Punjab News: ਪਤੰਗ ਦੀ ਡੋਰ ਦੀ ਲਪੇਟ ’ਚ ਆਉਣ ਕਾਰਨ 7 ਸਾਲਾ ਮਾਸੂਮ ਦੀ ਮੌਤ
Published : Feb 6, 2025, 10:19 am IST
Updated : Feb 6, 2025, 10:19 am IST
SHARE ARTICLE
7-year-old dies after getting entangled in kite string
7-year-old dies after getting entangled in kite string

ਮਾਪਿਆਂ ਦੀ ਇਕਲੌਤੀ ਧੀ ਸੀ ਮਾਸੂਮ ਗੁਰਲੀਨ ਕੌਰ 

 

Punjab News:  ਜਲੰਧਰ ਦੇ ਗੁਰਾਇਆ- ਪਿੰਡ ਕੋਟਲੀ ਖੱਖਿਆ ਵਿਖੇ 7 ਸਾਲਾ ਮਾਸੂਮ ਦੀ ਪਤੰਗ ਵਾਲੀ ਡੋਰ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। 

ਇਸ ਮੌਕੇ ਜਾਣਕਾਰੀ ਦਿੰਦਿਆਂ ਬੱਚੀ ਦੇ ਦਾਦੇ ਸਤਨਾਮ ਲਾਲ ਨੇ ਦੱਸਿਆ ਕਿ ਉਹ ਆਪਣੀਆ ਪੋਤੀਆਂ ਨੂੰ ਮੋਟਰਸਾਈਕਲ 'ਤੇ ਪਿੰਡ ਕੋਟਲੀ ਖੱਖਿਆ ਤੋਂ ਅੱਡਾ ਦੁਸਾਂਝ ਕਲਾ ਆਪਣੀ ਦੁਕਾਨ 'ਤੇ ਲੈ ਕੇ ਜਾ ਰਿਹਾ ਸੀ। ਜਦੋ ਕੋਟਲੀ ਖੱਖਿਆ ਤੋਂ ਅੱਧਾ ਕਿਲੋਮੀਟਰ ਦੂਰੀ 'ਤੇ ਪੁੱਜੇ ਤਾਂ ਮੋਟਰਸਾਈਕਲ ਦੇ ਅੱਗੇ ਬੈਠੀ ਪੋਤੀ ਹਰਲੀਨ ਕੌਰ ਪਤੰਗ ਦੀ ਡੋਰ ਕਾਰਨ ਗਲ਼ੇ 'ਤੇ ਡੂੰਘਾ ਕੱਟ ਲਗਣ ਕਾਰਨ ਗਭੀਰ ਜ਼ਖ਼ਮੀ ਹੋ ਗਈ। 

ਉਹ ਮਾਸੂਮ ਹਰਲੀਨ ਕੌਰ ਨੂੰ ਨੇੜਲੇ ਮੇਹਰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨਾ ਹੋਣ ਕਾਰਨ ਉਹ ਵਿਰਕ ਹਸਪਤਾਲ ਫਗਵਾੜੇ ਪਹੁੰਚਿਆ ਜਿੱਥੇ ਡਾਕਟਰ ਨੇ ਚੈੱਕਅਪ ਕੀਤਾ ਤਾਂ ਬੱਚੀ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ। 

ਚੌਕੀ ਇੰਚਾਰਜ ਸੁਖਵਿੰਦਰ ਪਾਲ ਨੇ ਦੱਸਿਆ ਕਿ ਮੋਟਰਸਾਈਕਲ ਦੇ ਪਿਛਲੇ ਟਾਇਰ ਦੇ ਰੈਮ 'ਚ ਡੋਰ ਲਪੇਟੀ ਹੋਈ ਸੀ, ਜਿਸ ਨੂੰ ਚੈੱਕ ਕਰ ਕੇ ਤੋੜ ਕੇ ਦੇਖਿਆ ਤਾਂ ਆਮ ਡੋਰ ਸਾਹਮਣੇ ਆਈ। ਪਿੰਡ ਵਾਸੀਆ ਅਨੁਸਾਰ ਜਿੱਥੇ ਡੋਰ ਦੀ ਲਪੇਟ 'ਚ ਆਏ ਸੀ, ਉਸ ਖੇਤਾ 'ਚ ਜਾ ਕੇ ਜਾਂਚ ਕੀਤੀ ਗਈ ਤਾਂ ਉਸ ਜਗ੍ਹਾ ਹੋਰ ਡੋਰ ਬਰਾਮਦ ਕੀਤੀ ਗਈ।

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement