ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਨਾਲ ਵੋਟਾਂ ਦਾ ਅਮਲ ਚੜ੍ਹੇ ਨੇਪਰੇ: ਚੀਮਾ
Published : Feb 6, 2021, 12:30 am IST
Updated : Feb 6, 2021, 12:30 am IST
SHARE ARTICLE
image
image

ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਨਾਲ ਵੋਟਾਂ ਦਾ ਅਮਲ ਚੜ੍ਹੇ ਨੇਪਰੇ: ਚੀਮਾ

ਬਠਿੰਡਾ, 5 ਫ਼ਰਵਰੀ (ਸੁਖਜਿੰਦਰ ਮਾਨ) : ਪੰਜਾਬ ਵਿਚ ਆਗਾਮੀ 14 ਫ਼ਰਵਰੀ ਨੂੰ ਹੋ ਰਹੀਆਂ ਸਥਾਨਕ ਸੰਸਥਾਵਾਂ ਦੀਆਂ  ਲਈ ਬਠਿੰਡਾ ਤੋਂ ਸੂਬਾ ਪਧਰੀ ਮੁਹਿੰਮ ਸ਼ੁਰੂ ਕਰਦਿਆਂ ਆਮ ਆਦਮੀ ਪਾਰਟੀ ਨੇ ‘ਸਾਰਿਆਂ ਨੂੰ ਅਜ਼ਮਾਇਆ, ਸਾਰਿਆਂ ਨੇ ਦਿਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ’ ਦਾ ਨਾਹਰਾ ਦਿਤਾ ਹੈ। ਸ਼ਹਿਰ ਦੇ ਆਰੀਆ ਸਮਾਜ ਚੌਕ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਯੂਥ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ’ਚ ਨਗਰ ਨਿਗਮ ’ਚ ਪਾਰਟੀ ਉਮੀਦਵਾਰਾਂ ਨਾਲ ਸੜਕਾਂ ’ਤੇ ਝਾੜੂ ਲਗਾਉਂਦਿਆਂ ਆਪ ਆਗੂਆਂ ਨੇ ਚੋਣਾਂ ਜਿੱਤਣ ਤੋਂ ਬਾਅਦ ਨਗਰ ਨਿਗਮਾਂ, ਕੌਂਸਲਾਂ ਤੇ ਪੰਚਾਇਤਾਂ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਸਾਫ਼ ਕਰਨ ਦਾ ਵਾਅਦਾ ਕੀਤਾ। ਹਾਲਾਂਕਿ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਆਪ ਵਰਕਰਾਂ ਦੀ ਘਾਟ ਖੜਕਦੀ ਰਹੀ ਪ੍ਰੰਤੂ ਜ਼ਿਲ੍ਹੇ ਦੀ ਲੀਡਰਸ਼ਿਪ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਪਾਰਟੀ ਦੇ ਵਿਧਾਇਕ ਜ਼ਰੂਰ ਪੁੱਜੇ ਹੋਏ ਸਨ। 
   ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸਥਾਨਕ ਸਰਕਾਰਾਂ ਦੇ ਦਫ਼ਤਰ ਪਿਛਲੇ ਕਈ ਦਹਾਕਿਆਂ ਤੋਂ ਭਿ੍ਰਸ਼ਟਾਚਾਰ ਅੱਡੇ ਬਣ ਚੁੱਕੇ ਹਨ। ਸ਼ਹਿਰਾਂ ਵਿਚ ਸਫ਼ਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ, ਕਿਤੇ ਵੀ ਸ਼ਹਿਰ ਵਿਚ ਅਪਰਾਧਾਂ ਨੂੰ ਰੋਕਣ ਦੇ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ। ਚੀਮਾ ਨੇ ਸਥਾਨਕ ਵਿਧਾਇਕ ਤੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਵੀ ਸਿਆਸੀ ਹਮਲੇ ਕਰਦਿਆਂ ਉਨਾਂ ਨੂੰ ਅਫ਼ਸਲ ਵਿਤ ਮੰਤਰੀ ਕਰਾਰ ਦਿਤਾ। 
   ਆਪ ਆਗੂ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਕਾਂਗਰਸ ਦੀ ਚੋਣ ਮਨੋਰਥ ਪੱੱਤਰ ਕਮੇਟੀ ਦੇ ਕੋ-ਕਨਵੀਨਰ ਤੇ ਮੌਜੂਦਾ ਵਿਤ ਮੰਤਰੀ ਨੇ ਚੋਣਾਂ ਵਿਚ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ।’’ ਉਨ੍ਹਾਂ ਕਿਹਾ ਕਿ ਅੱਜ ਮਨਪ੍ਰੀਤ ਸਿੰਘ ਬਾਦਲ ਦੇ ਬੰਦਿਆਂ ਵਲੋਂ ਦੂਜੀਆਂ ਪਾਰਟੀਆਂ ਦੇ ਪੋਸਟਰ, ਬੈਨਰ ਪਾੜੇ ਜਾ ਰਹੇ ਹਨ, ਇਹ ਸਾਰਾ ਕੁਝ ਪੰਜਾਬ ਵਿਚ ਕਾਂਗਰਸੀਆਂ ਵਲੋਂ ਕਰਵਾਇਆ ਜਾ ਰਿਹਾ ਹੈ। ਜਿਸਦੇ ਚਲਦੇ ਚੋਣ ਕਮਿਸ਼ਨ ਕੇਂਦਰੀ ਸੁਰੱਖਿਆ ਬਲਾਂ ਦੀ ਤੈਨਾਤੀ ਤੇ ਹਰੇਕ ਪੋÇਲੰਗ ਬੂਥ ਉਪਰ ਵੀਡੀਉਗਾ੍ਰਫ਼ੀ ਕਰ ਕੇ ਚੋਣਾਂ ਦੇ ਅਮਲ ਨੂੰ ਨੇਪਰੇ ਚਾੜ੍ਹੇ।  ਉਨ੍ਹਾਂ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਤੇ ਹੋਰਨਾਂ ਵਰਗਾਂ ਦੀ ਵੋਟਿੰਗ ਦਾ ਆਨਲਾਈਨ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ। 
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਅਪਣੇ ਪ੍ਰਧਾਨ ਤੇ ਮੇਅਰ ਬਣਾਏਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਸੀਨੀਅਰ ਆਗੂ ਨੀਲ ਗਰਗ, ਅਨਿਲ ਠਾਕੁਰ, ਅੰਮ੍ਰਿਤਲਾਲ ਅਗਰਵਾਲ, ਯੂਥ ਆਗੂ ਅਮਰਦੀਪ ਰਾਜਨ, ਰਾਕੇਸ ਪੁਰੀ, ਮਨਜੀਤ ਸਿੰਘ ਲਹਿਰਾ, ਮਹਿੰਦਰ ਸਿੰਘ ਫੁੱਲੋਂਮਿੱਠੀ, ਬਲਕਾਰ ਭੋਖੜਾ ਅਤੇ ਨਗਰ ਨਿਗਮ ਤੋਂ ਚੋਣ ਲੜ ਰਹੇ ਸਾਰੇ ‘ਆਪ‘ ਉਮੀਦਵਾਰ ਹਾਜ਼ਰ ਸਨ।


ਇਸ ਖਬਰ ਨਾਲ ਸਬੰਧਤ ਫੋਟੋ 5 ਬੀਟੀਆਈ 03 ਵਿਚ ਹੈ। 


ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਤੇ ਹੋਰਨਾਂ ਵਰਗਾਂ ਦੀ ਵੋਟਿੰਗ ਦਾ ਆਨਲਾਈਨ ਪ੍ਰਬੰਧ ਕਰਨ ਦੀ ਮੰਗ 

SHARE ARTICLE

ਏਜੰਸੀ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement