Punjab News: ਉੱਘੇ ਪਹਿਲਵਾਨ ਦਲਜੀਤ ਸਿੰਘ ਦਾ ਦਿਹਾਂਤ
Published : Jan 6, 2025, 8:13 am IST
Updated : Jan 6, 2025, 8:13 am IST
SHARE ARTICLE
 wrestler Daljit Singh passes away latest news in punjabi
wrestler Daljit Singh passes away latest news in punjabi

ਦਿਲ ਦਾ ਦੌਰਾ ਪੈਣ ਨਾਲ 45 ਸਾਲ ਦੀ ਉਮਰ ’ਚ ਹੋਏ ਰੁਖ਼ਸਤ

 

Punjab News: ਪੰਜਾਬੀ ਖੇਡ ਜਗਤ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਨਾਮੀ ਪਹਿਲਵਾਨ ਦਲਜੀਤ ਸਿੰਘ ਅਚਾਨਕ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ 45 ਸਾਲ ਦੀ ਉਮਰ ਵਿਚ ਮੌਤ ਹੋ ਗਈ। ਦਲਜੀਤ ਸਿੰਘ ਆਪਣੇ ਦੌਰ ਵਿਚ ਪਹਿਲਵਾਨੀ ਕਰਦੇ ਰਹੇ ਹਨ ਤੇ ਇਸ ਵੇਲੇ ਮਾਛੀਵਾੜਾ ਵਿਚ ਹੀ ਬਾਬਾ ਭਗਤੀ ਨਾਥ ਅਖਾੜਾ ਚਲਾਉਂਦੇ ਸਨ। ਇਸ ਅਖਾੜੇ ਤੋਂ ਉਨ੍ਹਾਂ ਤੋਂ ਕੋਚਿੰਗ ਲੈਣ ਵਾਲੇ ਕਈ ਪਹਿਲਵਾਨ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ ਕਈ ਇਨਾਮ ਜਿੱਤੇ ਚੁੱਕੇ ਹਨ। ਦਲਜੀਤ ਸਿੰਘ ਦੀ ਮੌਤ ਦੀ ਖ਼ਬਰ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ।

ਦਲਜੀਤ ਸਿੰਘ ਬਾਬਾ ਭਗਤੀਨਾਥ ਅਖਾੜਾ ਦੇ ਮੁਖੀ ਸਨ ਅਤੇ ਇੱਥੇ ਉਹ ਪਹਿਲਵਾਨਾਂ ਨੂੰ ਕੋਚਿੰਗ ਦਿੰਦੇ ਸਨ। ਉਨ੍ਹਾਂ ਦੇ ਕਈ ਸ਼ਾਗਿਰਦ ਪਹਿਲਵਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਮਾਛੀਵਾੜਾ ਸਾਹਿਬ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਦਲਜੀਤ ਸਿੰਘ ਦੀ ਮੌਤ ਨਾਲ ਜਿੱਥੇ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਉੱਥੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ ਕਿਉਂਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਪਹਿਲਵਾਨੀ ਨਾਲ ਜੋੜ ਰਹੇ ਸਨ।

ਸਵ. ਦਲਜੀਤ ਸਿੰਘ ਦਾ ਅੱਜ ਮਾਛੀਵਾੜਾ ਦੇ ਸਮਸ਼ਾਨ ਘਾਟ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ ਜਿੱਥੇ ਪੰਜਾਬ ਦੇ ਵੱਖ-ਵੱਖ ਅਖਾੜਿਆਂ ਦੇ ਮੁੱਖੀਆਂ ਤੋਂ ਇਲਾਵਾ ਨਾਮੀ ਪਹਿਲਵਾਨਾਂ ਅਤੇ ਸੰਪੂਰਨ ਸਿੰਘ ਧਾਲੀਵਾਲ, ਸੋਹਣ ਲਾਲ ਸ਼ੇਰਪੁਰੀ, ਕੌਂਸਲਰ ਜਗਮੀਤ ਮੱਕੜ, ਜਥੇਦਾਰ ਮਨਮੋਹਣ ਖੇੜਾ, ਸ਼ੰਮੀ ਕੁਮਾਰ ਪਹਿਲਵਾਨ, ਗੌਰਵ ਪਹਿਲਵਾਨ ਮਾਛੀਵਾੜਾ ਨੇ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।


 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement