
ਦੇਸ਼ ’ਚ ਕੁਦਰਤੀ ਗੈਸ ਦੀ ਹਿੱਸੇਦਾਰੀ ਹੋਵੇਗੀ ਦੁਗਣੀ, ਇਕ ਦੇਸ਼- ਇਕ ਗੈਸ ਗਰਿੱਡ ’ਤੇ ਕੰਮ ਕਰ ਰਹੀ ਸਰਕਾਰ: ਮੋਦੀ
ਮੋਦੀ ਵਲੋਂ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ
ਨਵÄ ਦਿੱਲੀ, 5 ਜਨਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਊਰਜਾ ਸੈਕਟਰ ਲਈ ਅਪਣੀ ਸਰਕਾਰ ਦਾ ਖਰੜਾ ਪੇਸ਼ ਕਰਦਿਆਂ ਕਿਹਾ ਕਿ ਊਰਜਾ ਦੀ ਖਪਤ ਵਿਚ ਸਾਫ਼ ਕੁਦਰਤੀ ਗੈਸ ਦੀ ਹਿੱਸੇਦਾਰੀ ਦੁਗਣੀ ਤੋਂ ਵੀ ਵੱਧ ਹੋਵੇਗੀ ਅਤੇ ਪੂਰੇ ਦੇਸ਼ ਨੂੰ ਇਕ ਗੈਸ ਪਾਈਪ ਲਾਈਨ ਗਰਿੱਡ ਨਾਲ ਜੋੜਿਆ ਜਾਵੇਗਾ ਤਾਕਿ ਲੋਕਾਂ ਅਤੇ ਉਦਯੋਗਾਂ ਨੂੰ ਕਿਫਾਇਤੀ ਬਾਲਣ ਮੁਹਈਆ ਕਰਵਾਇਆ ਜਾ ਸਕੇ।
ਰਾਸ਼ਟਰ ਨੂੰ 450 ਕਿਲੋਮੀਟਰ ਦੀ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਸਮਰਪਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਰਥਕ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਰਾਜਮਾਰਗਾਂ, ਰੇਲਵੇ, ਮੈਟਰੋ, ਹਵਾਬਾਜ਼ੀ, ਪਾਣੀ, ਡਿਜੀਟਲ ਅਤੇ ਗੈਸ ਸੰਪਰਕ ’ਤੇ ਬੇਮਿਸਾਲ ਕੰਮ ਕਰ ਰਹੀ ਹੈ। ਇਹ ਪਾਈਪ ਲਾਈਨ ਤਿੰਨ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ।
ਮੋਦੀ ਨੇ ਕਿਹਾ ਕਿ ਇਕ ਪਾਸੇ ਪੰਜ-ਛੇ ਸਾਲਾਂ ਵਿਚ ਕੁਦਰਤੀ ਗੈਸ ਪਾਈਪ ਲਾਈਨ ਦਾ ਨੈੱਟਵਰਕ ਦੁੱਗਣਾ ਹੋ ਕੇ ਲਗਭਗ 32 ਹਜ਼ਾਰ ਕਿਲੋਮੀਟਰ ਹੋ ਰਿਹਾ ਹੈ, ਦੂਜੇ ਪਾਸੇ ਗੁਜਰਾਤ ਵਿਚ ਸੂਰਜੀ ਅਤੇ ਪੌਣ ਊਰਜਾ ਨੂੰ ਜੋੜ ਕੇ ਦੁਨੀਆਂ ਦੇ ਸਭ ਤੋਂ ਵੱਡੇ ਹਾਈਬਿ੍ਰਡ ਨਵੀਨੀਕਰਨ ਬਿਜਲੀ ਪਲਾਂਟ ਦਾ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ, ਆਵਾਜਾਈ ਦੇ ਬਿਜਲੀ ਸਾਧਨਾਂ ਦੇ ਨਾਲ ਨਾਲ ਬਾਇਓ ਬਾਲਣ ਦੇ ਉਤਪਾਦਨ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਪਾਅ ਦੇਸ਼ ਨੂੰ ਪ੍ਰਦੂਸ਼ਿਤ ਫੈਲਾਉਣ ਵਾਲੇ ਕੋਲਾ ਅਤੇ ਤਰਲ ਬਾਲਣਾਂ ’ਤੇ ਅਪਣੀ ਉੱਚ ਨਿਰਭਰਤਾ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ। ਇਸ ਸਮੇਂ ਦੇਸ਼ ਦੀ ਕੁਲ ਊਰਜਾ ਜ਼ਰੂਰਤ ਵਿਚ 58 ਪ੍ਰਤੀਸ਼ਤ ਦੀ ਪੂਰਤੀ ਕੋਲੇ ਨਾਲ ਹੁੰਦੀ ਹੈ, ਜਦਕਿ ਪਟਰੌਲੀਅਮ ਅਤੇ ਹੋਰ ਤਰਲ ਪਦਾਰਥ 26 ਪ੍ਰਤੀਸ਼ਤ ਯੋਗਦਾਨ ਦਿੰਦੇ ਹਨ। ਕੁਦਰਤੀ ਗੈਸ ਦੇਸ਼ ਵਿਚ ਵਰਤੇ ਜਾਂਦੇ ਊਰਜਾ ਦੇ ਵੱਖ ਵੱਖ ਸਰੋਤਾਂ ਵਿਚੋਂ ਸਿਰਫ ਛੇ ਪ੍ਰਤੀਸ਼ਤ ਹੈ ਅਤੇ ਟੀਚਾ ਊਰਜਾ ਦੇ ਦੋ ਪ੍ਰਤੀਸ਼ਤ ਤੋਂ ਘੱਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪੂਰੇ ਦੇਸ਼ ਨੂੰ ਪਾਈਪਲਾਈਨ ਗਰਿੱਡ ਨਾਲ ਜੋੜਨ ਦੇ ਟੀਚੇ ਨਾਲ ਕੰਮ ਕਰ ਰਹੀ ਹੈ। ਇਹ ਸਾਫ਼ ਇੰਧਨ ਦੀ ਉਪਲਬਧਤਾ ਵਿਚ ਸੁਧਾਰ ਦੇ ਨਾਲ ਨਾਲ ਸ਼ਹਿਰੀ ਗੈਸ ਪ੍ਰਾਜੈਕਟਾਂ ਵਿਚ ਸਹਾਇਤਾ ਕਰੇਗਾ। (ਏਜੰਸੀ)
ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਰਾਸ਼ਟਰ ਨੂੰ ਸਮਰਪਿਤ ਨਵÄ ਪਾਈਪ ਲਾਈਨ ਇਸੇ ਯੋਜਨਾ ਦਾ ਹਿੱਸਾ ਹੈ। ਇਹ ਪੈਟਰੋ ਕੈਮੀਕਲ ਪਲਾਂਟ ਅਤੇ ਖਾਦਾਂ ਵਰਗੇ ਉਦਯੋਗਾਂ ਨੂੰ ਬਾਲਣ ਪਹੁੰਚਾਉਣ ਵਿਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ, ਇਹ ਪਾਈਪ ਲਾਈਨ ਸ਼ਹਿਰਾਂ ਦੇ ਰਸਤੇ ਵਿਚ ਵਾਹਨਾਂ ਨੂੰ ਸੀ ਐਨ ਜੀ ਅਤੇ ਪਾਈਪ ਗੈਸ ਸਪਲਾਈ ਕਰਨ ਵਿਚ ਸਹਾਇਤਾ ਕਰੇਗੀ। (ਪੀਟੀਆਈ)
---------