ਦੋ ਸਾਲ ਦੇ ਬੱਚੇ ਨੇ ਕੋਰੋਨਾ ਨੂੰ ਹਰਾਇਆ, ਹਸਪਤਾਲ ਦੇ ਸਟਾਫ ਨੇ ਮਨਾਇਆ ਬੱਚੇ ਦਾ ਜਨਮ ਦਿਨ
Published : Apr 6, 2020, 12:33 pm IST
Updated : Apr 6, 2020, 12:33 pm IST
SHARE ARTICLE
File Photo
File Photo

ਬੱਚੇ ਦਾ ਕੱਲ੍ਹ ਹੀ ਦੂਸਰਾ ਜਨਮ ਦਿਨ ਹਸਪਤਾਲ ਦੇ ਸਟਾਫ਼ ਵੱਲੋਂ ਮਨਾਇਆ ਗਿਆ ਅਤੇ ਅੱਜ ਉਸ ਨੂੰ ਤੋਹਫ਼ੇ ਦੇ ਰੂਪ ‘ਚ ਕੋਵਿਡ-19 ਤੋਂ ਮੁਕਤੀ ਮਿਲ ਗਈ

ਨਵਾਂ ਸ਼ਹਿਰ - ਪਠਲਾਵਾ ਦੇ ਜਰਮਨ ਤੋਂ ਵਾਇਆ ਇਟਲੀ ਦੀ ਟ੍ਰੈਵਲ ਹਿਸਟਰੀ ਵਾਲੇ ਬਾਬਾ ਬਲਦੇਵ ਸਿੰਘ ਦੇ ਦੇਹਾਂਤ ਤੋਂ ਬਾਅਦ  ਉਹਨਾਂ ਦੇ ਦੋ ਸਾਲ ਦੇ ਪੋਤੇ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ ਪਰ ਹੁਣ ਉਹਨਾਂ ਦੇ ਪੋਤੇ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ਅਤੇ ਉਹ ਬਿਲਕੁਲ ਠੀਕ ਹੈ। ਇੰਨਾ ਹੀ ਨਹੀਂ ਜ਼ਿਲ੍ਹੇ ‘ਚ ਆਈਸੋਲੇਸ਼ਨ ‘ਚ ਰੱਖੇ ਗਏ 18 ਮਰੀਜ਼ਾਂ ‘ਚੋਂ 12 ਦੇ ਕੱਲ੍ਹ ਸੈਂਪਲ ਲਏ ਗਏ ਜਿਨ੍ਹਾਂ ‘ਚੋਂ 8 ਸੈਂਪਲ ਨੈਗੇਟਿਵ ਪਾਏ ਗਏ ਹਨ।

Corona VirusCorona Virus

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਰਹੀ ਕਿ ਇਨ੍ਹਾਂ ਕੋਵਿਡ-19 ਮਰੀਜ਼ਾਂ ‘ਚ ਆਈਸੋਲੇਸ਼ਨ ‘ਚ ਰੱਖਿਆ ਸਵਰਗੀ ਬਾਬਾ ਬਲਦੇਵ ਸਿੰਘ ਦਾ ਦੋ ਸਾਲ ਦਾ ਪੋਤਾ ਵੀ ਕੋਰੋਨਾ ਨੂੰ ਮਾਤ ਦੇਣ ‘ਚ ਸਫ਼ਲ ਰਿਹਾ ਹੈ। ਇਸ ਬੱਚੇ ਦਾ ਕੱਲ੍ਹ ਹੀ ਦੂਸਰਾ ਜਨਮ ਦਿਨ ਹਸਪਤਾਲ ਦੇ ਸਟਾਫ਼ ਵੱਲੋਂ ਮਨਾਇਆ ਗਿਆ ਅਤੇ ਅੱਜ ਉਸ ਨੂੰ ਤੋਹਫ਼ੇ ਦੇ ਰੂਪ ‘ਚ ਕੋਵਿਡ-19 ਤੋਂ ਮੁਕਤੀ ਮਿਲ ਗਈ। ਬਾਬਾ ਬਲਦੇਵ ਸਿੰਘ ਦੇ ਪਰਿਵਾਰ ‘ਚੋਂ ਜਿਹੜੇ ਹੋਰ ਮੈਂਬਰਾਂ ਦਾ ਟੈਸਟ ਅੱਜ ਪਹਿਲੀ ਵਾਰ ਨੈਗੇਟਿਵ ਆਇਆ ਹੈ, ਉਨ੍ਹਾਂ ‘ਚ ਉਨ੍ਹਾਂ ਦੀਆਂ ਤਿੰਨ ਪੋਤੀਆਂ ਤੇ ਉਕਤ ਪੋਤਾ ਸ਼ਾਮਿਲ ਹੈ।

File photoFile photo

ਨਵਾਂਸ਼ਹਿਰ ਦੇ ਐਸਐਸਪੀ, ਅਲਕਾ ਮੀਨਾ ਨੇ ਦੋ ਸਾਲਾਂ ਦੇ ਲੜਕੇ ਨੂੰ ਸਨਮਾਨਿਤ ਕੀਤਾ। ਛੋਟਾ ਸੀਵੀਆਈਡੀ ਲੜਾਕੂ, ਬਾਬਾ ਬਲਦੇਵ ਸਿੰਘ ਦਾ ਪੋਤਾ ਹੈ, ਜੋ ਪੰਜਾਬ ਵਿਚ ਭਿਆਨਕ ਮਹਾਂਮਾਰੀ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੋਇਆ ਸੀ। ਉਹਨਾਂ ਦੇ ਪੋਤੇ ਨੇ ਕੱਲ੍ਹ ਆਪਣੇ ਦੋ ਸਾਲ ਪੂਰੇ ਕੀਤੇ ਅਤੇ ਅੱਜ ਉਸ ਦੀ ਕੋਵਿਡ 19 ਦੀ ਰਿਪੋਰਟ ਨੈਗਟਿਵ ਆਈ। ਜਿਸ ਕਾਰਨ ਸਾਰੇ ਸਟਾਫ ਨੇ ਉਸਦਾ ਜਨਮ ਦਿਨ ਮਨਾਇਆ। ਡੀਐਸਪੀ ਦੀਪਿਕਾ ਸਿੰਘ, ਜੋ ਕਿ ਜ਼ਿਲ੍ਹਾ ਪੁਲਿਸ ਦੀਆਂ ਕੋਵਿਡ 19 ਗਤੀਵਿਧੀਆਂ ਦੇ ਨੋਡਲ ਅਧਿਕਾਰੀ ਵੀ ਹਨ,  ਉਨ੍ਹਾਂ ਦੱਸਿਆ ਕਿ ਬੱਚੇ ਦੀ ਮਾਂ ਨੂੰ ਜਨਮਦਿਨ ਦਾ ਕੇਕ ਅਤੇ ਹੋਰ ਤੋਹਫ਼ੇ ਭੇਟ ਕੀਤੇ।

File photoFile photo

ਪਰ ਮਾਂ ਨੇ ਉਸ ਦੇ ਸਹੁਰੇ ਬਲਦੇਵ ਸਿੰਘ ਦੀ ਮੌਤ ਕਾਰਨ ਜਨਮਦਿਨ ਦੇ ਕੇਕ ਨੂੰ ਛੱਡ ਕੇ ਸਾਰੇ ਤੌਹਫੇ ਸਵੀਕਾਰ ਕਰ ਲਏ। ਵਧੀਕ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਨੇ ਇਨ੍ਹਾਂ ਸੈਂਪਲਾਂ ਦੀ ਤਫ਼ਸੀਲ ਦਿੰਦਿਆਂ ਦੱਸਿਆ ਕਿ ਇਨ੍ਹਾਂ ‘ਚੋਂ ਬਾਬਾ ਬਲਦੇਵ ਸਿੰਘ ਦੇ ਇੱਕ ਪੁੱਤਰ ਫ਼ਤਿਹ ਸਿੰਘ (35) ਦਾ ਅੱਜ ਦੂਸਰਾ ਸੈਂਪਲ ਵੀ ਨੈਗੇਟਿਵ ਆੳਣ ਨਾਲ, ਉਸ ਨੂੰ ਕੋਰੋਨਾ ਵਾਇਰਸ ਤੋਂ ਸਿਹਤਯਾਬ ਹੋਇਆ ਐਲਾਨ ਦਿੱਤਾ ਗਿਆ ਹੈ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement