
ਪਿੰਡ ਵਾਸੀਆਂ ਨੇ ਘੇਰੀ ਗੈਸ ਏਜੰਸੀ ਦੀ ਸਪਲਾਈ ਵਾਲੀ ਗੱਡੀ...
ਫਰੀਦਕੋਟ: ਫਰੀਦਕੋਟ ਜਿਲ੍ਹੇ ਦੇ ਪਿੰਡ ਪਿੱਪਲੀ ਵਿਚ ਅੱਜ ਗੈਸ ਸਲੈਂਡਰਾਂ ਵਿਚ ਕਥਿਤ ਘੱਟ ਗੈਸ ਹੋਣ ਦੇ ਚਲਦੇ ਪਿੰਡ ਵਾਸੀਆਂ ਨੇ ਗੈਸ ਸਪਲਾਈ ਵਾਲੀ ਗੱਡੀ ਘੇਰ ਕੇ ਹੰਗਮਾਂ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦਸਿਆ ਕਿ ਉਹਨਾਂ ਦੇ ਪਿੰਡ ਅੱਜ ਸ਼ੇਖ ਫਰੀਦ ਗੈਸ ਏਜੰਸੀ ਦੀ ਗੱਡੀ ਸਲੈਂਡਰਾ ਦੀ ਸਪਲਾਈ ਦੇਣ ਆਈ ਤਾਂ ਪਿੰਡ ਦੇ ਇਕ ਵਿਅਕਤੀ ਨੇ ਗੈਸ ਘੱਟ ਹੋਣ ਦੇ ਖਦਸ਼ੇ ਦੇ ਚਲਦੇ ਸਿਲੰਡਰ ਦਾ ਵੇਟ ਕੀਤਾ ਤਾਂ ਸਿਲੰਡਰ ਤੈਅ ਸ਼ੁਦਾ ਭਾਰ ਤੋਂ ਕਰੀਬ 3 ਕਿਲੋ ਘੱਟ ਪਾਇਆ ਗਿਆ।
Gas Agency
ਜਿਸ ਤੋਂ ਬਾਅਦ ਉਹਨਾਂ ਇਸੇ ਗੱਡੀ ਵਾਲਿਆ ਤੋਂ ਕਥਿਤ ਪਹਿਲਾਂ ਲੈ ਸਿਲੰਡਰ ਦਾ ਵੇਟ ਕੀਤਾ ਤਾਂ ਸੀਲ ਬੰਦ ਸਿਲੰਡਰ ਦਾ ਭਾਰ ਕਰੀਬ 6 ਕਿਲੋ ਘੱਟ ਪਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਪਿੰਡ ਵਾਸੀਆਂ ਨਾਲ ਮਿਲ ਕੇ ਗੱਡੀ ਰੋਕ ਲਈ। ਉਹਨਾਂ ਕਿਹਾ ਕਿ ਏਜੰਸੀ ਮਾਲਕ ਫੋਨ ਨਹੀਂ ਚੱਕ ਰਹੇ।
Gas Cylinder
ਉਹਨਾਂ ਕਿਹਾ ਕਿ ਇਕ ਪਾਸੇ ਤਾਂ ਗੈਸ ਸਿਲੰਡਰਾਂ ਦੇ ਰੇਟ ਵਧਾ ਕੇ ਕੇਂਦਰ ਸਰਕਾਰ ਨੇ ਲੋਕਾਂ ਦਾ ਲੱਕ ਤੋੜ ਛੱਡਿਆ ਦੂਸਰੇ ਪਾਸੇ ਹੁਣ ਗੈਸ ਏਜੰਸੀ ਵਾਲੇ ਗੈਸ ਘੱਟ ਦੇ ਕੇ ਲੋਕਾਂ ਦੀ ਲੁੱਟ ਕਰ ਰਹੇ ਹਨ। ਉਹਨਾਂ ਮੰਗ ਕੀਤੀ ਕਿ ਲੁੱਟ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ।
Village People
ਇਸ ਮੌਕੇ ਜਦ ਗੈਸ ਸਿਲੰਡਰਾਂ ਦੀ ਡੀਲਵਰੀ ਦੇਣ ਆਏ ਨੌਜਵਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਤਾਂ ਸਿਧੇ ਗੁਦਾਮ ਵਿਚੋਂ ਸਿਲੰਡਰ ਲੈ ਕੇ ਆਏ ਹਨ ਉਹਨਾਂ ਨੂੰ ਨਹੀਂ ਪਤਾ ਕਿ ਵਜਨ ਘੱਟ ਕਿਉਂ ਹੈ। ਉਹਨਾਂ ਮੰਨਿਆ ਕਿ ਜਦ ਪਿੰਡ ਵਾਸੀਆਂ ਨੇ ਸਿਲੰਡਰਾਂ ਦਾ ਵਜਨ ਕੀਤਾ ਤਾਂ ਵਜ਼ਨ ਵਾਕਿਆ ਹੀ ਘੱਟ ਸੀ।