ਬਜਟ ਸੈਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਤੇ ਪ੍ਰਤਾਪ ਬਾਜਵਾ ਵਿਚਕਾਰ ਤਕਰਾਰ, ਇਕ-ਦੂਜੇ ਨੂੰ ਸੁਣਾਈਆਂ ਖਰੀਆਂ
Published : Mar 6, 2023, 3:17 pm IST
Updated : Mar 6, 2023, 5:41 pm IST
SHARE ARTICLE
Bhagwant Mann, Partap Bajwa
Bhagwant Mann, Partap Bajwa

ਜਿਸ ਕਿਸੇ ਨੇ ਪੰਜਾਬ ਦਾ ਪੈਸਾ ਖਾਧਾ ਹੈ ਉਹ ਪੈਸਾ ਜ਼ਰੂਰ ਕੱਢਿਆ ਜਾਵੇਗਾ।

ਚੰਡੀਗੜ੍ਹ - ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵਿਚਕਰ ਤਿੱਖੀ ਬਹਿਸ ਹੋਈ 
ਮੁੱਖ ਮੰਤਰੀ ਨੇ ਪ੍ਰਤਾਪ ਬਾਜਵਾ ਨੂੰ ਕਿਹਾ ਕਿ ਉਹ ਪੰਜਾਬ ਦੀ ਬਦਨਾਮੀ ਬਰਦਾਸ਼ਤ ਕਰ ਸਕਦੇ ਹਨ, ਪਰ ਕਾਂਗਰਸ ਦੀ ਬਦਨਾਮੀ ਬਰਦਾਸ਼ਤ ਨਹੀਂ ਕਰਨਗੇ। 
ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਵਿਚੋਂ ਜੋ ਵੀ ਗਲਤੀ ਕਰੇਗਾ ਉਹ ਵੀ ਅੰਦਰ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸੀ ਆਗੂਆਂ ਨਾਲ ਗੈਗਸਟਰਾਂ ਦਾ ਰਿਸ਼ਤਾ ਹੋਣ ਦੀ ਵੀ ਗੱਲ ਕਹੀ ਗਈ। 

ਜਦੋਂ ਪ੍ਰਤਾਪ ਬਾਜਵਾ ਨੇ ਇਹ ਕਿਹਾ ਕਿ ਪੰਜਾਬ ਵਿਚ ਕਿੰਨੇ ਮੁੱਦਿਆਂ ਦੀ ਜਾਂਚ ਪੈਂਡਿੰਗ ਚੱਲ ਰਹੀ ਹੈ ਤਾਂ ਸੀਐਮ ਮਾਨ ਨੇ ਕਿਹਾ ਕਿ ਹਰ ਮਾਮਲੇ ਦੀ ਜਾਂਚ ਵਿਚ ਸਮਾਂ ਲੱਗਦਾ ਹੈ ਅਤੇ ਹਰ ਕਿਸੇ ਦੀ ਵਾਰੀ ਆਵੇਗੀ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਪੰਜਾਬ ਦਾ ਪੈਸਾ ਖਾਧਾ ਹੈ ਉਙ ਪੈਸਾ ਜ਼ਰੂਰ ਕੱਢਿਆ ਜਾਵੇਗਾ। ਇਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਭਾਜਪਾ ਵਿਚ ਗਏ ਕਾਂਗਰਸੀ ਲੀਡਰਾਂ ਬਾਰੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਤੇ ਤਾਅਨਾ ਮਾਰਦੇ ਹੋਏ ਪ੍ਰਤਾਪ ਬਾਜਵਾ ਨੂੰ ਪੁੱਛਿਆ ਕਿ ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਗੁਰਦੀਪ ਕਾਂਗੜ, ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਬਾਦਲ ਅਤੇ ਫਤਿਹ ਜੰਗ ਬਾਜਵਾ ਇਹ ਸਭ ਕਿੱਥੇ ਹਨ? ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਦਲਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਚ ਜਾਓਗੇ, ਜੇਕਰ ਤੁਸੀਂ ਪੰਜਾਬ ਦਾ ਪੈਸਾ ਖਾ ਲਿਆ ਹੈ ਤਾਂ ਤੁਸੀਂ ਜ਼ਰੂਰ ਅੰਦਰ ਜਾਓਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਭ੍ਰਿਸ਼ਟ ਆਗੂਆਂ ਦੀ ਸੂਚੀ ਬਣਾਈ ਸੀ। ਪਰ ਹਾਈਕਮਾਂਡ ਨੇ ਬਦਨਾਮੀ ਦੇ ਡਰੋਂ ਸੂਚੀ ਦਬਾ ਦਿੱਤੀ।

ਪ੍ਰਤਾਪ ਸਿੰਘ ਬਾਜਵਾ ਨੇ ਵੀ ਕਾਂਗਰਸ ਵੱਲੋਂ ਵੀ ਇਹ ਸਭ ਕਾਰਵਾਈ ਕਰਨ ਦੀ ਗੱਲ ਕਹੀ ਤਾਂ ਮੁੱਖ ਮੰਤਰੀ ਮਾਨ ਨੇ ਜਵਾਬ ਦਿੱਤਾ ਕਿ ਜੋ ਕਰ ਸਕਦੇ ਹੋ ਕਰ ਲਓ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਰਾਹੁਲ ਗਾਂਧੀ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਪੀਐਮ ਮੋਦੀ ਅਤੇ ਅਡਾਨੀ ਦੇ ਸਬੰਧਾਂ 'ਤੇ ਸਵਾਲ ਉਠਾਉਂਦੇ ਹਨ ਪਰ ਛੱਤੀਸਗੜ੍ਹ ਅਤੇ ਰਾਜਸਥਾਨ ਵਿਚਾਲੇ ਕਾਂਗਰਸ ਨੇ ਅਡਾਨੀ ਨੂੰ ਮਾਇਨਾ ਦਿੱਤੀਆਂ ਹੋਈਆਂ ਹਨ। ਫਿਰ ਜਦੋਂ ਪੀਐੱਮ ਮੋਦੀ ਨੇ ਜਵਾਬ ਦੇ ਦਿੱਤਾ ਤਾਂ ਫਿਰ ਅਗਲੇ ਦਿਨ ਕੁੱਝ ਬੋਲੇ ਹੀ ਨਹੀਂ। 

ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਪ੍ਰਤਾਪ ਬਾਜਵਾ ਨੂੰ ਢੱਕੇ ਰਹਿਣ ਲਈ ਕਿਹਾ। ਇਸ ਦੇ ਨਾਲ ਹੀ ਉਹਨਾਂ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ''ਮਾਨਾ ਮੇਰੀ ਕਮੀਜ਼ ਪਰ ਲਾਖੋਂ ਦਾਗ ਹੈ ਪਰ ਖ਼ੁਦਾ ਕਾ ਸ਼ੁਕਰ ਹੈ ਕਿ ਕੋਈ ਧੱਬਾ ਨਹੀਂ ਹੈ''  ਓਧਰ ਪ੍ਰਤਾਪ ਬਾਜਵਾ ਨੇ ਮਾਨ ਨੂੰ ਜਵਾਬ ਦਿੱਤਾ ਕਿ ਇਹ ਕਮੀਜ਼ ਪਾੜਨ ਵਾਲੀ ਹੈ, ਦਾਗ ਨਹੀਂ। ਬਾਜਵਾ ਨੇ ਅਰਵਿੰਦ ਕੇਜਰੀਵਾਲ ਵੱਲੋਂ ਰੇਤ ਤੋਂ ਸਾਲਾਨਾ 20 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦੀ ਗਰੰਟੀ 'ਤੇ ਵੀ ਸਵਾਲ ਚੁੱਕੇ ਹਨ ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਬਜਟ 'ਤੇ ਆਪਣੇ ਭਾਸ਼ਣ ਦੌਰਾਨ ਸਭ ਕੁਝ ਸਪੱਸ਼ਟ ਕਰਨਗੇ। 

ਉਨ੍ਹਾਂ ਕਿਹਾ ਕਿ ਉਹ ਸਭ ਦੱਸਣਗੇ ਕਿ ਕਿੰਨੇ ਕਾਂਗਰਸੀਆਂ ਦੇ ਮਾਫ਼ੀਆ ਫੜੇ ਗਏ ਹਨ, ਜਿਨ੍ਹਾਂ 'ਚ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਅਤੇ ਸਦਨ 'ਚ ਬੈਠੇ ਉਨ੍ਹਾਂ ਦੇ ਚਹੇਤੇ ਆਗੂ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਹਰ ਕਿਸੇ ਦੀਆਂ ਚਿੱਠੀਆਂ ਬਹੁਤ ਵੱਡੀਆਂ ਹੁੰਦੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਚੱਲਣ ਵਾਲੀ ਸਸਤੀ ਰੇਤ ਦੀ ਖੱਡ ਕਾਂਗਰਸ ਦੇ ਕਾਰਜਕਾਲ ਦੌਰਾਨ ਕਿਉਂ ਨਹੀਂ ਚਲਾਈ ਗਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸੀ ਸੰਸਦ ਮੈਂਬਰ ਨੇ ਜੀ-20 ਰੱਦ ਹੋਣ ਦੀ ਅਫਵਾਹ 'ਤੇ ਪ੍ਰੈੱਸ ਕਾਨਫਰੰਸ ਵੀ ਕਰ ਦਿੱਤੀ ਜੋ ਕਿ ਗਲਤ ਸੀ। 

ਉਨ੍ਹਾਂ ਕਾਂਗਰਸ ਸਾਹਮਣੇ ਦਸਤਾਵੇਜ਼ ਦਿਖਾਉਣ ਦੀ ਗੱਲ ਕਹੀ। ਸੀਐੱਮ ਨੇ ਬਾਜਵਾ ਨੂੰ ਕਿਹਾ ਕਿ ਅਜਿਹੇ 'ਚ ਉਹ ਚੌਕਸੀ 'ਤੇ ਸਵਾਲ ਉਠਾਉਂਦੇ ਹਨ। ਉਨ੍ਹਾਂ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਟਵੀਟ-ਟਵੀਟ ਖੇਡਣ 'ਤੇ ਵੀ ਤਾਅਨਾ ਮਾਰਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੀ ਪੰਜਾਬ ਸਰਕਾਰ PSPCL ਦੇ 22,000 ਕਰੋੜ ਰੁਪਏ ਦੇ ਘਾਟੇ ਦੀ ਭਰਪਾਈ ਕਰੇਗੀ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement