
ਗਿਰੋਹ ਦੇ ਕਾਬੂ ਕੀਤੇ ਤਿੰਨ ਮੈਂਬਰਾਂ ਦਾ ਮਿਲਿਆ 4 ਦਿਨ ਦਾ ਪੁਲਿਸ ਰਿਮਾਂਡ
8 ਲੱਖ ਰੁਪਏ ਤੋਂ ਵੱਧ ਜਾਅਲੀ ਨੋਟ ਵੀ ਬਰਾਮਦ
ਪਟਿਆਲਾ : ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਵਰੁਣ ਸ਼ਰਮਾ ਆਈ. ਪੀ. ਐਸ. ਐਸ.ਐਸ.ਪੀ. ਪਟਿਆਲਾ ਵਲੋਂ ਮਿਲੀ ਜਾਣਕਾਰੀ ਅਨੁਸਾਰ ਡੀ.ਐਸ.ਪੀ. ਸੰਜੀਵ ਸਿੰਗਲਾ ਸਿਟੀ-1, ਇੰਸਪੈਕਟਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਵੱਲੋਂ ਸਖ਼ਤ ਕਾਰਵਾਈ ਕਰਦਿਆਂ, ਥਾਣਾ ਕੋਤਵਾਲੀ ਦੀ ਪੁਲਿਸ ਪਾਰਟੀ ਨਾਲ ਜਾਅਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਮੁਕੱਦਮਾ ਨੰਬਰ 23 ਮਿਤੀ 04/02/2025 ਅਧ 489-ਸੀ ਆਈ ਪੀ ਸੀ, ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤੀ ਗਈ
ਇਹ ਵੀ ਪੜ੍ਹੋ:ਨੰਗਲ SDM ਦਫ਼ਤਰ ਦੇ ਲੇਟ-ਲਤੀਫ਼ ਮੁਲਾਜ਼ਮਾਂ 'ਤੇ ਹੋਵੇਗੀ ਕਾਰਵਾਈ
ਉਨ੍ਹਾਂ ਦੱਸਿਆ ਦੱਸਿਆ ਕਿ ਇਸ ਮੁਕਦਮਾ ਵਿਚ ਤਿੰਨ ਵਿਅਕਤੀਆਂ, ਹਰਪ੍ਰੀਤ ਸਿੰਘ ਉਰਫ ਸਨੀ ਪੁੱਤਰ ਅਮਰਜੀਤ ਸਿੰਘ , ਗੌਤਮ ਕੁਮਾਰ ਪੁੱਤਰ ਭੁਵਨੇਸ਼ਵਰ ਅਤੇ ਕ੍ਰਿਸ਼ਨਾ ਪੁੱਤਰ ਧੰਨਵਾਨ (ਸਾਰੇ ਵਾਸੀ ਪਟਿਆਲਾ) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਚੌਥਾ ਵਿਅਕਤੀ ਮੋਹਿਤ ਮਹਿਤਾ ਫਰਾਰ ਹੈ। ਉਪਰੋਕਤ ਤਿੰਨ ਗ੍ਰਿਫਤਾਰ ਵਿਅਕਤੀਆਂ ਕੋਲੋਂ 8 ਲੱਖ ਰੁਪਏ ਦੀ ਜਾਅਲੀ ਕਰਸੀ ਬੀਤੇ ਕੱਲ੍ਹ ਬਰਾਮਦ ਹੋਈ ਸੀ। ਇਸ ਜਾਅਲੀ ਕਰੰਸੀ ਵਿੱਚ 500 ਰੁਪਏ ਦੇ 1600 ਜਾਅਲੀ ਨੋਟ ਹਨ।
ਇਹ ਵੀ ਪੜ੍ਹੋ: ਆਨਲਾਈਨ ਐਪ ਜ਼ਰੀਏ ਮਾਰੀ ਜੋੜੇ ਨਾਲ ਲੱਖਾਂ ਰੁਪਏ ਦੀ ਠੱਗੀ
ਪ੍ਰਾਪਤ ਵੇਰਵਿਆਂ ਅਨੁਸਾਰ ਚਾਰੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਪੁਲਿਸ ਵਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਫਿਲਹਾਲ ਦੌਰਾਨੇ ਪੁੱਛ ਗਿੱਛ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵੱਲੋਂ ਜਾਅਲੀ ਨੋਟਾਂ ਨੂੰ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਪ੍ਰਿੰਟਰ : ਬਰਾਮਦ ਹੋਇਆ ਹੈ ਅਤੇ ਇਸ ਤੋਂ ਇਲਾਵਾ 500 ਰੁਪਏ ਦੇ ਜਾਅਲੀ 80 ਨੋਟ ਕੁੱਲ 10,000/- ਰੁਪਏ ਹੋਰ ਬਰਾਮਦ ਹੋਏ ਹਨ।ਹੁਣ ਤੱਕ ਕੁਲ 500 ਰੁਪਏ ਦੇ 1680 ਰੁਪਏ ਦੇ ਜਾਅਲੀ ਨੋਟ ਕੁੱਲ 8,40,000/-ਰੁਪਏ ਉਪਰੋਕਤ ਵਿਅਕਤੀਆਂ ਪਾਸੋਂ ਬਰਾਮਦ ਹੋਏ ਹਨ।
ਗ੍ਰਿਫਤਾਰੀ ਕੀਤੇ ਗਏ ਵਿਅਕਤੀਆਂ ਕੋਲੋਂ ਬਰੀਕੀ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਛਾਪੀ ਹੋਈ ਜਾਅਲੀ ਕੁਰਸੀ ਨੂੰ ਅੱਗੇ ਕਿੱਥੇ ਸਪਲਾਈ ਜਾਂ ਖਰਚ ਕਰਦੇ ਸਨ ਅਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵਿਅਕਤੀ ਇਸ ਗਿਰੋਹ ਵਿੱਚ ਸ਼ਾਮਲ ਹਨ।