Punjab News: ਲੁਧਿਆਣਾ ਨਗਰ ਨਿਗਮ ਵਿਚ 1.75 ਕਰੋੜ ਰੁਪਏ ਦਾ ਗਬਨ; ਸੈਨੇਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮ ਮੁਅੱਤਲ
Published : Jan 6, 2024, 11:01 am IST
Updated : Jan 6, 2024, 11:01 am IST
SHARE ARTICLE
FIR against 7 corporation employees Ludhiana for embezzlement of Rs 1.75 crore
FIR against 7 corporation employees Ludhiana for embezzlement of Rs 1.75 crore

12 ਹੋਰ ਕਰਮਚਾਰੀਆਂ ਨੂੰ ਵੀ ਨੋਟਿਸ

Punjab News: ਲੁਧਿਆਣਾ ਜ਼ਿਲ੍ਹੇ ਵਿਚ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸਮੇਤ ਨਿਗਮ ਦੇ 7 ਮੁਲਾਜ਼ਮਾਂ ਵਿਰੁਧ ਕੇਸ ਦਰਜ ਕੀਤਾ ਹੈ। ਇੰਸਪੈਕਟਰ ਸਮੇਤ ਨਿਗਮ ਮੁਲਾਜ਼ਮਾਂ 'ਤੇ 1.75 ਕਰੋੜ ਰੁਪਏ ਜਾਅਲੀ ਬੈਂਕ ਖਾਤਿਆਂ 'ਚ ਟਰਾਂਸਫਰ ਕਰਨ ਦਾ ਦੋਸ਼ ਹੈ। ਮੁਲਜ਼ਮਾਂ ’ਤੇ 44 ਮੁਲਾਜ਼ਮਾਂ ਦੇ ਜਾਅਲੀ ਸਟੈਂਪ ਪੇਪਰ ਬਿੱਲ ਪਾਸ ਕਰਨ ਦਾ ਦੋਸ਼ ਹੈ।

ਨਿਗਮ ਨੇ ਨਿਗਮ ਦੇ 7 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਹੈ। 12 ਹੋਰ ਕਰਮਚਾਰੀਆਂ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਥਾਣਾ ਡਵੀਜ਼ਨ ਨੰਬਰ 5 ਦੇ ਐਸ.ਐਚ.ਓ. ਜਗਜੀਤ ਸਿੰਘ ਨੇ ਦਸਿਆ ਕਿ ਘੁਟਾਲੇ 'ਚ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ ਵਿਰੁਧ ਆਈਪੀਸੀ ਦੀ ਧਾਰਾ 420 ਅਤੇ 409 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Photo

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੁਲਜ਼ਮਾਂ ਦੀ ਪਛਾਣ ਰਾਜੇਸ਼ ਕੁਮਾਰ ਅਮਲਾ ਕਲਰਕ, ਰਮੇਸ਼ ਕੁਮਾਰ ਸਫ਼ਾਈ ਸੇਵਕ, ਮਿੰਟੂ ਕੁਮਾਰ ਸਫ਼ਾਈ ਸੇਵਕ, ਹੇਮ ਰਾਜ ਅਮਲਾ ਕਲਰਕ, ਹਰਸ਼ ਗਰੋਵਰ ਅਮਲਾ ਕਲਰਕ, ਮਨੀਸ਼ ਮਲਹੋਤਰਾ ਅਮਲਾ ਕਲਰਕ, ਕਮਲ ਕੁਮਾਰ ਸਫ਼ਾਈ ਸੇਵਕ ਵਜੋਂ ਹੋਈ ਹੈ।

 (For more Punjabi news apart from FIR against 7 corporation employees Ludhiana for embezzlement of Rs 1.75 crore, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement