Punjab News: ਸ਼ੱਕੀ ਹਾਲਾਤ ‘ਚ ਪਿੰਡ ਰਾਣੀਵਲਾਹ ਦਾ ਨੌਜਵਾਨ ਲਾਪਤਾ ; ਪਰਿਵਾਰ ਨੇ ਪੁਲਿਸ ਕੋਲ ਲਗਾਈ ਮਦਦ ਦੀ ਗੁਹਾਰ
Published : Feb 6, 2025, 10:04 am IST
Updated : Feb 6, 2025, 10:04 am IST
SHARE ARTICLE
Youth from Ranivlah village goes missing under suspicious circumstances; Family seeks police help
Youth from Ranivlah village goes missing under suspicious circumstances; Family seeks police help

1 ਫ਼ਰਵਰੀ ਨੂੰ ਸਵੇਰੇ ਘਰੋਂ ਬਿਨ੍ਹਾਂ ਦੱਸੇ ਨਿਕਲ ਗਿਆ ਸੀ,ਜਿਸ ਦਾ 5 ਦਿਨ ਬੀਤ ਜਾਣ ਮਗਰੋਂ ਵੀ ਕੋਈ ਪਤਾ ਨਹੀਂ ਲਗ ਸਕਿਆ। 

 

Punjab News: ਤਰਨ ਤਾਰਨ ਦੇ ਪਿੰਡ ਰਾਣੀਵਲਾਹ ਦੇ 1 ਫ਼ਰਵਰੀ ਤੋਂ ਭੇਤਭਰੇ ਹਾਲਾਤਾਂ 'ਚ ਲਾਪਤਾ ਹੋਏ 18 ਸਾਲਾ ਨੌਜਵਾਨ ਦੀ 5 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਜਾਣਕਾਰੀ ਨਾ ਮਿਲਣ ਕਾਰਨ ਪਰਿਵਾਰ ਅਤੇ ਪਿੰਡ ਵਾਲਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹਰ ਕਿਸੇ ਦੇ ਮਨ ਵਿਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ 18 ਸਾਲਾ ਸੁਖਚੈਨ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਰਾਣੀਵਲਾਹ ਜੋ ਕਿ 1 ਫ਼ਰਵਰੀ ਨੂੰ ਸਵੇਰੇ ਘਰੋਂ ਬਿਨ੍ਹਾਂ ਦੱਸੇ ਨਿਕਲ ਗਿਆ ਸੀ,ਜਿਸ ਦਾ 5 ਦਿਨ ਬੀਤ ਜਾਣ ਮਗਰੋਂ ਵੀ ਕੋਈ ਪਤਾ ਨਹੀਂ ਲਗ ਸਕਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਲੜਕੇ ਦੀ ਭੂਆ ਬਲਜਿੰਦਰ ਕੌਰ ਨੇ ਦਸਿਆ ਕਿ ਸਾਡਾ ਲੜਕਾ ਸੁਖਚੈਨ ਸਿੰਘ 1 ਫ਼ਰਵਰੀ ਨੂੰ ਸਵੇਰੇ 6 ਵਜੇ ਘਰੋਂ ਬਾਹਰ ਚਲਾ ਗਿਆ ਸੀ। 

ਕੁੱਝ ਦੇਰ ਬਾਅਦ ਹੀ ਉਸ ਦੇ ਪਿੱਛੇ ਅਸੀਂ ਬਾਹਰ ਨਿਕਲੇ ਪਰ ਧੁੰਦ ਜ਼ਿਆਦਾ ਹੋਣ ਕਾਰਨ ਉਹ ਕਿਤੇ ਨਜ਼ਰ ਨਹੀਂ ਆਇਆ। ਉਸ ਤੋਂ ਬਾਅਦ ਅਸੀਂ ਪੂਰੇ ਇਲਾਕੇ ਅਤੇ ਰਿਸ਼ਤੇਦਾਰੀ ਵਿੱਚ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਦਾ ਕੁੱਝ ਪਤਾ ਨਹੀਂ ਲੱਗ ਸਕਿਆ।
ਜਿਸ ਮਗਰੋਂ ਸਾਡੇ ਵਲੋਂ ਥਾਣਾ ਚੋਹਲਾ ਸਾਹਿਬ ਵਿਖੇ ਪੁਲਿਸ ਨੂੰ ਸ਼ਿਕਾਇਤ ਕਰ ਕੇ ਮਦਦ ਲਈ ਗੁਹਾਰ ਲਗਾਈ ਗਈ ਹੈ ਪਰ ਅੱਜ 5 ਦਿਨ ਬੀਤ ਜਾਣ 'ਤੇ ਵੀ ਉਸ ਦਾ ਕੋਈ ਪਤਾ ਨਹੀਂ ਲਗ ਸਕਿਆ। ਉਨ੍ਹਾਂ ਦੱਸਿਆ ਕਿ ਲਾਪਤਾ ਹੋਏ ਨੌਜਵਾਨ ਦੀ ਮਾਂ ਨਹੀਂ ਹੈ ਅਤੇ ਉਸ ਦੇ ਪਿਉ ਦਾ ਇਹ ਇਕਲੌਤਾ ਸਹਾਰਾ ਹੈ। ਇਸ ਲਈ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਉਸ ਨੂੰ ਲੱਭ ਕੇ ਪਰਿਵਾਰ ਤਕ ਪਹੁੰਚਾਇਆ ਜਾਵੇ, ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰਾਂ ਵਿਚ ਡਰ ਤੇ ਚਿੰਤਾ ਹੈ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement