ਮੋਗਾ ਪੁਲਿਸ ਵਲੋਂ ਖੋਹ ਦੀ ਝੂਠੀ ਘਟਨਾ ਦਾ ਕੀਤਾ ਪਰਦਾਫ਼ਾਸ਼, ਸਾਜ਼ਸ਼ ਕਰਤਾ 4 ਆਰੋਪੀ ਕਾਬੂ
Published : Mar 6, 2022, 11:49 pm IST
Updated : Mar 6, 2022, 11:49 pm IST
SHARE ARTICLE
image
image

ਮੋਗਾ ਪੁਲਿਸ ਵਲੋਂ ਖੋਹ ਦੀ ਝੂਠੀ ਘਟਨਾ ਦਾ ਕੀਤਾ ਪਰਦਾਫ਼ਾਸ਼, ਸਾਜ਼ਸ਼ ਕਰਤਾ 4 ਆਰੋਪੀ ਕਾਬੂ

ਮੋਗਾ, 6 ਮਾਰਚ (ਅਰੁਣ ਗੁਲਾਟੀ) : ਬੀਤੀ 5 ਮਾਰਚ ਨੂੰ ਮੋਗਾ-ਬਰਨਾਲਾ ਹਾਈਵੇ ਉਪਰ ਲੱਗੇ ਭਾਰਤ ਪੈਟਰੋਲੀਅਮ ਪੰਪ ਤੋਂ ਉਨ੍ਹਾਂ ਦੇ ਮੈਨੇਜਰ ਨਿਰਭੈ ਸਿੰਘ ਅਤੇ ਸੇਲਜ਼ਮੈਨ ਪ੍ਰਦੀਪ ਕੁਮਾਰ ਪੰਪ ਤੋਂ 3 ਲੱਖ 65 ਹਜ਼ਾਰ ਰੁਪਏ ਕੈਸ਼ ਲੈ ਕੇ ਪੰਜਾਬ ਐਂਡ ਸਿੰਧ ਬਂੈਕ ਬਿਲਾਸਪੁਰ ਜਮ੍ਹਾਂ ਕਰਾਉਣ ਲਈ ਜਾ ਰਹੇ ਸੀ ਤਾਂ ਦੋ ਨਾਮਾਲੂਮ ਵਿਅਕਤੀ, ਮੈਨੇਜਰ ਨਿਰਭੈ ਸਿੰਘ ਦੀ ਕੁੱਟਮਾਰ ਕਰ ਕੇ ਜ਼ਬਰਦਸਤੀ ਕੈਸ਼ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਪਤਾਨ ਪੁਲਿਸ (ਆਈ) ਮੋਗਾ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਅਤੇ ਸਹਾਇਕ ਕਪਤਾਨ ਪੁਲਿਸ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਸ੍ਰੀ ਮੁਹੰਮਦ ਸਰਫ਼ਰਾਜ ਆਲਮ ਦੀ ਯੋਗ ਅਗਵਾਈ ਹੇਠ ਅਰੋਪੀਆਂ ਦੀ ਭਾਲ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਮੁਕੱਦਮਾ ਨੰਬਰ 33 ਮਿਤੀ 05-03-22 ਅ/ਧ 382 ਭ.ਦ ਥਾਣਾ ਨਿਹਾਲ ਸਿੰਘ ਬਿਆਨ ਰਾਹੁਲ ਗਰੋਵਰ ਪੁੱਤਰ ਜਸਪਾਲ ਗਰੋਵਰ ਵਾਸੀ ਪਿੰਡ ਮੱਲਾਂਵਾਲਾ ਦਰਜ ਕੀਤਾ ਗਿਆ।  
ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਦਸਿਆ ਕਿ ਇਨ੍ਹਾਂ ਟੀਮਾਂ ਵਲੋਂ ਕੀਤੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਅਸਲ ਵਿਚ ਇਸ ਖੋਹ ਦੀ ਸਾਜ਼ਸ਼ ਪੈਟਰੋਲ ਪੰਪ ਦੇ ਮੈਨੇਜਰ ਨਿਰਭੈ ਸਿੰਘ ਵਾਸੀ ਬਿਲਾਸਪੁਰ ਨੇ ਖ਼ੁਦ ਰਚੀ ਸੀ। 
ਮੈਨੇਜਰ ਨਿਰਭੈ ਸਿੰਘ ਵਾਸੀ ਬਿਲਾਸਪੁਰ, ਸੈਲਜ਼ਮੈਨ ਲਵਪ੍ਰੀਤ ਸਿੰਘ ਉਰਫ਼ ਲਵੀ, ਬਲਵੰਤ ਸਿੰਘ ਉਰਫ਼ ਮੋਟੂ ਅਤੇ ਇੰਦਰਜੀਤ ਸਿੰਘ ਉਰਫ਼ ਗੋਲਾ ਵਾਸੀ ਪਿੰਡ ਭਾਗੀਕੇ ਨੇ ਇਸ ਫ਼ਰਜ਼ੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿਤਾ ਸੀ। ਨਿਰਭੈ ਸਿੰਘ ਨੇ ਪੁਛਗਿੱਛ ਦੌਰਾਨ ਦਸਿਆ ਕਿ ਉਸ ਨੇ ਪਟਰੌਲ ਪੰਪ ਦੇ ਪੈਸਿਆਂ ਵਿਚੋਂ 2 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ। ਇਸ ਹੇਰਾਫੇਰੀ ’ਤੇ ਪਰਦਾ ਪਾਉਣ ਲਈ ਉਸ ਨੇ ਸਾਜ਼ਸ਼ ਰਚੀ ਅਤੇ ਇਸ ਖੋਹ ਦੀ ਵਾਰਦਾਤ ਨੂੰ ਅੰਜਾਮ ਦਿਤਾ। 
ਮਿਤੀ 05-03-22 ਨੂੰ ਉਹ 1.65 ਲੱਖ ਰੁਪਏ ਦੀ ਨਕਦੀ ਲੈ ਕੇ ਜਾ ਰਿਹਾ ਸੀ ਪਰ ਇਸ ਸਾਜ਼ਸ਼ ਦੁਆਰਾ ਕੀਤੀ ਗਈ ਲੁੱਟ ਖੋਹ ਰਾਹੀਂ ਅਪਣੀ ਪਿਛਲੀ ਹੇਰਾਫੇਰੀ ਨੂੰ ਲੁਕਾਉਣ ਲਈ ਰਕਮ ਨੂੰ 3.65 ਲੱਖ ਰੁਪਏ ਦੇ ਰੂਪ ਵਿਚ ਗ਼ਲਤ ਦਸਿਆ ਹੈ। ਪਟਰੌਲ ਪੰਪ ਦੀਆਂ ਅਕਾਊਂਟ ਬੁੱਕਾਂ ਦੀ ਤਸਦੀਕ ਕੀਤੀ ਤਾਂ ਮਾਲਕ ਨੇ ਦਸਿਆ ਕਿ ਉਕਤ ਮਿਤੀ ਤੇ ਪਟਰੌਲ ਪੰਪ ਦੇ ਮੈਨੇਜਰ ਵਲੋਂ 1.65 ਹਜ਼ਾਰ ਦੀ ਰਕਮ ਲਿਜਾਈ ਜਾ ਰਹੀ ਸੀ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਕੇ, ਤਕਨੀਕੀ ਵਿਸ਼ਲੇਸ਼ਣ ਅਤੇ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕਰ ਕੇ ਚੰਦ ਘੰਟਿਆਂ ਵਿਚ ਹੀ ਇਸ ਕੇਸ ਨੂੰ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ। 
ਉਨ੍ਹਾਂ ਦਸਿਆ ਕਿ ਇਸ ਕੇਸ ਦੇ ਚਾਰੇ ਅਰੋਪੀਆਂ ਨੂੰ ਅੱਜ ਮਿਤੀ 6-3-22 ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਅਰੋਪੀਆਂ ਪਾਸੋਂ 1 ਲੱਖ 65 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। 
ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਉਰਫ਼ ਮੋਟੂ ਪੁੱਤਰ ਮਹਿੰਦਰ ਸਿੰਘ ਵਾਸੀ ਭਾਗੀਕੇ ਵਿਰੁਧ 
ਪਹਿਲਾਂ ਵੀ ਮੁਕੱਦਮਾ ਨੰਬਰ 99 ਮਿਤੀ 23-7-19 ਅ/ਧ 379, 379 ਬੀ ਥਾਣਾ ਦਿਆਲਪੁਰਾ, ਬਠਿੰਡਾ ਵਿਖੇ ਦਰਜ ਹੈ। 
ਫੋਟੋ 6 ਮੋਗਾ 01 ਪੀ 
ਫੋਟੋ 6 ਮੋਗਾ 02 ਪੀ 
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement