
ਪੁਰਾਣੀ ਲੀਡਰਸ਼ਿਪ ਦੇ ਅਸਤੀਫ਼ੇ ਮਨਜ਼ੂਰ ਕਰ ਕੇ ਨਵੇਂ ਡੈਲੀਗੇਟ ਬਣਾਵੇ ਕਮੇਟੀ
ਚੰਡੀਗੜ੍ਹ: ਸੁਖਬੀਰ ਬਾਦਲ ਵੱਲੋਂ ਅੱਜ ਕਿਹਾ ਗਿਆ ਹੈ ਕਿ ਗੋਲੀਕਾਂਡ ਮੌਕੇ ਉਹ ਇਥੇ ਨਹੀ ਸਨ ਇਸ ਬਿਆਨ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭੱਖ ਚੁੱਕੀ ਹੈ। ਇਸ ਬਾਰੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿਹਾ ਹੈ ਕਿ ਅੱਜ ਸੁਖਬੀਰ ਬਾਦਲ ਦਾ ਬਿਆਨ ਸੀ ਕਿ ਉਹ ਗੋਲੀਕਾਂਡ ਮੌਕੇ ਇਥੇ ਨਹੀਂ ਸੀ। ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੁੱਛਿਆ ਸੀ ਉਸ ਸਮੇਂ ਤਾਂ ਬਾਦਲ ਨੇ ਪ੍ਰਵਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲੋਕ ਸਾਰਾ ਕੁਝ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹੀ ਸਾਡੀ ਤ੍ਰਾਸਦੀ ਹੈ ਜਿਸ ਕਰਕੇ ਸ਼੍ਰੋਮਣੀ ਅਕਾਲੀ ਤੋਂ ਲੋਕਾਂ ਦਾ ਭਰੋਸਾ ਖਤਮ ਹੋ ਗਿਆ ਹੈ।
ਚੰਦੂਮਾਜਰਾ ਦਾ ਕਹਿਣਾ ਹੈ ਕਿ ਲੋਕ ਪੁੱਛ ਰਹੇ ਹਨ ਫਿਰ ਉਥੇ ਝੂਠ ਬੋਲਿਆ ਸੀ ਜਾਂ ਅੱਜ ਝੂਠ ਬੋਲ ਰਹੇ ਹੋ। ਉਨ੍ਹਾੰ ਨੇ ਕਿਹਾ ਹੈ ਕਿ ਕਈ ਸਵਾਲਾਂ ਵਿੱਚ ਆਪ ਹੀ ਫਸ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਬਿਆਨ ਨਾਲ ਸ਼੍ਰੋਮਣੀ ਅਕਾਲੀ ਦਲ ਉੱਤੇ ਲੋਕਾਂ ਦਾ ਭਰੋਸਾ ਟੁੱਟਦਾ ਹੈ।ਪੱਤਰਕਾਰ ਨੇ ਬਾਦਲ ਦੇ ਅਸਤੀਫੇ ਸਵਾਲ ਦਾ ਜਵਾਬ ਦਿੰਦੇ ਚੰਦੂਮਾਜਰਾ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਆਗੂਆਂ ਦੇ ਅਸਤੀਫੇ ਮਨਜ਼ੂਰ ਕਰਕੇ ਭੇਜਣ ਲਈ ਰਿਪੋਰਟ ਦੇਣ ਲਈ ਕਿਹਾ ਸੀ। ਉਥੇ ਹੀ ਅਸਤੀਫਿਆ ਤੋਂ ਬਾਅਦ 7 ਮੈਂਬਰੀ ਕਮੇਟੀ ਅਕਾਲੀ ਦਲ ਨੂੰ ਸੰਭਾਲੇਗੀ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਧੜੇ ਇਕੱਠੇ ਹੋ ਕੇ 7 ਮੈਂਬਰੀ ਕਮੇਟੀ ਦਾ ਸਾਥ ਦੇਣ ਪਰ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਦਾ ਹੁਕਮ ਨਹੀਂ ਮੰਨ ਰਿਹਾ।
ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪੰਥਕ ਮੁੱਦੇ, ਕਿਸਾਨੀ ਅਤੇ ਤਰੱਕੀ ਨੂੰ ਲੈ ਕੇ ਸਾਰਿਆ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਪਣੀ ਮਰਜੀ ਨਾਲ ਕਾਨਫਰੰਸ ਸੱਦਣਾ ਵੀ ਗਲਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਨਫਰੰਸ ਵਿੱਚ ਸੁਧਾਰ ਲਹਿਰ ਨੂੰ ਪੁੱਛਿਆ ਨਹੀ।
ਚੰਦੂਮਾਜਰਾ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉੱਤੇ ਇਲਜ਼ਾਮ ਲੱਗ ਰਹੇ ਹਨ ਉਹ ਗਲਤ ਹਨ। ਤੁਸੀ ਸੱਚ ਦੇਖੋ ਉਨ੍ਹਾਂ ਕੋਲ ਸਿਰਫ 150 ਗਜ ਦਾ ਹੀ ਪਲਾਟ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਉੱਤੇ ਇਲਜ਼ਾਮ ਲਗਾਉਣੇ ਗਲਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਉਸ ਵਿਅਕਤੀ ਨੂੰ ਰੋਕਣਾ ਚਾਹੀਦਾ ਸੀ ਜਿਸ ਨੇ ਇਲਜ਼ਾਮ ਲਗਾਏ ਹਨ।
ਉਨ੍ਹਾਂ ਨੇ ਕਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 7 ਮੈਂਬਰੀ ਕਮੇਟੀ ਨੂੰ ਕਮਾਨ ਦਿੱਤੀ ਸੀ ਉਸ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਲੰਘਣਾ ਕੀਤੀ ਹੈ। ਚੰਦੂਮਾਜਰਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਇਨ ਬਿਨ ਲਾਗੂ ਹੋਣਾ ਚਾਹੀਦਾ ਹੈ।ਚੰਦੂਮਾਜਰਾ ਨੇ ਕਿਹਾ ਹੈ ਕਿ ਸਾਰੀਆਂ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਪਰ ਨਹੀ ਹੋਏ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਇੱਕਠੇ ਹੋਣਾ ਚਾਹੀਦਾ ਹੈ।