'ਰਾਜਾਂ 'ਚ ਸਾਈਨ ਬੋਰਡਾਂ 'ਤੇ ਸੱਭ ਤੋਂ ਉਤੇ ਲਿਖੀ ਜਾਵੇ ਮਾਂ ਬੋਲੀ'
Published : Apr 6, 2022, 7:14 am IST
Updated : Apr 6, 2022, 7:14 am IST
SHARE ARTICLE
image
image

'ਰਾਜਾਂ 'ਚ ਸਾਈਨ ਬੋਰਡਾਂ 'ਤੇ ਸੱਭ ਤੋਂ ਉਤੇ ਲਿਖੀ ਜਾਵੇ ਮਾਂ ਬੋਲੀ'

ਨਵੀਂ ਦਿੱਲੀ, 5 ਅਪ੍ਰੈਲ : ਉਹ ਰਾਜ ਜਿਥੋਂ ਦੀ ਭਾਸ਼ਾ ਹਿੰਦੀ ਨਹੀਂ ਹੈ, ਉਥੇ ਸਰਕਾਰੀ ਬੋਰਡਾਂ ਉਤੇ ਹਿੰਦੀ ਤੇ ਅੰਗਰੇਜ਼ੀ ਵਿਚ ਜਾਣਕਾਰੀ ਲਿਖੀ ਹੁੰਦੀ ਹੈ | ਅਜਿਹੇ ਵਿਚ ਉਸ ਸੂਬੇ ਦੇ ਲੋਕ ਹਿੰਦੀ ਜਾਂ ਅੰਗਰੇਜ਼ੀ ਪੜ੍ਹਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ | ਲੋਕਾਂ ਨੂੰ  ਅਪਣੇ ਖੇਤਰ 'ਚ ਸਾਈਨ ਬੋਰਡ ਜ਼ਰੀਏ ਸਹੀ ਜਾਣਕਾਰੀ ਮਿਲੇ, ਇਹ ਮਾਮਲਾ ਮੰਗਲਵਾਰ ਨੂੰ  ਰਾਜ ਸਭਾ ਵਿਚ ਸਿਫ਼ਰ ਕਾਲ ਦੌਰਾਨ ਚੁਕਿਆ ਗਿਆ | ਇਸ 'ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਦੇਸ਼ ਦੇ ਹਰ ਸੂਬੇ ਵਿਚ ਸਾਰੇ ਸਰਕਾਰੀ ਸਾਈਨ ਬੋਰਡ ਖੇਤਰੀ ਭਾਸ਼ਾਵਾਂ ਵਿਚ ਲਿਖੇ ਜਾਣ |
ਪਛਮੀ ਬੰਗਾਲ ਤੋਂ ਏਆਈਟੀਸੀ ਸਾਂਸਦ ਸੁਖੇਂਦੂ ਸ਼ੇਖਰ ਰਾਏ ਨੇ ਕਿਹਾ ਕਿ ਸਰਕਾਰੀ ਸਾਈਨ ਬੋਰਡਾਂ 'ਤੇ ਸਿਰਫ਼ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਹੀ ਜਾਣਕਾਰੀ ਹੁੰਦੀ ਹੈ, ਜੋ ਸਥਾਨਕ ਨਾਗਰਿਕਾਂ ਨੂੰ  ਸਮਝ ਨਹੀਂ ਆਉਂਦੀ | ਬੰਗਾਲ ਵਿਚ ਆਮ ਲੋਕ ਬਾਂਗਲਾ ਸਮਝਦੇ ਹਨ | ਉਨ੍ਹਾਂ ਕਿਹਾ ਕਿ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਨਾਲ ਉਨ੍ਹਾਂ ਨੂੰ  ਕੋਈ ਸਮੱਸਿਆ ਨਹੀਂ ਪਰ ਮਾਤ ਭਾਸ਼ਾ ਵਿਚ ਜੇਕਰ ਸਾਈਨ ਬੋਰਡ ਹੋਣਗੇ ਤਾਂ ਲੋਕਾਂ ਨੂੰ  ਸਮਝਣ ਵਿਚ ਆਸਾਨੀ ਹੋਵੇਗੀ | ਉਨ੍ਹਾਂ ਨੇ ਮੈਟਰੋ ਟ੍ਰੇਨ ਦਾ ਵੀ ਜ਼ਿਕਰ ਕੀਤਾ, ਜਿਥੇ ਬੋਰਡ 'ਤੇ ਸਿਰਫ਼ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਜਾਣਕਾਰੀ ਲਿਖੀ ਹੁੰਦੀ ਹੈ |

ਮਾਮਲੇ ਦੀ ਗੰਭੀਰਤਾ ਨੂੰ  ਦੇਖਦੇ ਹੋਏ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਇਹ ਮੁੱਦਾ ਇਕੱਲੇ ਸੁਖੇਂਦੂ ਸੇਖਰ ਰਾਏ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਹੈ | ਅਜਿਹੇ ਵਿਚ ਹਰ ਸੂਬੇ ਵਿਚ ਸਾਰੇ ਸਰਕਾਰੀ ਸਾਈਨ ਬੋਰਡਾਂ (ਰਾਜ ਅਤੇ ਕੇਂਦਰੀ) 'ਤੇ ਪਹਿਲਾਂ ਮਾਂ ਬੋਲੀ ਜਾਂ ਰਾਜ ਦੀ ਭਾਸ਼ਾ ਵਰਤੀ ਜਾਵੇ, ਫਿਰ ਹੀ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਵੇ | ਤਾਂ ਹੀ ਲੋਕ ਸਮਝਣਗੇ |
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਨੋਟਿਸ ਲਵੇ ਤੇ ਧਿਆਨ ਦੇਵੇ ਕਿ ਸਾਰੇ ਸੰਬਧਤ ਏਜੰਸੀਆਂ ਨੂੰ  ਨਿਰਦੇਸ਼ ਦੇ ਦਿਤੇ ਜਾਣ | ਇਹ ਨੈਸ਼ਨਲ ਪਾਲਿਸੀ ਹੋਣੀ ਚਾਹੀਦੀ ਹੈ | ਅਸੀਂ ਇਕ ਆਜ਼ਾਦ ਦੇਸ਼ ਵਿਚ ਰਹਿੰਦੇ ਹਾਂ |ਉਨ੍ਹਾਂ ਕਿਹਾ ਕਿ ਸਥਾਨਕ ਭਾਸ਼ਾ ਵਿਚ ਸਾਈਨ ਬੋਰਡ ਨੂੰ  ਜ਼ਰੂਰੀ ਕੀਤਾ ਜਾਵੇ |    (ਏਜੰਸੀ)

 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement