ਸੰਘਰਸ਼ਸ਼ੀਲ ਕਿਸਾਨਾਂ ਵਲੋਂ ਦਿੱਲੀ ਸਰਹੱਦ 'ਤੇ ਵਸਾਏ ਸਾਂਝੇ ਪੰਜਾਬ ਚ ਚੱਲ ਰਹੇ ਹਨ ਹਜ਼ਾਰਾਂ ਚੁੱਲੇ੍ਹ
Published : Jan 6, 2021, 12:49 am IST
Updated : Jan 6, 2021, 12:49 am IST
SHARE ARTICLE
image
image

ਸੰਘਰਸ਼ਸ਼ੀਲ ਕਿਸਾਨਾਂ ਵਲੋਂ ਦਿੱਲੀ ਸਰਹੱਦ 'ਤੇ ਵਸਾਏ ਸਾਂਝੇ ਪੰਜਾਬ 'ਚ ਚੱਲ ਰਹੇ ਹਨ ਹਜ਼ਾਰਾਂ ਚੁੱਲੇ੍ਹ

ਅਮਲੋਹ, 5 ਜਨਵਰੀ (ਹਰਪ੍ਰੀਤ ਸਿੰਘ ਗਿੱਲ) :”ਕੁੰਡਲੀ ਤੇ ਸਿੰਘੂ ਬਾਰਡਰ 'ਤੇ ਸੰਘਰਸ਼ਸ਼ੀਲ ਕਿਸਾਨਾਂ ਵਲੋਂ ਵਸਾਏ ਗਏ ਸਾਂਝੇ ਪੰਜਾਬ ਵਿਚ ਸੱਚੀ-ਮੁੱਚੀ ਇੰਨੇ ਸਾਂਝੇ ਝੁੱਲੇ ਚੱਲ ਰਹੇ ਹਨ ਕਿ ਸਿਰਫ਼ ਇਸ ਥਾਂ ਤੇ ਪੱਕੇ ਮੋਰਚੇ ਲੱਗਾ ਕੇ ਬੈਠੇ ਜਾਂ ਉਨ੍ਹਾਂ ਦੀ ਮਦਦ ਲਈ ਆਏ ਲੋਕਾਂ ਦੀਆਂ ਹੀ ਭੋਜਨ ਲੋੜਾਂ ਪੂਰੀਆਂ ਨਹੀ ਕਰ ਰਹੇ, ਸਗੋਂ ਸੇਰ ਸਾਹ ਸੂਰੀ ਮਾਰਗ ਦੇ ਦੋਵਾਂ ਪਾਸੇ ਰਹਿ ਰਹੇ ਆਰਥਕ ਤੌਰ 'ਤੇ ਤੰਗ ਲੋਕਾਂ ਨੂੰ ਵੀ ਤਰ੍ਹਾਂ-ਤਰ੍ਹਾਂ ਦੇ ਪਕਵਾਨ ਵਰਤਾ ਰਹੇ ਹਨ, ਤੇ ਉਹ ਵੀ ਸ਼ੁੱਧ ਦੇਸੀ ਘਿਉ, ਘਰ ਦੇ ਕੱਢੇ ਦੇਸੀ ਗੁੜ੍ਹ-ਸੱਕਰ, ਸੁੱਧ ਕਣਕ ਤੇ ਮੱਕੀ ਤੋ ਤਿਆਰ ਕੀਤੇ ਹੋਏ | 
ਇਕ ਅੰਦਾਜ਼ੇ ਮੁਤਾਬਕ ਏਥੇ ਲੱਖਾਂ ਦੀ ਗਿਣਤੀ ਚ ਜਿੱਥੇ ਹਰ ਰੋਜ ਕਿਸਾਨ ਲੰਗਰ ਛੱਕ ਰਹੇ ਹਨ, ਉਥੇ ਹਜ਼ਾਰਾਂ ਦੀ ਗਿਣਤੀ ਵਿਚ ਗ਼ਰੀਬ ਲੋਕ ਵੀ ਲੰਗਰ ਛੱਕ ਰਹੇ ਹਨ | ਵਰਣਨਯੋਗ ਹੈ ਕਿ ਇਸ ਸੰਘਰਸ਼ ਵਿਚ ਬਹੁਤ ਸਾਰੇ ਪੰਜਾਬੀ, ਛੋਟੇ ਬੱਚਿਆਂ ਸਮੇਤ ਪੂਰੇ ਪਰਵਾਰਾਂ ਨਾਲ ਸ਼ਾਮਲ ਹੋ ਰਹੇ ਹਨ ਅਤੇ ਹਰ ਪਰਵਾਰ ਅਪਣੀ ਸ਼ਰਧਾ ਅਨੁਸਾਰ ਕੋਈ ਨਾ ਕੋਈ ਵਸਤ ਇਸ ਸੰਘਰਸ਼ ਵਿਚ ਵਰਤਾਅ ਰਹੇ ਹਨ | ਅੱਜ ਇਸ ਸਥਾਨ ਤੇ ਲੰਗਰ ਵਰਤਾਉਣ ਤੇ ਲੰਗਰ ਛੱਕਣ ਵਾਲਿਆਂ ਨਾਲ ਜਦੋਂ ਗੱਲ ਕੀਤੀ ਤਾਂ ਬਹੁਤ ਸਾਰੇ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ | ਮੁੱਖ ਸਟੇਜ ਦੇ ਬਿਲਕੁਲ ਨਾਲ ਨਿਰਮਲ ਕੁਟੀਆ ਕਰਨਾਲ ਵਾਲਿਆ ਵੱਲੋਂ ਹਰ ਰੋਜ ਸਰੋਂ੍ਹ ਦੇ ਸਾਗ ਵਿਚ ਦੇਸੀ ਘਿਉ ਤੇ ਮੱਕੀ ਦੀ ਰੋਟੀ ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਸ ਵਿਚ ਜਗ੍ਹਾ ਤੰਗ ਹੋਣ ਕਾਰਨ ਹਰ ਸਮੇਂ ਲਾਇਨ ਲੱਗੀ ਰਹਿੰਦੀ ਹੈ | 
ਜਾਣਕਾਰੀ ਅਨੁਸਾਰ ਇਸ ਲੰਗਰ ਵਿਚ 10 ਕੁਇੰਟਲ ਸਾਗ ਦੀ ਖਪਤ ਰੋਜ਼ਾਨਾ ਹੁੰਦੀ ਹੈ ਅਤੇ ਮੱਕੀ ਦੀਆਂ ਰੋਟੀਆ ਦੀ ਤਾਂ ਗਿਣਤੀ ਹੀ ਨਹੀ ਇਸ ਲੰਗਰ ਵਿਚ ਅਪਣੇ ਤਿੰਨ ਬੱਚਿਆਂ ਨਾਲ ਲੰਗਰ ਛਕਣ ਆਈ ਝਾਰਖੰਡ ਦੀ ਵਸਨੀਕ ਕਾਂਤਾ ਰਾਣੀ ਨੇ ਦੱਸਿਆ ਕਿ ਉਸ ਨੂੰ ਇਸ ਸਥਾਨ ਸੇ ਮਿਲਨੇ ਵਾਲਾ ਭੋਜਨ ਬਹੁਤ ਅੱਛਾ ਲੱਗਤਾ ਹੈ ਜਿਸ ਲਈ ਬਹਿ ਬਰਾਬਰ ਜਹਾਂ ਖਾਨੇ ਕੇ ਲੀਏ ਆਤੇ ਹੈ | ਇਸ ਸਥਾਨ ਤੇ ਜਿੱਥੇ ਲੱਡੂ, ਜਲੇਬੀਆਂ, ਦੇਸੀ ਘੀ ਦੀਆ ਪਿੰਨੀਆਂ ਤੇ ਕੜਾਹ, ਮਿਠੇ ਤੇ ਨਮਕੀਨ ਚਾਵਲ ਅਤੇ ਅਨੇਕਾਂ ਹੋਰ ਦੇਸੀ ਪਕਵਾਨ ਚੱਲ ਰਹੇ ਹਨ ਉੱਥੇ ਪੀਜਾ, ਬਰਗਰ, ਨੂਡਲਜ਼, ਬਿਸਕੁਟ, ਅਨੇਕਾਂ ਤਰ੍ਹਾਂ ਦਾ ਨਮਕੀਨ, ਮੂੰਗਫਲੀ ਇੱਥੋਂ ਤਕ ਕਿ  ਅਖਰੋਟ, ਖਜੂਰਾਂ, ਬਦਾਮ, ਕਾਜੂ, ਦਾਖਾਂ ਦੇ ਖੁੱਲੇ੍ਹ ਗੱਫੇ ਵਰਤਾਰੇ ਜਾ ਰਹੇ ਹਨ ਜਿਨ੍ਹਾਂ ਦਾ ਲੁਤਫ਼ ਕਿਸਾਨਾਂ ਦੇ ਨਾਲ-2 ਦਿੱਲੀ ਦੇ  ਆਰਥਿਕ ਤੌਰ ਤੇ ਕਮਜ਼ੋਰ ਉਹ ਲੋਕ ਵੀ ਲੈ ਰਹੇ ਹਨ ਜਿਨ੍ਹਾਂ ਦੀ ਖ਼ਰੀਦ ਸਕਤੀ ਤੋਂ ਇਹ ਵਸਤਾਂ ਬਾਹਰ ਹਨ | ਇਸ ਸਥਾਨ ਤੇ ਖਾਣ ਪੀਣ ਤੋ ਬਿਨਾਂ ਨਿੱਤ ਵਰਤੋਂ ਦੀਆਂ ਚੀਜ਼ਾਂ ਜਿਨ੍ਹਾਂ ਵਿਚ ਨੇਲ ਕਟਰ, ਕੰਘੇ ਤੋ ਲੈ ਕੇ ਸਾਬਣ, ਪੇਸਟ, ਕਪੜੇ ਜੁੱਤੀਆਂ, ਕੰਬਲ ਆਦਿ ਸਭ ਮੁਫ਼ਤ ਵੰਡੇ ਜਾ ਰਹੇ ਹਨ ਅਤੇ ਸਿਰਫ਼ ਲੋੜਵੰਦ ਹੀ ਇਹ ਵਸਤਾਂ ਲੈ ਰਹੇ ਹਨ |  
ਦਿਲਚਸਪ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਦਿੱਲੀ ਵਿਚ ਰਹਿ ਰਹੇ ਲੋੜਵੰਦ ਲੋਕ ਸਿਰਫ਼ ਖਾਂਦੇ ਹੀ ਨਹੀ ਸਗੋਂ ਲੰਗਰ ਤਿਆਰ ਕਰਨ ਵਿਚ ਵੀ ਹੱਥ ਵਟਾਉਂਦੇ ਹਨ,  ਕਈ ਲੰਗਰਾਂ ਵਿਚ ਪਰਵਾਸੀ ਔਰਤਾਂ ਨੂੰ ਬਰਤਨ ਸਾਫ਼ ਕਰਦਿਆਂ ਤੇ ਸਬਜ਼ੀ ਕੱਟਦਿਆਂ ਵੇਖਿਆ ਗਿਆ | 
ਟੀਡੀਆਈ ਮਾਲ ਦੇ ਸਾਹਮਣੇ ਚਾਹ ਤੇ ਬਿਸਕੁਟਾਂ ਦੇ ਲੰਗਰ ਵਿਚ ਦੋ ਪ੍ਰਵਾਸੀ ਬੱਚੇ ਰਾਹੁਲ ਤੇ ਕਿ੍ਸਨ ਹਰ ਰੋਜ ਲੰਗਰ ਵਰਤਾਉਣ ਦੀ ਸੇਵਾ ਕਰਦੇ ਹਨ | 
ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਪਿਤਾ imageimageਰਸੋਈ ਢਾਬੇ ਤੇ ਨੌਕਰੀ ਕਰਦਾ ਹੈ ਤੇ ਉਨ੍ਹਾਂ ਨੂੰ ਏਥੇ ਲੰਗਰ ਚ ਕੰਮ ਕਰ ਕੇ ਬਹੁਤ ਮਜਾ ਆਉਂਦਾ ਹੈ | ਇਸ ਸਥਾਨ ਤੇ ਜਗ੍ਹਾ-2 ਲੱਕੜ ਦੇ ਬਾਲਣ ਦੇ ਢੇਰ ਲੱਗੇ ਹੋਏ ਹਨ ਜਿਨ੍ਹਾਂ ਚੋ ਲੋੜ ਅਨੂਸਾਰ ਆਲੇ ਦੁਆਲੇ ਦੀਆਂ ਝੁੱਗੀਆਂ ਝੌਾਪੜੀਆਂ ਵਾਲੇ ਕੁਝ ਬਾਲਣ ਲੈ ਜਾਂਦੇ ਹਨ ਜਿਸ ਨਾਲ ਇਸ ਲੋਹੜੇ ਦੀ ਸਰਦੀ ਚ ਉਹਨਾਂ ਲਈ ਰਾਤ ਕੱਟਣੀ  ਸੌਖੀ ਹੋ ਗਈ ਹੈ |

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement