ਟਰੰਪ ਨੂੰ ਨਾ ਦਿਤੀ ਜਾਵੇ ਖ਼ੁਫ਼ੀਆ ਜਾਣਕਾਰੀ, ਫਿਸਲ ਸਕਦੀ ਹੈ ਜ਼ੁਬਾਨ : ਬਾਈਡਨ
Published : Feb 6, 2021, 11:58 pm IST
Updated : Feb 6, 2021, 11:58 pm IST
SHARE ARTICLE
image
image

ਟਰੰਪ ਨੂੰ ਨਾ ਦਿਤੀ ਜਾਵੇ ਖ਼ੁਫ਼ੀਆ ਜਾਣਕਾਰੀ, ਫਿਸਲ ਸਕਦੀ ਹੈ ਜ਼ੁਬਾਨ : ਬਾਈਡਨ

ਵਾਸ਼ਿੰਗਟਨ, 6 ਫ਼ਰਵਰੀ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਅਸਥਿਰ ਵਤੀਰੇ ਕਾਰਨ ਖੁਫ਼ੀਆ ਜਾਣਕਾਰੀਆਂ ਨਹੀਂ ਦਿਤੀਆਂ ਜਾਣੀਆਂ ਚਾਹੀਦੀਆਂ। ਅਮਰੀਕਾ ’ਚ ਕਾਰਜਕਾਲ ਪੂਰਾ ਕਰਨ ਵਾਲੇ ਰਾਸ਼ਟਰਪਤੀਆਂ ਨੂੰ ਸ਼ਿਸ਼ਟਾਚਾਰ ਵਜੋਂ ਅਜਿਹੀਆਂ ਜਾਣਕਾਰੀਆਂ ਦੇਣ ਦਾ ਇਤਿਹਾਸ ਰਿਹਾ ਹੈ।
ਬਾਈਡਨ ਨੇ ‘ਸੀਬੀਐੱਸ’ ਨਿਊਜ਼ ਨੂੰ ਦਿਤੀ ਇੰਟਰਵਿਊ ’ਚ ਕਿਹਾ, ‘ਮੈਂ ਕਿਆਸ ਨਹੀਂ ਲਗਾਉਣਾ ਚਾਹੁੰਦਾ। ਮੈਨੂੰ ਇਹੀ ਲਗਦਾ ਹੈ ਕਿ ਉਨ੍ਹਾਂ ਨੂੰ ਖੁਫ਼ੀਆ ਜਾਣਕਾਰੀਆਂ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੂੰ ਖੁਫ਼ੀਆ ਜਾਣਕਾਰੀਆਂ ਦੇਣ ਦੀ ਕੀ ਅਹਿਮੀਅਤ ਹੈ। ਉਹ ਕੀ ਅਸਰ ਪਾ ਸਕਦੇ ਹਨ।
ਇਸ ਦੇ ਬਜਾਏ ਅਸਲੀਅਤ ਤਾਂ ਇਹ ਵੀ ਹੈ ਕਿ ਉਨ੍ਹਾਂ ਜ਼ੁਬਾਨ ਫਿਸਲ ਸਕਦੀ ਹੈ ਤੇ ਉਹ ਕੁਝ ਵੀ ਬੋਲ ਸਕਦੇ ਹਨ।’ ਇਹ ਇੰਟਰਵਿਊ ਐਤਵਾਰ ਨੂੰ ਪ੍ਰਸਾਰਤ ਕੀਤਾ ਜਾਵੇਗਾ। ਸ਼ੁਕਰਵਾਰ ਨੂੰ ਇਸ ਦੇ ਕੁੱਝ ਅੰਸ਼ ਪ੍ਰਸਾਰਤ ਕੀਤੇ ਗਏ। ਬਾਈਡਨ ਨੇ ਕਿਹਾ ਕਿ ਟਰੰਪ ਨੂੰ ਉਨ੍ਹਾਂ ਦੇ ਅਸਥਿਰ ਵਤੀਰੇ ਕਾਰਨ ਅਜਿਹੀਆਂ ਜਾਣਕਾਰੀਆਂ ਨਹੀਂ ਦੇਣੀਆਂ ਚਾਹੀਦੀਆਂ।
ਇਸ ਹਫ਼ਤੇ ਦੀ ਸ਼ੁਰੂਆਤ ’ਚ ਵ੍ਹਾਈਟ ਹਾਊਸ ਦੀ ਪ੍ਰਰੈੱਸ ਸੈਕਟਰੀ ਜੇਨ ਪਾਕੀ ਨੇ ਕਿਹਾ ਸੀ ਕਿ ਟਰੰਪ ਨੂੰ ਖੁਫ਼ੀਆ ਜਾਣਕਾਰੀਆਂ ਦੇਣ ਦੇ ਵਿਸ਼ੇ ’ਚ ਸਮੀਖਿਆ ਕੀਤੀ ਜਾ ਰਹੀ ਹੈ। ਡੈਮੋਕ੍ਰੇਟਿਕ ਪਾਰਟੀ ਦੇ ਕੁੱਝ ਸੰਸਦ ਮੈਂਬਰਾਂ ਤੇ ਇੱਥੋਂ ਤਕ ਕਿ ਤਤਕਾਲੀ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਜਾਣਕਾਰੀ ਦਿੰਦੇ ਰਹਿਣ ਬਾਰੇ ਸਵਾਲ ਕੀਤੇ ਸਨ। ਖ਼ਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਰਹਿਣ ਦੌਰਾਨ ਵੀ ਟਰੰਪ ਨੂੰ ਨਿਯਮਤ ਤੌਰ ’ਤੇ ਖੁਫ਼ੀਆ ਜਾਣਕਾਰੀਆਂ ਨਹੀਂ ਦਿਤੀਆਂ ਜਾਂਦੀਆਂ ਸਨ। ਉਨ੍ਹਾਂ ਨੂੰ ਹਫ਼ਤੇ ’ਚ ਦੋ ਤੋਂ ਤਿੰਨ ਵਾਰ ਖੁਫ਼ੀਆ ਅਧਿਕਾਰੀ ਤੱਥਾਂ ਬਾਰੇ ਜ਼ੁਬਾਨੀ ਤੌਰ ’ਤੇ ਜਾਣੂ ਕਰਵਾਉਂਦੇ ਸਨ।                  (ਪੀਟੀਆਈ)

SHARE ARTICLE

ਏਜੰਸੀ

Advertisement

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM
Advertisement