ਬਲਜਿੰਦਰ ਖ਼ਿਲਾਫ਼ ਮੋਗਾ ਦੀ 25 ਸਾਲ ਦੀ ਲੜਕੀ ਵੱਲੋਂ ਮਾਮਲਾ ਕਰਵਾਇਆ ਗਿਆ ਸੀ ਦਰਜ
ਮੋਗਾ : ਮੋਗਾ ਦੀ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਇੱਕ ਨੌਜਵਾਨ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਧਾਰਮਿਕ ਸਥਾਨ ਨਾਲ ਜੁੜੇ ਬਾਬੇ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਸ਼ੀ ਨੂੰ 10 ਸਾਲ ਦੀ ਸਖ਼ਤ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਬਾਬੇ ਖ਼ਿਲਾਫ਼ ਲੁਧਿਆਣਾ ਦੀ ਰਹਿਣ ਵਾਲੀ ਇੱਕ 25 ਸਾਲਾ ਲੜਕੀ ਨੇ ਜਗਰਾਉਂ ਸਥਿਤ ਡੇਰਾ ਚਰਨ ਘਾਟ ਦੇ ਮੁਖੀ ’ਤੇ ਇਲਜ਼ਾਮ ਲਗਾਉਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਡੇਰਾ ਚਰਨ ਘਾਟ ਦੇ ਮੁਖੀ ਬਲਜਿੰਦਰ ਸਿੰਘ ਨੇ 6 ਮਈ ਨੂੰ ਇੱਕ 25 ਸਾਲ ਦੀ ਲੜਕੀ ਨੂੰ ਮੋਗਾ ਦੇ ਇੱਕ ਨਿੱਜੀ ਹੋਟਲ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਲੜਕੀ ਦਾ ਪਰਿਵਾਰ ਡੇਰੇ ਵਿੱਚ ਜਾਂਦਾ ਸੀ ਅਤੇ ਪੀੜਤ ਲੜਕੀ ਵੀ ਆਪਣੇ ਨਸ਼ੇੜੀ ਭਰਾ ਨੂੰ ਸੁਧਾਰਨ ਲਈ ਫਰਿਆਦ ਲੈ ਕੇ ਡੇਰੇ ਵਿੱਚ ਗਈ ਸੀ। ਸੇਵਾਦਾਰ ਨੇ ਕੁੜੀ ਨੂੰ ਵਿਸ਼ੇਸ਼ ਅਰਦਾਸ ਕਰਵਾਉਣ ਦੀ ਗੱਲ ਆਖ ਕੇ ਸਾਢੇ ਚਾਰ ਮਹੀਨੇ ਪਹਿਲਾਂ ਮੋਗਾ ਦੇ ਹੋਟਲ ਵਿੱਚ ਬਲਜਿੰਦਰ ਸਿੰਘ ਨੇ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਲੱਗ ਪਿਆ ਅਤੇ ਡੇਰੇ ਵਿੱਚ ਬੁਲਾ ਕੇ ਜ਼ਬਰਦਸਤੀ ਬਲਾਤਕਾਰ ਕਰਦਾ ਰਿਹਾ। ਇਸੇ ਸੇਵਾਦਾਰ ਖ਼ਿਲਾਫ਼ 2 ਸਤੰਬਰ 2024 ਨੂੰ ਇੱਕ ਹੋਰ ਲੜਕੀ ਨੇ ਵੀ ਲੁਧਿਆਣਾ ਪੁਲਿਸ ਕੋਲ ਸ਼ਿਕਾਇਤ ਕਰਵਾਈ ਸੀ । ਦੂਜੀ ਕੁੜੀ ਨੇ ਮੋਗਾ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਮੋਗਾ ਪੁਲਿਸ ਨੇ 18 ਸਤੰਬਰ 2024 ਨੂੰ ਦੋਸ਼ੀ ਬਲਜਿੰਦਰ ਸਿੰਘ ਖ਼ਿਲਾਫ਼ ਬਲਾਤਕਾਰ ਅਤੇ ਧਮਕੀ ਦੇਣ ਦੇ ਇਲਜ਼ਾਮ ਵਿੱਚ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਸੀ।
ਸੋਮਵਾਰ 5 ਜਨਵਰੀ 2026 ਨੂੰ ਮੋਗਾ ਅਦਾਲਤ ਵੱਲੋਂ ਕੇਸ ਦੀ ਸੁਣਵਾਈ ਦੌਰਾਨ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦਾ ਫੈਸਲਾ ਸੁਣਾਇਆ ਹੈ।
