
ਸਿੱਖ ਸਦਭਾਵਨਾ ਦਲ ਵਲੋਂ ਚੋਣਾਂ ’ਚ ਬਾਦਲਾਂ ਦੇ ਬਾਈਕਾਟ ਸਬੰਧੀ ਪੋਸਟਰ ਜਾਰੀ
ਅੰਮ੍ਰਿਤਸਰ 5 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪਾਂ ਸਬੰਧੀ ,ਬਾਦਲਕਿਆ ਖਿਲਾਫ ਕਾਰਵਾਈ ਲਈ ਦਿੱਤੇ ਜਾ ਰਹੇ ਪੰਥਕ ਹੋਕੇ ਸਿੱਖ ਸਦਭਾਵਨਾ ਦਲ ਵਲੋਂ 16 ਵੇਂ ਮਹੀਨੇ ਚ ਪ੍ਰਵੇਸ਼ ਕੀਤਾ। ਸੁਖਮਨੀ ਸਾਹਿਬ ਜੀ ਅਤੇ ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਪੰਥਕ ਹੋਕੇ ਦੀ ਸਫਲਤਾ, ਬੰਦੀ ਸਿੰਘਾਂ ਦੀ ਰਿਹਾਈ, ਅਤੇ ਗੁਰੂਧਾਮਾਂ ਦੀ ਬਹਾਲੀ ਲਈ ਅਰਦਾਸ ਹੋਈ।
ਉਪਰੰਤ ਬੇਅਦਬੀ ਕਾਂਡ ਦੇ ਦੋਸ਼ੀ, ਸਿੱਖ ਨੌਜਵਾਨਾਂ ਦੇ ਕਾਤਲ, ਸਿੱਖ ਰਹਿਤ ਮਰਿਯਾਦਾ ਦੇ ਭਗੌੜੇ, ਸਿੱਖ ਵਿਰੋਧੀ ਤਾਕਤਾਂ ਦੇ ਯਾਰ, 328 ਸਰੂਪਾਂ ਦੇ ਚੋਰ, 2022 ਦੀਆਂ ਚੋਣਾਂ ਵਿੱਚ ਬਾਦਲਾਂ ਦੇ ਬਾਈਕਾਟ ਲਈ ਇੱਕ ਪੋਸਟਰ ਸਿੱਖ ਪੰਥ ਅਤੇ ਪੰਜਾਬ ਵਾਸੀਆਂ ਦੇ ਰੂਬਰੁ ਬਾਦਲ ਭਜਾਓ, ਪੰਜਾਬ ਬਚਾਓ, ਵੋਟਾਂ ਸੋਚ ਸਮਝ ਕੇ ਪਾਓ ਦਾ ਨਾਅਰਾ ਦਿੰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤਾ ਗਿਆ। ਸਿੱਖ ਸਦਭਾਵਨਾ ਦਲ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਪੰਥ ਦਰਦੀਆਂ ਅਤੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਬਾਦਲ ਭਜਾਓ, ਪੰਥ ਬਚਾਓ, ਪੰਜਾਬ ਬਚਾਓ, “ਵੋਟਾਂ ਸੋਚ ਸਮਝ ਕੇ ਪਾਓ“ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਮਾਂਜ ਦਿਓ ਕਿਉਂਕਿ ਜੇ ਇਹ ਸੱਤਾ ਵਿੱਚ ਆ ਗਏ, ਇਨ੍ਹਾਂ ਬਚਿਆ ਪੰਜਾਬ ਵੀ ਵੇਚ ਮਾਂਜ ਦੇਣਾ ਜਿਸ ਦਾ ਸਿੱਟਾ ਆਉਣ ਵਾਲੀਆਂ ਸਾਡੀਆਂ ਪੀੜੀਆਂ ਭੁਗਤਣ ਗੀਆ।
ਕੈਪਸ਼ਨ-ਏ ਐਸ ਆਰ ਬਹੋੜੂ— 5— 7— ਸਿੱਖ ਸਦ ਭਾਵਨਾ ਦਲ ਵਲੋਂ ਜਾਰੀ ਪੋਸਟਰ ਸਬੰਧੀ ਲੱਗੇ ਮੋਰਚੇ ਚ ਹਾਜਰ ਸੰਗਤ ।