
ਦਿੱਲੀ ਮੋਰਚੇ ਲਈ ਰਵਾਨਾ ਹੋਣ ਸਮੇਂ ਬਟੜਿਆਣਾ ਦੇ ਕਿਸਾਨ ਰਾਮ ਸਿੰਘ ਦੀ ਮੌਤ
ਭਵਾਨੀਗੜ, 5 ਜਨਵਰੀ (ਗੁਰਪ੍ਰੀਤ ਸਿੰਘ ਸਕਰੌਦੀ): ਇੱਥੋਂ ਨੇੜਲੇ ਪਿੰਡ ਬਟੜਿਆਣਾ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਦਿੱਲੀ ਸੰਘਰਸ਼ ਵਿਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਣ ਸਮੇਂ ਕਿਸਾਨ ਰਾਮ ਸਿੰਘ ਦੀ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਕਿਸਾਨ ਦੇ ਪੁੱਤਰ ਚਮਕੌਰ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਰਾਮ ਸਿੰਘ ਦਿੱਲੀ ਧਰਨੇ ਤੋਂ ਕੁੱਝ ਦਿਨ ਪਹਿਲਾਂ ਹੀ ਵਾਪਸ ਪਰਤੇ ਸਨ ਅਤੇ ਅਪਣੇ ਪਰਵਾਰ ਨੂੰ ਮਿਲਣ ਤੋਂ ਬਾਅਦ ਹੁਣ ਦੁਬਾਰਾ ਫਿਰ ਪਿੰਡ ਦੇ ਕਿਸਾਨਾਂ ਨਾਲ ਟਰੈਕਟਰ-ਟਰਾਲੀ ਵਿਚ ਸਾਮਾਨ ਲੱਦ ਕੇ ਧਰਨੇ ਵਿਚ ਸ਼ਾਮਲ ਹੋਣ ਲਈ ਦਿੱਲੀ ਨੂੰ ਰਵਾਨਾ ਹੋ ਰਹੇ ਸਨ ਕਿ ਉਹ ਅਚਾਨਕ ਚੱਕਰ ਆ ਕੇ ਜ਼ਮੀਨ 'ਤੇ ਡਿੱਗ ਪਏ | ਇਸ ਦੌਰਾਨ ਉਨਾਂ ਨੂੰ ਇਲਾਜ ਲਈ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨਾਂ ਨੂੰ ਮਿ੍ਤਕ ਕਰਾਰ ਦੇ ਦਿਤਾ | ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਦਸਿਆ ਕਿ ਰਾਮ ਸਿੰਘ ਪਹਿਲਾਂimage ਟੋਲ ਪਲਾਜ਼ਾ ਕਾਲਾਝਾੜ ਵਿਖੇ ਪੱਕੇ ਧਰਨੇ ਅਤੇ ਹੁਣ ਦਿੱਲੀ ਅੰਦੋਲਨ ਵਿਚ ਅਪਣਾ ਯੋਗਦਾਨ ਪਾ ਰਹੇ ਸਨ |