ਮੋਮਬੱਤੀਆਂ ਲੈਣ ਜਾ ਰਹੇ ਨੌਜੁਆਨ ਨੂੰ ਥਾਣੇ ਲਿਜਾ ਕੇ ਕੁਟਿਆ ਤੇ ਪੁਛਿਆ, ''ਖ਼ਾਲਿਸਤਾਨ ਚਾਹੀਦੈ?''
Published : Feb 6, 2021, 11:54 pm IST
Updated : Feb 7, 2021, 12:28 am IST
SHARE ARTICLE
image
image

ਮੋਮਬੱਤੀਆਂ ਲੈਣ ਜਾ ਰਹੇ ਨੌਜੁਆਨ ਨੂੰ ਥਾਣੇ ਲਿਜਾ ਕੇ ਕੁਟਿਆ ਤੇ ਪੁਛਿਆ, ''ਖ਼ਾਲਿਸਤਾਨ ਚਾਹੀਦੈ?''

ਪਾਇਲ, 6 ਫ਼ਰਵਰੀ (ਖੱਟੜਾ): 27 ਜਨਵਰੀ ਦੀ ਰਾਤ ਨੂੰ ਦਿੱਲੀ ਦੇ ਸਿੰਘੂ ਬਾਰਡਰ 'ਤੇ ਲਾਈਟ ਬੰਦ ਹੋਣ ਤੋਂ ਬਾਅਦ ਦੁਕਾਨ ਤੋਂ ਮੋਮਬੱਤੀਆਂ ਲੈਣ ਗਿਆ ਬੇਗੋਵਾਲ ਦਾ ਨੌਜਵਾਨ ਪਰਮਜੀਤ ਸਿੰਘ ਉਰਫ਼ ਚੇਤੂ 26 ਸਾਲ ਦਿੱਲੀ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਇਆ ਸਿਵਲ ਹਸਪਤਾਲ ਪਾਇਲ ਵਿਖੇ ਜ਼ੇਰੇ ਇਲਾਜ ਹੈ | 
ਦਿੱਲੀ ਪੁਲਿਸ ਤੋਂ ਪੀੜਤ ਨੌਜਵਾਨ ਪਰਮਜੀਤ ਸਿੰਘ ਨੇ ਦਸਿਆ ਕਿ ਉਹ 18 ਜਨਵਰੀ ਨੂੰ ਘਰੋਂ ਕਿਸਾਨੀ ਅੰਦੋਲਨ ਵਿਚ ਗਿਆ ਸੀ ਜੋ ਲਗਾਤਾਰ ਕਿਸਾਨ ਮਜ਼ਦੂਰ ਯੂਨੀਅਨ ਦੀ ਸਟੇਜ ਵਾਲੇ ਪਾਸੇ ਰੋਜ਼ਾਨਾ ਲੰਗਰ ਬਣਾਉਣ ਤੇ ਸਾਫ਼ ਸਫ਼ਾਈ ਦੀਆਂ ਸੇਵਾਵਾਂ ਨਿਭਾ ਰਿਹਾ ਸੀ | 27 ਜਨਵਰੀ ਦੀ ਰਾਤ ਨੂੰ ਟੈਂਟ ਵਿਚ ਲਾਈਟ ਨਾ ਹੋਣ ਕਾਰਨ ਦੁਕਾਨ ਤੋਂ ਮੋਮਬੱਤੀਆਂ ਲੈਣ ਗਿਆ ਸੀ ਜਿਸ ਨੂੰ ਦਿੱਲੀ ਪੁਲਿਸ ਨੇ ਚੁਕ ਨਰੇਲਾ ਥਾਣੇ ਲਿਜਾ ਕੇ ਘੋਰ ਤਸ਼ੱਦਦ ਕੀਤਾ, ਸਿਰ ਵਿਚ ਪਟੇ, ਢਿੱਡ ਵਿਚ ਲੱਤਾਂ ਮਾਰੀਆਂ ਗਈਆਂ | ਕੁੱਟਮਾਰ ਕਰਦੇ ਪੁਲਿਸ ਵਾਲੇ ਕਹਿੰਦੇ ਖ਼ਾਲਿਸਤਾਨ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਅਸੀ ਤਾਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਆਏ ਹਾਂ | ਪੀੜਤ ਨੌਜਵਾਨ ਨੇ ਦਸਿਆ ਕਿ ਉਸ ਨਾਲ ਇਕ ਬਜ਼ੁਰਗ ਵੀ ਚੁਕਿਆ ਜਿਸ ਨਾਲ ਦਿੱਲੀ ਪੁਲਿਸ ਨੇ ਬੇਤਹਾਸ਼ਾ ਅਣਮਨੁੱਖੀ ਵਰਤਾਰਾ ਕੀਤਾ ਤੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਕੀਤੀ | ਪੀੜਤ ਵਿਅਕਤੀ ਨੇ ਦਸਿਆ ਕਿ 28 ਜਨਵਰੀ ਦੀ ਰਾਤ ਨੂੰ ਛੱਡਣ ਸਮੇਂ ਦਿੱਲੀ ਪੁਲਿਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ ਕਿ ਜੇਕਰ ਕਿਸੇ ਨੂੰ ਦਸਿਆ ਫਿਰ ਸੋਚ ਲੈ ਮਾੜਾ ਹਾਲ ਹੋਉ | ਉਸ ਨੇ ਅੱਗੇ ਦਸਿਆ ਕਿ ਉਸ 'ਤੇ ਹੋਏ ਘੋਰ ਤਸ਼ੱਦਦ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਪਤਾ ਲੱimageimageਗਾ ਤਾਂ ਪਿੰਡ ਦਾ ਨੌਜਵਾਨ ਜਗਜੀਤ ਸਿੰਘ ਜੱਗੀ ਦਿੱਲੀ ਤੋਂ ਪਿੰਡ ਲੈ ਕੇ ਆਇਆ |
 ਸਿਵਲ ਹਸਪਤਾਲ ਦਾਖ਼ਲ ਕਰਵਾਉਣ ਵਾਲੇ ਹੋਂਦ ਚਿੱਲੜ ਕਮੇਟੀ  ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਦਸਿਆ ਕਿ ਗ਼ਰੀਬ ਪ੍ਰਵਾਰ ਦਾ ਨੌਜਵਾਨ ਪਰਮਜੀਤ ਸਿੰਘ ਅਪਣੀ ਬਿਰਧ ਮਾਤਾ ਦਾ ਇਕਲੌਤਾ ਪੁੱਤਰ ਹੈ | ਗਿਆਸਪੁਰਾ ਨੇ ਕਿਹਾ  ਕਿ ਇਸ ਪੀੜਤ ਵਿਅਕਤੀ ਨੂੰ ਇਨਸਾਫ਼ ਦਿਵਾਉਣ ਲਈ ਹੋਂਦ ਚਿੱਲੜ ਕਮੇਟੀ ਦਿੱਲੀ ਹਾਈ ਕੋਰਟ ਦਾ ਦਰਵਾਜਾ ਖੜਕਾਵੇਗੀ | 

ਫੋਟੋ ਕੈਪਸ਼ਨ ਖੰਨਾ 6 ਫਰਵਰੀ ਏ ਐੱਸ ਖੰਨਾ  02
ਕੈਪਸ਼ਨ: ਸਿਵਲ ਹਸਪਤਾਲ ਦਾਖ਼ਲ ਨੌਜਵਾਨ ਪਰਮਜੀਤ ਸਿੰਘ ਬੇਗੋਵਾਲ ਦਾ ਹਾਲ ਚਾਲ ਪੁੱਛਣ ਸਮੇ ਗਿਆਸਪੁਰਾ ਤੇ ਹੋਰ |
ਪੀੜਤ ਵਿਅਕਤੀ ਨੂੰ ਇਨਸਾਫ਼ ਦਿਵਾਉਣ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ : ਗਿਆਸਪੁਰਾ
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement