ਅਮਰੀਕੀ ਪ੍ਰਮਾਣੂ ਜਹਾਜ਼ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਨੇਵੀ ਕੈਪਟਨ ਐਮੀ ਬੌਰਨਸ਼ਿਮਟ
Published : Jan 6, 2022, 8:10 am IST
Updated : Jan 6, 2022, 8:10 am IST
SHARE ARTICLE
image
image

ਅਮਰੀਕੀ ਪ੍ਰਮਾਣੂ ਜਹਾਜ਼ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਨੇਵੀ ਕੈਪਟਨ ਐਮੀ ਬੌਰਨਸ਼ਿਮਟ

ਸੈਨ ਡਿਏਗੋ, (ਅਮਰੀਕਾ), 5 ਜਨਵਰੀ : ਅਮਰੀਕੀ ਸਮੁੰਦਰੀ ਫ਼ੌਜ ਦੇ ਏਅਰਕ੍ਰਾਫ਼ਟ ਕੈਰੀਅਰ 'ਯੂ.ਐਸ.ਐਸ. ਅਬ੍ਰਾਹਮ ਲਿੰਕਨ', ਕੈਪਟਨ ਐਮੀ ਬੌਰਨਸ਼ਿਮਟ ਦੀ ਕਮਾਨ ਵਿਚ ਇਸ ਹਫ਼ਤੇ ਤਾਇਨਾਤੀ ਲਈ ਸੈਨ ਡਿਏਗੋ ਤੋਂ ਰਵਾਨਾ ਹੋਇਆ ਅਤੇ ਇਸ ਦੇ ਨਾਲ ਹੀ ਬੌਰਨਸ਼ਿਮਟ ਅਮਰੀਕੀ ਸਮੁੰਦਰੀ ਫ਼ੌਜ ਦੇ ਇਤਿਹਾਸ ਵਿਚ ਕਿਸੇ ਪ੍ਰਮਾਣੂ ਕੈਰੀਅਰ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ | ਬੌਰਨਸ਼ਿਮਟ ਨੇ ਪਿਛਲੇ ਸਾਲ ਅਗੱਸਤ ਵਿਚ ਇਕ ਸਮਾਗਮ ਦੌਰਾਨ ਕੈਪਟਨ ਵਾਲਟ ਸਲਾਟਰ ਤੋਂ ਕਮਾਨ ਅਪਣੇ ਹੱਥ ਵਿਚ ਲਈ ਸੀ | (ਪੀਟੀਆਈ) 
 ਏਅਰਕ੍ਰਾਫ਼ਟ ਕੈਰੀਅਰ ਅਬ੍ਰਾਹਮ ਲਿੰਕਨ ਕੈਰੀਅਰ ਸਟ੍ਰਾਈਕ ਗਰੁੱਪ ਦੇ ਹਿੱਸੇ ਵਜੋਂ ਸੋਮਵਾਰ ਨੂੰ  ਨੇਵਲ ਏਅਰ ਸਟੇਸ਼ਨ ਨੌਰਥ ਆਈਲੈਂਡ ਤੋਂ ਤਾਇਨਾਤ ਕੀਤਾ ਗਿਆ | ਅਮਰੀਕੀ ਸਮੁੰਦਰੀ ਫ਼ੌਜ ਦੇ ਇਕ ਬਿਆਨ ਅਨੁਸਾਰ ਬੌਰਨਸ਼ਿਮਟ ਨੇ ਕਿਹਾ,Tਜਦੋਂ ਤੁਹਾਨੂੰ ਪਤਾ ਲਗਦਾ ਹੈ ਕਿ ਤੁਹਾਨੂੰ ਉਨ੍ਹਾਂ ਲੋਕਾਂ ਦੀ ਦੇਖਭਾਲ ਦਾ ਕੰਮ ਦਿਤਾ ਗਿਆ ਹੈ, ਜਿਨ੍ਹਾਂ ਨੂੰ  ਰਾਸ਼ਟਰ ਦੀ ਰਖਿਆ ਲਈ ਚੁਣਿਆ ਗਿਆ ਹੈ, ਤਾਂ ਜ਼ਿੰਮੇਵਾਰੀ ਦਾ ਇਸ ਤੋਂ ਵਧ ਨਿਮਰ ਭਾਵ ਹੋਰ ਕੁੱਝ ਨਹੀਂ ਹੋ ਸਕਦਾ |'' (ਪੀਟੀਆਈ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement