
ਕਿਸਾਨਾਂ ਦਾ ਪਲਾਨ ਸਫ਼ਲ, ਖ਼ੁਫ਼ੀਆਤੰਤਰ ਹੋਇਆ ਫ਼ੇਲ੍ਹ
ਪ੍ਰਧਾਨ ਮੰਤਰੀ ਮੋਦੀ ਦਾ ਫ਼ਿਰੋਜ਼ਪੁਰ ਰੈਲੀ ਦਾ ਪੋ੍ਰਗਰਾਮ ਰੱਦ ਹੋਣ ਨਾਲ ਇਹ ਗੱਲ ਸਾਹਮਣੇ ਆਈ ਕਿ ਕਿਸਾਨ ਜਥੇਬੰਦੀਆਂ ਦਾ ਪਲਾਨ ਸਫ਼ਲ ਰਿਹਾ ਜਦਕਿ ਸਰਕਾਰੀ ਖ਼ੁਫ਼ੀਆ ਏਜੰਸੀਆਂ ਸਥਿਤੀ ਦਾ ਪਹਿਲਾਂ ਪਤਾ ਲਾਉਣ ਵਿਚ ਫ਼ੇਲ੍ਹ ਹੋ ਗਈਆਂ | ਕਿਸਾਨਾਂ ਨੇ ਪਹਿਲਾਂ ਹੀ ਮੋਦੀ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਸੀ ਤੇ ਦੋ ਦਿਨ ਪਹਿਲਾਂਹੀ ਰੋਸ ਮੁਜ਼ਾਹਰੇ ਸ਼ੁਰੂ ਕਰ ਰੱਖੇ ਸਨ | ਅੱਜ ਵੀ ਕਿਸਾਨ ਜਥੇਬੰਦੀਆਂ ਦੇ ਮੈਂਬਰ ਪੁਲਿਸ ਨੂੰ ਚਕਮਾ ਦੇ ਕੇ ਬੜੀ ਹੀ ਯੋਜਨਾਬੰਦੀ ਨਾਲ ਫ਼ਿਰੋਜ਼ਪੁਰ ਤੋਂ ਥੋੜ੍ਹੀ ਦੂਰ ਫ਼ਲਾਈ ਓਵਰ 'ਤੇ ਮੋਦੀ ਦਾ ਰਾਹ ਰੋਕਣ ਵਿਚ ਸਫ਼ਲ ਹੋ ਗਏ | ਖ਼ੁਫ਼ੀਆਤੰਤਰ ਦੀ ਨਾਕਾਮੀ ਹੀ ਹੈ ਕਿ ਕਿਸਾਨਾਂ ਦੇ ਅਚਾਨਕ ਇਕੱਠੇ ਹੋ ਜਾਣ ਕਾਰਨ ਬਾਅਦ ਵਿਚ ਵੱਡੀ ਗਿਣਤੀ ਵਿਚ ਪਹੁੰਚੀ ਪੁਲਿਸ ਵੀ ਉਨ੍ਹਾਂ ਨੂੰ ਰਸਤੋ ਤੋਂ ਉਠਾਉਣ ਵਿਚ ਬੇਵੱਸ ਰਹੀ |