਗਿਆ ਸੀ ਪਰ ਇਹ ਕਾਫ਼ੀ ਦੇਰ ਤਕ ਚਲਦੀ ਰਹੀ ਕਿਉਂਕਿ ਪ੍ਰਧਾਨ ਮੰਤਰੀ, ਬਾਦਲਾਂ ਦੇ ਕਮਜ਼ੋਰ ਹੋਣ ਦਾ ਲਾਭ ਲੈਣ ਲਈ ਕਾਂਗਰਸ ਅਤੇ 'ਆਪ' ਪਾਰਟੀimageimageਆਂ ਦੇ ਆਪਸੀ ਟਕਰਾਅ ਦਾ ਫ਼ਾਇਦਾ ਲੈ ਕੇ ਪੰਜਾਬ ਵਿਚ ਬੀਜੇਪੀ ਸਰਕਾਰ ਬਣਾਉਣ ਨੂੰ ਹੋਰ ਹਰ ਗੱਲ ਨਾਲੋਂ ਪਹਿਲ ਦੇਣਾ ਚਾਹੁੰਦੇ ਹਨ |

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement