Tarlochan Singh: ਗੈਰਾਜ ਵਿਚ ਸੌਣ ਵਾਲਾ ਵਿਅਕਤੀ ਕਿਵੇਂ ਪਹੁੰਚਿਆ ਰਾਸ਼ਟਰਪਤੀ ਭਵਨ ਤਕ?
Published : Jan 6, 2024, 4:28 pm IST
Updated : Jan 6, 2024, 4:28 pm IST
SHARE ARTICLE
Tarlochan Singh
Tarlochan Singh

’84 ਕਤਲੇਆਮ ਨੂੰ ਲੈ ਕੇ ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਤਰਲੋਚਨ ਸਿੰਘ ਦੀ ਕਹਾਣੀ

ਸਾਬਕਾ MP ਤੋਂ ਸੁਣੋ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਬਾਰੇ 

ਚੰਡੀਗੜ੍ਹ (ਸੁਰਖ਼ਾਬ ਚੰਨ): ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਦੇ ਜੀਵਨ ਸਫ਼ਰ ਬਾਰੇ ਡਾ. ਪ੍ਰਭਲੀਨ ਸਿੰਘ ਵਲੋਂ ਲਿਖੀ ਕਿਤਾਬ ‘ਤਰਲੋਚਨ ਸਿੰਘ ਹਿਸਟੋਰਿਕ ਜਰਨੀ’ ਬੀਤੇ ਦਿਨ ਰਿਲੀਜ਼ ਕੀਤੀ ਗਈ। ਤਰਲੋਚਨ ਸਿੰਘ ਦਾ ਨਾਂ ਹਮੇਸ਼ਾ ਹੀ ਅੱਗੇ ਰਿਹਾ ਹੈ ਚਾਹੇ ਉਹ ਸਿੱਖ ਨਸਲਕੁਸ਼ੀ ਦਾ ਮੁੱਦਾ ਹੋਵੇ, ਆਨੰਦ ਮੈਰਿਜ ਐਕਟ ਹੋਵੇ ਜਾਂ ਫਿਰ ਪੰਜਾਬ ਵਿਚ ਅਕਾਲੀ-ਭਾਜਪਾ ਦੇ ਗਠਜੋੜ ਦੀ ਗੱਲ ਹੋਵੇ ਉਹ ਹਰ ਮੁੱਦੇ ਬਾਰੇ ਅਪਣੀ ਰਾਏ ਬੇਬਾਕੀ ਨਾਲ ਰਖਦੇ ਹਨ। 
ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਨਾਲ ਉਨ੍ਹਾਂ ਨੇ ਖ਼ਾਸ ਗੱਲਬਾਤ ਕੀਤੀ। 

ਸ਼ੁਰੂਆਤ ਵਿਚ ਹੀ ਉਨ੍ਹਾਂ ਨੇ ਰੋਜ਼ਾਨਾ ਸਪੋਕਸਮੈਨ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਦਾਰ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਪਤਨੀ ਬੀਬੀ ਜਗਜੀਤ ਕੌਰ ਨਾਲ ਉਨ੍ਹਾਂ ਦੀ ਪੁਰਾਣੀ ਸਾਂਝ ਹੈ। ਉਨ੍ਹਾਂ ਕਿਹਾ ਕਿ ਸਪੋਕਸਮੈਨ ਨੂੰ ਸਰਦਾਰ ਹੁਕਮ ਸਿੰਘ ਨੇ ਚਲਾਇਆ ਤੇ ਸ਼ਾਇਦ ਲੋਕਾਂ ਨੂੰ ਇਸ ਅਖਬਾਰ ਦਾ ਇਤਿਹਾਸ ਨਹੀਂ ਪਤਾ ਕਿ ਪਹਿਲਾ ਸਿੱਖ ਅਖ਼ਬਾਰ ਸੀ ਤੇ 1953 ਵਿਚ ਪਹਿਲਾਂ ਐਡੀਸ਼ਨ ਉਨ੍ਹਾਂ ਨੇ ਹੀ ਵੇਖਿਆ ਸੀ। ਉਨ੍ਹਾਂ ਕਿਹਾ ਕਿ ਸਰਦਾਰ ਜੋਗਿੰਦਰ ਸਿੰਘ ਨੇ ਉਸ ਸਮੇਂ ਤੋਂ ਲੈ ਕੇ ਇਸ ਅਖ਼ਬਾਰ ਨੂੰ ਅੱਜ ਉਚਾਈਆਂ ਤਕ ਲਿਆਂਦਾ। 

ਅਪਣੀ ਕਿਤਾਬ ਬਾਰੇ ਕੀਤੀ ਗੱਲ 
ਤਰਲੋਚਨ ਸਿੰਘ ਨੇ ਕਿਹਾ ਕਿ ਕਿਤਾਬ ਵਿਚ ਸਾਰਾ ਇਤਿਹਾਸ ਮੌਜੂਦ ਹੈ ਕਿ ਉਨ੍ਹਾਂ ਨੂੰ ਕਿਹੜੇ-ਕਿਹੜੇ ਦੇਸ਼ ਵਲੋਂ ਚਿੱਠੀਆਂ ਆਈਆਂ, ਜੋ-ਜੋ ਮੁੱਦਾ ਉਨ੍ਹਾਂ ਨੇ ਚੁੱਕਿਆ, ਫਿਰ ਚਾਹੇ ਉਹ ਪੱਗ ਦੇ ਇਤਿਹਾਸ ਦਾ ਮੁੱਦਾ ਹੋਵੇ ਜਾਂ ਫਿਰ ਉਨ੍ਹਾਂ ਵਲੋਂ ਸੰਸਦ ਦਿਤਾ ਭਾਸਣ ਹੋਵੇ, ਇਸ ਕਿਤਾਬ ਵਿਚ ਸੱਭ ਕੁੱਝ ਛਾਪਿਆ ਗਿਆ ਹੈ। 
ਕਿਤਾਬ ਵਿਚ ਭਾਜਪਾ-ਅਕਾਲੀ ਗਠਜੋੜ ਦੀ ਤੇ ਸੰਸਦ ਵਿਚ ਰਾਜੀਵ ਗਾਂਧੀ ਤੇ ਗਿਆਨੀ ਜੈਲ ਸਿੰਘ ਦੀ ਲੜਾਈ ਬਾਰੇ ਜੋ ਅਸਲ ਸੱਚਾਈ ਹੈ ਉਹ ਬਾਰੇ ਵੀ ਸਾਰੇ ਤੱਥ ਮੌਜੂਦ ਹਨ। 

ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਬਹੁਤ ਘੱਟ ਲੀਡਰ ਹੁੰਦੇ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਇਸ ਤਰ੍ਹਾਂ ਲੈਅ-ਬੱਧ ਕੀਤਾ ਜਾਂਦਾ ਹੈ, ਅਤੇ ਉਹ ਇਨ੍ਹਾਂ ਵਿਚੋਂ ਇਕ ਹਨ, ਤਾਂ ਉਨ੍ਹਾਂ ਕਿਹਾ, ‘‘ਸਿੱਖਾਂ ਵਿਚ ਕੋਈ ਵੀ ਸੁਰਖਰੂ ਹੋ ਕੇ ਨਹੀਂ ਗਿਆ ਪਰ ਮੈਂ ਅਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਮੈਂ ਫਤਹਿਗੜ੍ਹ ਕੇਸ ਦਾ ਮੁਲਜ਼ਮ ਹਾਂ ਤੇ 7 ਸਾਲ ਦੀ ਸਜ਼ਾ ਵੀ ਹੋਈ ਕਿਉਂਕਿ ਨਹਿਰੂ ਅੱਗਿਉਂ ਮਾਈਕ ਚੁੱਕ ਲਿਆ ਸੀ, ਪਾਕਿਸਤਾਨ ਤੋਂ ਖਾਲੀ ਹੱਥ ਆਏ ਤੇ ਇੱਥੇ ਆ ਕੇ ਮਜ਼ਦੂਰੀ ਕੀਤੀ ਤੇ ਸਮਾਨ ਢੋ ਕੇ ਪੜ੍ਹੇ, ਗੈਰਾਜ ਵਿਚ ਰਹੇ ਪਰ ਫਿਰ ਵੀ ਗੁਰੂ ਨੇ ਕਿਰਪਾ ਕੀਤੀ ਤੇ ਰਾਸ਼ਟਰਪਤੀ ਭਵਨ ਵਿਚ ਸੇਵਾਵਾਂ ਨਿਭਾਈਆਂ ਤੇ ਦਿੱਲੀ ਵਿਚ ਹਰਟ ਬਣਾਏ ਤੇ ਦੁਨੀਆਂ ਦਾ ਰੀਕਾਰਡ ਟੁੱਟ ਗਿਆ। ਵਰਲਡ ਗੋਲਡ ਐਵਾਰਡ ਮਿਲਿਆ, ਪਦਮ ਭੂਸ਼ਣ ਵੀ ਮਿਲਿਆ।’’

ਫ਼ਤਹਿਗੜ੍ਹ ਸਾਹਿਬ ਕੇਸ ਬਾਰੇ ਸ. ਤਰਲੋਚਨ ਸਿੰਘ ਦਸਦੇ ਹਨ ਕਿ 1953 ਵਿਚ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਫ਼ਤਹਿਗੜ੍ਹ ਸਾਹਿਬ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ’ਤੇ ਸਿਆਸੀ ਸਪੀਚ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿਵੇਂ ਉਨ੍ਹਾਂ ਨੇ ਹੋਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਨਾਲ ਮਿਲ ਕੇ ਨਹਿਰੂ ਨੂੰ ਬੋਲਣ ਤੋਂ ਰੋਕਿਆ ਸੀ ਤੇ ਮਾਈਕ ਚੁੱਕ ਲਿਆ ਸੀ।

ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ‘ਤੁਹਾਡੇ ਤੋਂ ਸਿਆਸਤ ਬਾਰੇ ਕੁੱਝ ਸਿੱਖਣਾ ਹੋਵੇ ਤਾਂ 1996 ਦਾ ਨਹੁੰ-ਮਾਸ ਦਾ ਰਿਸ਼ਤਾ ਟੁੱਟ ਗਿਆ ਜੋ ਕਿ ਹੁਣ ਫਿਰ ਜੁੜਨ ਵਲ ਨੂੰ ਤੁਰ ਰਿਹਾ ਹੈ ਤਾਂ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ?’ ਤਾਂ ਉਨ੍ਹਾਂ ਕਿਹਾ, ‘‘ਹਰ ਗੱਲ ਨੂੰ ਹੱਲ ਕਰਨ ਦਾ ਤਰੀਕਾ ਹੈ ਜੇ ਕੋਈ ਦਿਲੋਂ ਕਰਨਾ ਚਾਹੇ ਤਾਂ, ਪਰ ਹੁਣ ਇਮਾਨਦਾਰੀ ਘੱਟ ਗਈ ਹੈ। ਸਾਡੀ ਇਸ਼ਤਿਹਾਰਬਾਜ਼ੀ ਹੋਣ ਲੱਗ ਪਈ, ਅਖਬਾਰਾਂ ਵਿਚ ਬਿਆਨਬਾਜ਼ੀ ਛਪਣ ਦਾ ਇਕੋ ਰਸਤਾ ਰਹਿ ਗਿਆ। ਇਕੱਠੇ ਸਾਰੇ ਹੋ ਸਕਦੇ ਹਨ, ਚੀਨ ਤੇ ਅਮਰੀਕਾ ਇਕੱਠੇ ਹੋ ਗਏ, ਅਮਰੀਕਾ ਨੇ ਜਾਪਾਨ ’ਤੇ ਬੰਬ ਚਲਾਇਆ ਸੀ ਤੇ ਅੱਜ ਉਹ ਇਕ-ਦੂਜੇ ਦੇ ਸੱਭ ਤੋਂ ਨੇੜੇ ਹਨ। ਇੱਥੇ ਤਾਂ ਸਾਰੇ ਦੁਸ਼ਮਣ ਹਨ ਪਰ ਗੁਰੂ ਤੋਂ ਸਿੱਖੋ। ਪਰ ਅਸੀਂ ਗੁਰੂ ਤੋਂ ਕੁੱਝ ਸਿੱਖਿਆ ਨਹੀਂ ਅਸੀਂ ਉਹ ਸਿੱਖਿਆਵਾਂ ਭੁੱਲ ਜਾਂਦੇ ਹਾਂ।’’

ਇਸ ਦੇ ਨਾਲ ਹੀ ਤਰਲੋਚਨ ਸਿੰਘ ਨੇ 1984 ਬਾਰੇ ਗੱਲ ਕਰਦਿਆਂ ਕਿਹਾ ਕਿ ’84 ਇਕ ਬਹੁਤ ਵੱਡਾ ਇਤਿਹਾਸ ਹੈ, ਜ਼ੁਲਮ ਹੋਇਆ ਤੇ ਮੈਂ ਜੋ ਲਿਖਿਆ ਕਿਤਾਬ ਵਿਚ ਮੌਜੂਦ ਹੈ ਪਰ ਅੱਜ ਵੀ ਉਸ ਦੀ ਸੁਣਵਾਈ ਨਹੀਂ ਹੋਈ, ਇਸ ਦਾ ਜੁਡੀਸ਼ੀਅਲ ਸਿਸਟਮ ਹੋਵੇ ਤੇ ਗੁਰੂ ਨੇ ਚਾਹਿਆ ਤਾਂ ਸੱਭ ਠੀਕ ਹੋਵੇਗਾ।

ਜ਼ਿਕਰਯੋਗ ਹੈ ਕਿ ਸ. ਤਰਲੋਚਨ ਸਿੰਘ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ 1983 ਤੋਂ 1987 ਤਕ ਪ੍ਰੈਸ ਸਕੱਤਰ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਲ 2005 ਤੋਂ 2011 ਤਕ ਰਾਜ ਸਭਾ ਦੇ ਮੈਂਬਰ ਰਹੇ। ਉਨ੍ਹਾਂ ਨੇ ਸੰਸਦ ਵਿਚ 14 ਦਸੰਬਰ 2009 ਨੂੰ 1984 ਦੇ ਸਿੱਖ ਕਤਲੇਆਮ ਵਿਰੁਧ ਆਵਾਜ਼ ਬੁਲੰਦ ਕੀਤੀ ਅਤੇ ਪੂਰੇ ਦੇਸ਼ ’ਚ ਸਿੱਖਾਂ ਨਾਲ ਹੋਈ ਬੇਇਨਸਾਫੀ ਨੂੰ ਜੱਗ ਜ਼ਾਹਰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਦੀ ਨੇੜਤਾ ਭਾਰਤ ਦੇ ਵੱਡੇ ਸਿਆਸਤਦਾਨਾਂ ਨਾਲ ਰਹੀ। ਗਿਆਨੀ ਜ਼ੈਲ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ, ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਸਲਾਹ ਦਿਤੀ । ਉਹ ਪੰਜਾਬ ਅਤੇ ਦੇਸ਼ ਪੱਧਰ ’ਤੇ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹੇ ਅਤੇ ਅਪਣੀ ਡਿਊਟੀ ਬਾਖੂਬੀ ਕਰਦਿਆਂ ਮਿਸਾਲੀ ਸੇਵਾਵਾਂ ਦਿਤੀਆਂ। ਉਨ੍ਹਾਂ ਅਪਣੀ ਮਿਹਨਤ ਸਦਕਾ ਪਾਰਲੀਮੈਂਟ ਤਕ ਪਹੁੰਚਣ ਤੋਂ ਲੈ ਕੇ ਦੁਨੀਆਂ ਦੇ ਕੋਨੇ-ਕੋਨੇ ਤਕ ਵੱਖੋ-ਵੱਖ ਖੇਤਰਾਂ ’ਚ ਅਪਣੀ ਛਾਪ ਛੱਡੀ।

- ਪਰਵਾਰ ਦੇ ਗੁਜ਼ਾਰੇ ਲਈ ਕੀਤੀ ਮਜ਼ਦੂਰੀ 
ਵੰਡ ਸਮੇਂ ਬੇਘਰ ਹੋਣ ਤੋਂ ਬਾਅਦ ਉਨ੍ਹਾਂ ਨੇ ਅਪਣੇ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਡੇਢ ਸਾਲ ਪਟਿਆਲਾ ਵਿਖੇ ਬਾਲ ਮਜ਼ਦੂਰੀ ਕੀਤੀ ਅਤੇ ਅਪਣੀ ਕਮਾਈ ਦਾ ਇਕ ਹਿੱਸਾ ਖਾਲਸਾ ਸਕੂਲ ਵਿਚ ਦਾਖਲਾ ਲੈਣ ਲਈ ਬਚਾਇਆ। 1949 ਵਿਚ, ਉਨ੍ਹਾਂ ਨੇ ਦਸਵੀਂ ਪਾਸ ਕੀਤੀ ਅਤੇ ਬਾਅਦ ਵਿਚ 1955 ਵਿਚ ਅਰਥਸ਼ਾਸਤਰ ’ਚ ਐਮ.ਏ. ਕੀਤੀ। 

- ਮਿਲ ਚੁਕੇ ਨੇ ਕਈ ਐਵਾਰਡ 
ਤਰਲੋਚਨ ਸਿੰਘ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਣ-ਸਨਮਾਨ ਵੀ ਮਿਲੇ। ਸੰਨ 1983 ਵਿਚ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਏਸ਼ੀਆਡ ਵਸ਼ਿਸ਼ਟ ਜਯੋਤੀ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇੰਦਰਾ ਗਾਂਧੀ ਐਵਾਰਡ ਆਫ਼ ਐਕਸੀਲੈਂਸੀ, ਪੰਜਾਬੀ ਐਸੋਸੀਏਸ਼ਨ ਚੇਨਈ ਸਰਬੋਤਮ ਪੰਜਾਬੀ ਪੁਰਸਕਾਰ ਅਤੇ ਪੰਜਾਬ ਸਰਕਾਰ ਵਲੋਂ ਪੰਜਾਬੀ ਸਭਿਆਚਾਰ ਦੇ ਵਿਕਾਸ ਲਈ ਵਿਸ਼ੇਸ਼ ਪੁਰਸਕਾਰ ਪ੍ਰਦਾਨ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement